ਜਲੰਧਰ (ਬਿਊਰੋ) - ਕਰੇਲੇ ਖਾਣੇ ਹਰ ਕੋਈ ਪਸੰਦ ਨਹੀਂ ਕਰਦਾ ਪਰ ਕਰੇਲੇ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਇਹ ਸ਼ੂਗਰ ਮਰੀਜ਼ਾਂ ਲਈ ਦਵਾਈ ਦਾ ਕੰਮ ਕਰਦੇ ਹਨ। ਖਾਣ 'ਚ ਭਾਵੇਂ ਇਹ ਕੌੜਾ ਹੁੰਦਾ ਹੈ ਪਰ ਸਿਹਤ ਲਈ ਬਹੁਤ ਗੁਣਕਾਰੀ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਕਰੇਲਾ ਖਾਣ ਨਾਲ ਹੁੰਦੇ ਫ਼ਾਇਦਿਆਂ ਬਾਰੇ ਜਾਣਕਾਰੀ ਦੇ ਰਹੇ ਹਾਂ। ਕਰੇਲਿਆਂ 'ਚ ਵਿਟਾਮਿਨ-ਏ, ਬੀ, ਸੀ ਅਤੇ ਕੈਰੋਟੀਨ, ਐਂਟੀ ਆਕਸੀਡੈਂਟ, ਬੀਟਾ ਕੈਰੋਟੀਨ, ਆਇਰਨ, ਜ਼ਿੰਕ, ਮੈਗਨੀਸ਼ੀਅਮ ਵਰਗੇ ਖਣਿਜ ਤੱਤ ਹੁੰਦੇ ਹਨ। ਇਸ ਨੂੰ ਸਬਜ਼ੀ, ਅਚਾਰ, ਸਲਾਦ, ਜੂਸ ਆਦਿ ਦੇ ਰੂਪ 'ਚ ਖਾਧਾ ਜਾ ਸਕਦਾ ਹੈ।
ਸਿਰ ਦਰਦ ਦੂਰ ਕਰਦਾ ਹੈ
ਕਰੇਲੇ ਦੀਆਂ ਤਾਜ਼ੀਆਂ ਪੱਤੀਆਂ ਨੂੰ ਪੀਸ ਕੇ ਮੱਥੇ 'ਤੇ ਲਗਾਉਣ ਨਾਲ ਸਿਰ ਦਰਦ ਤੋਂ ਆਰਾਮ ਮਿਲਦਾ ਹੈ।
ਮੂੰਹ ਦੇ ਛਾਲਿਆਂ ਤੋਂ ਛੁਟਕਾਰਾ ਦਿਵਾਉਂਦਾ ਹੈ
ਕਰੇਲੇ ਮੂੰਹ ਦੇ ਛਾਲਿਆਂ ਲਈ ਅਚੂਕ ਦਵਾਈ ਹੈ। ਕਰੇਲੇ ਦੀਆਂ ਪੱਤੀਆਂ ਦਾ ਰਸ ਕੱਢ ਕੇ ਉਸ 'ਚ ਥੋੜ੍ਹੀ ਜਿਹੀ ਮੁਲਤਾਨੀ ਮਿੱਟੀ ਮਿਲਾ ਕੇ ਪੇਸਟ ਬਣਾ ਲਓ ਅਤੇ ਮੂੰਹ ਦੇ ਛਾਲਿਆਂ 'ਤੇ ਲਗਾਓ। ਮੁਲਤਾਨੀ ਮਿੱਟੀ ਨਾ ਮਿਲੇ ਤਾਂ ਕਰੇਲੇ ਦੇ ਰਸ 'ਚ ਰੂੰ ਡੁੱਬੋ ਕੇ ਛਾਲਿਆਂ ਵਾਲੀ ਥਾਂ 'ਤੇ ਲਗਾਓ ਅਤੇ ਲਾਰ ਨੂੰ ਬਾਹਰ ਆਉਣ ਦਿਓ ਇਸ ਨਾਲ ਮੂੰਹ ਦੇ ਛਾਲੇ ਠੀਕ ਹੋ ਜਾਣਗੇ।
ਪੜ੍ਹੋ ਇਹ ਵੀ ਖ਼ਬਰ - Health Tips: ਜਾਣੋ ‘ਕਿਡਨੀਆਂ’ ਖ਼ਰਾਬ ਤੇ ਫੇਲ੍ਹ ਹੋਣ ਦੇ ਸ਼ੁਰੂਆਤੀ ਲੱਛਣ, ਇਨ੍ਹਾਂ ਤਰੀਕਿਆਂ ਨਾਲ ਕਰੋ ਬਚਾਅ
ਚਰਬੀ ਘੱਟ ਕਰੇ
ਘੱਟ ਤੇਲ 'ਚ ਬਣੀ ਕਰੇਲੇ ਦੀ ਸਬਜ਼ੀ ਅਤੇ ਉਬਲਿਆ ਕਰੇਲਾ, ਕਰੇਲੇ ਦਾ ਜੂਸ ਸਰੀਰ 'ਚੋਂ ਚਰਬੀ ਦੀ ਮਾਤਰਾ ਘੱਟ ਕਰਦਾ ਹੈ। ਮੋਟਾਪੇ 'ਚ ਨਿੰਬੂ ਦੇ ਰਸ ਨਾਲ ਕਰੇਲੇ ਖਾਣ ਨਾਲ ਲਾਭ ਮਿਲਦਾ ਹੈ।
ਗੋਡਿਆਂ ਦੇ ਦਰਦ 'ਚ ਫ਼ਾਇਦੇਮੰਦ
ਕੱਚੇ ਕਰੇਲੇ ਨੂੰ ਅੱਗ 'ਤੇ ਭੁੰਨ ਕੇ ਫਿਰ ਮਸਲ ਕੇ ਰੂੰ 'ਚ ਲਪੇਟ ਕੇ ਗੋਡਿਆਂ 'ਤੇ ਬੰਨਣ ਨਾਲ ਦਰਦ 'ਚ ਆਰਾਮ ਮਿਲਦਾ ਹੈ।
ਪੜ੍ਹੋ ਇਹ ਵੀ ਖ਼ਬਰ - Health Tips: ਗਰਮੀਆਂ ’ਚ ‘ਠੰਡਾ ਪਾਣੀ’ ਪੀਣ ਵਾਲੇ ਲੋਕ ਹੋ ਜਾਣ ਸਾਵਧਾਨ, ਹੋ ਸਕਦੀਆਂ ਨੇ ਇਹ ਬੀਮਾਰੀਆਂ
ਸ਼ੂਗਰ ਨੂੰ ਕਰੇ ਕਾਬੂ
ਕਰੇਲੇ ਦੇ ਗੁੱਦੇ ਨੂੰ ਅੱਧਾ ਘੰਟਾ ਪਾਣੀ 'ਚ ਪਾ ਕੇ ਉਬਾਲੋ। ਇਸ ਪਾਣੀ 'ਚ ਪੈਰ ਡੁਬੋ ਕੇ ਬੈਠਣ ਨਾਲ ਸ਼ੂਗਰ ਕਾਬੂ 'ਚ ਰਹਿੰਦੀ ਹੈ।
ਢਿੱਡ ਦੇ ਕੀੜੇ ਕਰੇ ਦੂਰ
ਕਰੇਲੇ ਦੀਆਂ ਪੱਤੀਆਂ ਦੇ ਰਸ ਨਾਲ ਇਕ ਗਿਲਾਸ ਲੱਸੀ ਪੀਣ ਨਾਲ ਢਿੱਡ ਦੇ ਕੀੜੇ ਮਰ ਜਾਂਦੇ ਹਨ।
ਪੜ੍ਹੋ ਇਹ ਵੀ ਖ਼ਬਰ - ਗਰਮੀਆਂ ’ਚ ਵਧੇਰੇ ਫ਼ਾਇਦੇਮੰਦ ਹੁੰਦੈ ‘ਗੰਨੇ ਦਾ ਰਸ’, ਪੀਣ ’ਤੇ ਹੋਣਗੇ ਇਹ ਹੈਰਾਨੀਜਨਕ ਫ਼ਾਇਦੇ
ਦਮਾ ਦੀ ਬੀਮਾਰੀ ਲਾਹੇਵੰਦ
ਦਮਾ ਹੋਣ ਦੀ ਸਥਿਤੀ 'ਚ ਦੋ ਚਮਚ ਕਰੇਲੇ ਦਾ ਰਸ, ਤੁਲਸੀ ਦੇ ਪੱਤਿਆਂ ਦਾ ਰਸ ਅਤੇ ਸ਼ਹਿਦ ਨੂੰ ਮਿਲਾ ਕੇ ਰਾਤ ਨੂੰ ਪੀਣ ਨਾਲ ਫ਼ਾਇਦਾ ਹੁੰਦਾ ਹੈ।
ਜ਼ਖ਼ਮ ਠੀਕ ਕਰੇ
ਜ਼ਖ਼ਮ 'ਤੇ ਕਰੇਲੇ ਦੀਆਂ ਜੜ੍ਹਾਂ ਨੂੰ ਪੀਸ ਕੇ ਲਗਾਉਣ ਨਾਲ ਜ਼ਖ਼ਮ ਪੱਕ ਜਾਂਦਾ ਹੈ। ਇਸ ਨਾਲ ਜ਼ਖਮ ਜਲਦੀ ਠੀਕ ਹੋ ਜਾਂਦਾ ਹੈ। ਜੇ ਤੁਹਾਡੇ ਕੋਲ ਕਰੇਲੇ ਦੀ ਜੜ੍ਹ ਨਹੀਂ ਹੈ ਤਾਂ ਇਸ ਦੀਆਂ ਪੱਤੀਆਂ ਨੂੰ ਪੀਸ ਕੇ ਗਰਮ ਕਰਕੇ ਪੱਟੀ ਬੰਨ੍ਹ ਲਓ। ਇਸ ਨਾਲ ਇਹ ਜਲਦੀ ਠੀਕ ਹੋ ਜਾਵੇਗਾ।
ਪੜ੍ਹੋ ਇਹ ਵੀ ਖ਼ਬਰ- Health Tips: ਪਿੱਤ ਦੀ ਸਮੱਸਿਆ ਤੋਂ ਕੀ ਤੁਸੀਂ ਵੀ ਰਹਿੰਦੇ ਹੋ ਪਰੇਸ਼ਾਨ ਤਾਂ ਇਨ੍ਹਾਂ ਤਰੀਕਿਆਂ ਦੀ ਕਰੋ ਵਰਤੋਂ, ਮਿਲੇਗੀ
ਪੱਥਰੀ 'ਚ ਵੀ ਹੈ ਫ਼ਾਇਦੇਮੰਦ
ਕਰੇਲੇ ਦੇ ਰਸ ਨੂੰ ਪੀਣ ਨਾਲ ਪੱਥਰੀ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਇਸ ਲਈ ਪੱਥਰੀ ਦੀ ਸਮੱਸਿਆ ਹੋਣ 'ਤੇ ਰੋਜ਼ਾਨਾ ਇਸ ਦੇ ਰਸ ਦੀ ਵਰਤੋਂ ਕਰੋ।
ਖੂਨ ਦੀ ਘਾਟ ਤੇ ਕਬਜ਼ ਦੀ ਸਮੱਸਿਆ ਤੋਂ ਨਿਜ਼ਾਤ ਦਿਵਾਉਂਦਾ ‘ਤਰਬੂਜ਼’, ਜਾਣੋ ਹੋਰ ਵੀ ਕਈ ਫ਼ਾਇਦੇ
NEXT STORY