ਜਲੰਧਰ (ਬਿਊਰੋ)– ਜ਼ਿਆਦਾਤਰ ਲੋਕਾਂ ਨੂੰ ਸਾਰਾ ਦਿਨ ਕੰਮ ਕਰਨ ਨਾਲ ਹੋਣ ਵਾਲੀ ਥਕਾਵਟ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਥਕਾਵਟ ਸਮੇਂ ਜਾਂ ਸਹੀ ਆਰਾਮ ਕਰਨ ਤੋਂ ਬਾਅਦ ਦੂਰ ਹੋ ਜਾਂਦੀ ਹੈ ਪਰ ਜੇਕਰ ਤੁਹਾਨੂੰ ਰੋਜ਼ਾਨਾ ਥਕਾਵਟ ਦੀ ਸਮੱਸਿਆ ਰਹਿੰਦੀ ਹੈ ਤਾਂ ਇਹ ਕੁਝ ਬੀਮਾਰੀਆਂ ਦਾ ਸੰਕੇਤ ਵੀ ਹੋ ਸਕਦਾ ਹੈ।
ਘਰ ਤੇ ਬਾਹਰ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਦੀ ਇੱਛਾ ਤੇ ਜ਼ਿੰਮੇਵਾਰੀਆਂ ਨੇ ਅੱਜ ਦੀ ਔਰਤ ਨੂੰ ਹਰ ਖ਼ੇਤਰ ’ਚ ਸਫ਼ਲ ਬਣਾਇਆ ਹੈ। ਪੇਸ਼ੇਵਰ ਜੀਵਨ ’ਚ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਕੇ ਯੋਧਾ ਬਣਨ ਤੋਂ ਲੈ ਕੇ ਨਿੱਜੀ ਜ਼ਿੰਦਗੀ ’ਚ ਹਰ ਕਿਸੇ ਦਾ ਖਿਆਲ ਰੱਖਣ ਤੱਕ ਔਰਤਾਂ ਨੇ ਹਮੇਸ਼ਾ ਪਹਿਲਾ ਸਥਾਨ ਹਾਸਲ ਕੀਤਾ ਹੈ ਪਰ ਜਿਹੜੀਆਂ ਔਰਤਾਂ ਜ਼ਿੰਦਗੀ ’ਚ ਕਦੇ ਥੱਕੀਆਂ ਨਹੀਂ ਹੁੰਦੀਆਂ, ਉਹ ਅਕਸਰ ਕੁਝ ਬੀਮਾਰੀਆਂ ਕਾਰਨ ਦਿਨ ਭਰ ਥੱਕੀਆਂ ਮਹਿਸੂਸ ਕਰਦੀਆਂ ਹਨ। ਜਿਸ ਕਾਰਨ ਉਨ੍ਹਾਂ ਦੀ ਸਿਹਤ ਤੇ ਜੀਵਨਸ਼ੈਲੀ ਪ੍ਰਭਾਵਿਤ ਹੁੰਦੀ ਹੈ, ਜਿਸ ਨਾਲ ਤਣਾਅ ਦੀ ਸਥਿਤੀ ਵੀ ਬਣ ਜਾਂਦੀ ਹੈ ਤੇ ਕਈ ਹੋਰ ਬੀਮਾਰੀਆਂ ਵੀ ਵੱਧ ਸਕਦੀਆਂ ਹਨ।
ਹਾਲਾਂਕਿ ਕਈ ਵਾਰ ਬਹੁਤ ਥਕਾਵਟ ਤੇ ਜ਼ਿਆਦਾ ਕੰਮ ਕਰਨਾ ਆਮ ਗੱਲ ਹੈ, ਜੇਕਰ ਤੁਸੀਂ ਨਿਯਮਿਤ ਤੌਰ ’ਤੇ ਥਕਾਵਟ ਤੋਂ ਪੀੜਤ ਹੋ ਤਾਂ ਤੁਹਾਨੂੰ ਇਸ ਦਾ ਕਾਰਨ ਲੱਭਣ ਦੀ ਲੋੜ ਹੈ। ਕਈ ਵਾਰ ਥਕਾਵਟ ਜੀਵਨਸ਼ੈਲੀ ਦੀਆਂ ਮਾੜੀਆਂ ਆਦਤਾਂ ਕਾਰਨ ਹੁੰਦੀ ਹੈ ਪਰ ਇਹ ਕਿਸੇ ਅਣਦੇਖੀ ਡਾਕਟਰੀ ਸਥਿਤੀ ਨੂੰ ਵੀ ਦਰਸਾ ਸਕਦੀ ਹੈ। ਜੇਕਰ ਤੁਸੀਂ ਵੀ ਲਗਾਤਾਰ ਥਕਾਵਟ ਮਹਿਸੂਸ ਕਰਦੇ ਹੋ ਤਾਂ ਇਹ ਕੁਝ ਬੀਮਾਰੀਆਂ ਦਾ ਸੰਕੇਤ ਵੀ ਹੋ ਸਕਦਾ ਹੈ, ਜੋ ਹੇਠ ਲਿਖੇ ਅਨੁਸਾਰ ਹਨ–
ਨੀਂਦ ਦੀ ਘਾਟ
ਘੱਟ ਨੀਂਦ ਲੈਣ ਨਾਲ ਔਰਤਾਂ ਥੱਕ ਸਕਦੀਆਂ ਹਨ ਕਿਉਂਕਿ ਨੀਂਦ ਸਰੀਰਕ ਤੇ ਮਾਨਸਿਕ ਸਿਹਤ ਲਈ ਜ਼ਰੂਰੀ ਹੈ। ਨੀਂਦ ਦੀ ਕਮੀ ਜਾਂ ਚੰਗੀ ਨੀਂਦ ਨਾ ਆਉਣ ਨਾਲ ਸਰੀਰਕ ਤੇ ਮਾਨਸਿਕ ਰੋਗ ਪ੍ਰਤੀਰੋਧਕ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ, ਜਿਸ ਨਾਲ ਥਕਾਵਟ ਤੇ ਹੋਰ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਇਕ ਰਿਪੋਰਟ ਅਨੁਸਾਰ ਨੀਂਦ ਦੀ ਕਮੀ ਦੇ ਕਾਰਨ ਵਿਅਕਤੀ ਕਿਸੇ ਵੀ ਕੰਮ ’ਚ ਧਿਆਨ ਨਹੀਂ ਲਗਾ ਪਾਉਂਦਾ ਹੈ ਤੇ ਘੱਟ ਨੀਂਦ ਨਾਲ ਮਾਨਸਿਕ ਥਕਾਵਟ ਵੀ ਹੁੰਦੀ ਹੈ, ਜਿਸ ਦਾ ਅਸਰ ਰੋਜ਼ਾਨਾ ਦੀ ਰੁਟੀਨ ’ਤੇ ਪੈਂਦਾ ਹੈ।
ਇਹ ਖ਼ਬਰ ਵੀ ਪੜ੍ਹੋ : ਦਿਲ ਲਈ ਬੇਹੱਦ ਫ਼ਾਇਦੇਮੰਦ ਨੇ ਚੈਰੀ ਟਮਾਟਰ, ਜਾਣੋ ਕਿਵੇਂ ਕਰੀਏ ਵਰਤੋਂ
ਥਾਇਰਾਇਡ
ਹਰ ਸਮੇਂ ਥਕਾਵਟ ਮਹਿਸੂਸ ਕਰਨਾ ਵੀ ਥਾਇਰਾਇਡ ਨੂੰ ਦਰਸਾਉਂਦਾ ਹੈ। ਥਕਾਵਟ ਵੀ ਥਾਇਰਾਇਡ ਦੇ ਮੁੱਢਲੇ ਲੱਛਣਾਂ ’ਚੋਂ ਇਕ ਹੈ। ਜੇਕਰ ਤੁਸੀਂ ਹਰ ਸਮੇਂ ਥਕਾਵਟ ਮਹਿਸੂਸ ਕਰਦੇ ਹੋ ਤਾਂ ਤੁਹਾਨੂੰ ਆਪਣੇ ਥਾਇਰਾਇਡ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਹਾਰਮੋਨਸ ਥਾਇਰੋਕਸਿਨ (ਟੀ4) ਤੇ ਟ੍ਰਾਈਓਥਾਈਰੋਨਾਈਨ (ਟੀ3) ਦੇ ਪੱਧਰ, ਜੋ ਕਿ ਥਾਇਰਾਇਡ ਗਲੈਂਡ ਰਾਹੀਂ ਪੈਦਾ ਹੁੰਦੇ ਹਨ ਤੇ ਸਰੀਰਕ ਸਿਹਤ ਨੂੰ ਕੰਟਰੋਲ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ, ਨੂੰ ਥਾਇਰਾਇਡ ਗਲੈਂਡ ਰਾਹੀਂ ਕੰਟਰੋਲ ਕੀਤਾ ਜਾਂਦਾ ਹੈ। ਥਾਇਰਾਇਡ ਗਲੈਂਡ ਦੇ ਸਾਧਾਰਨ ਕਾਰਜਾਂ ’ਚ ਗੜਬੜੀ ਦੇ ਕਾਰਨ ਥਾਇਰਾਇਡ ਦੀ ਬੀਮਾਰੀ ਤੋਂ ਪੀੜਤ ਲੋਕਾਂ ਨੂੰ ਥਕਾਵਟ ਦੀ ਸਮੱਸਿਆ ਹੋ ਸਕਦੀ ਹੈ।
ਹੈਲਦੀ ਡਾਈਟ ਨਾ ਲੈਣਾ
ਅਕਸਰ ਔਰਤਾਂ ਆਪਣੇ ਕੰਮ ਕਾਰਨ ਆਪਣੀ ਡਾਈਟ ਦਾ ਧਿਆਨ ਨਹੀਂ ਰੱਖਦੀਆਂ, ਜਿਸ ਨਾਲ ਉਨ੍ਹਾਂ ਦੀ ਸਿਹਤ ’ਤੇ ਮਾੜਾ ਅਸਰ ਪੈਂਦਾ ਹੈ। ਇਸ ਦੇ ਨਾਲ ਹੀ ਜਦੋਂ ਤੁਸੀਂ ਸਹੀ ਢੰਗ ਨਾਲ ਨਹੀਂ ਖਾਂਦੇ ਤਾਂ ਤੁਹਾਡੇ ਸਰੀਰ ਨੂੰ ਜ਼ਰੂਰੀ ਪੋਸ਼ਣ ਤੇ ਊਰਜਾ ਦੀ ਕਮੀ ਹੋ ਸਕਦੀ ਹੈ, ਜਿਸ ਕਾਰਨ ਤੁਸੀਂ ਥਕਾਵਟ ਮਹਿਸੂਸ ਕਰਦੇ ਹੋ। ਨਾਲ ਹੀ ਜਦੋਂ ਤੁਹਾਡੀ ਖੁਰਾਕ ਕੈਲਰੀ ਦੇ ਮਾਮਲੇ ’ਚ ਪੂਰੀ ਨਹੀਂ ਹੁੰਦੀ ਹੈ ਤਾਂ ਤੁਹਾਡਾ ਸਰੀਰ ਊਰਜਾ ਦੀ ਕਮੀ ਕਾਰਨ ਥਕਾਵਟ ਮਹਿਸੂਸ ਕਰਦਾ ਹੈ।
ਸ਼ੂਗਰ
ਸ਼ੂਗਰ ਥਕਾਵਟ ਦਾ ਕਾਰਨ ਵੀ ਹੋ ਸਕਦਾ ਹੈ। ਦਰਅਸਲ ਇਸ ਦੌਰਾਨ ਖ਼ੂਨ ’ਚ ਸ਼ੂਗਰ ਦਾ ਪੱਧਰ ਵੱਧ ਜਾਂਦਾ ਹੈ, ਜਿਸ ਕਾਰਨ ਸਰੀਰ ਦੇ ਸੈੱਲਾਂ ਨੂੰ ਸ਼ੂਗਰ ਦੀ ਵਰਤੋਂ ਕਰਨ ਲਈ ਵਧੇਰੇ ਕੋਸ਼ਿਸ਼ ਕਰਨੀ ਪੈਂਦੀ ਹੈ। ਇਹ ਬਹੁਤ ਜ਼ਿਆਦਾ ਥਕਾਵਟ ਦਾ ਕਾਰਨ ਬਣ ਸਕਦਾ ਹੈ। ਇਸ ਦੇ ਨਾਲ ਹੀ ਸ਼ੂਗਰ ਦੇ ਸਭ ਤੋਂ ਮਜ਼ਬੂਤ ਲੱਛਣਾਂ ’ਚੋਂ ਇਕ ਬੀਮਾਰੀ ਦੇ ਪ੍ਰਗਟ ਹੋਣ ਤੋਂ ਬਾਅਦ ਰਾਤ ਨੂੰ ਨੀਂਦ ’ਚ ਵਿਘਨ ਪੈ ਸਕਦਾ ਹੈ, ਜਿਸ ਕਾਰਨ ਵਿਅਕਤੀ ਨੂੰ ਥਕਾਵਟ ਮਹਿਸੂਸ ਹੁੰਦੀ ਹੈ। ਸ਼ੂਗਰ ਵਾਲੇ ਲਗਭਗ 61 ਫ਼ੀਸਦੀ ਲੋਕਾਂ ’ਚ ਉਨ੍ਹਾਂ ਦੇ ਸ਼ੂਗਰ ਦੇ ਲੱਛਣਾਂ ’ਚੋਂ ਇਕ ਥਕਾਵਟ ਸ਼ਾਮਲ ਹੈ। ਇਸ ਦੇ ਨਾਲ ਹੀ ਥਕਾਵਟ ਸ਼ੂਗਰ ’ਚ ਇਕ ਆਮ ਲੱਛਣ ਹੈ।
ਸਲੀਪ ਐਪਨੀਆ
ਦਿਨ ਭਰ ਥਕਾਵਟ ਮਹਿਸੂਸ ਕਰਨ ਦਾ ਇਕ ਕਾਰਨ ਸਲੀਪ ਐਪਨੀਆ ਵੀ ਹੈ। ਸਲੀਪ ਐਪਨੀਆ ਕਾਰਨ ਕੁਝ ਰੁਕਾਵਟਾਂ ਤੁਹਾਡੀ ਨੀਂਦ ’ਚ ਵਿਘਨ ਪਾ ਸਕਦੀਆਂ ਹਨ ਤੇ ਨੀਂਦ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਇਸ ਕਾਰਨ ਨੀਂਦ ਦੌਰਾਨ ਵਾਰ-ਵਾਰ ਜਾਗਣ ਨਾਲ ਵਿਅਕਤੀ ਜ਼ਿਆਦਾ ਥਕਾਵਟ ਮਹਿਸੂਸ ਕਰਦਾ ਹੈ। ਸਲੀਪ ਐਪਨੀਆ ਦੇ ਦੌਰਾਨ ਤੁਹਾਡਾ ਸਰੀਰ ਆਕਸੀਜਨ ਦਾ ਪੱਧਰ ਆਮ ਨਾਲੋਂ ਘੱਟ ਜਾਂਦਾ ਹੈ। ਇਹ ਤੁਹਾਡੀ ਰਾਤ ਦੀ ਨੀਂਦ ’ਚ ਵਿਘਨ ਪਾਉਂਦਾ ਹੈ ਤੇ ਤੁਹਾਨੂੰ ਥਕਾਵਟ ਮਹਿਸੂਸ ਕਰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਜੇਕਰ ਤੁਸੀਂ ਵੀ ਜ਼ਿਆਦਾ ਥਕਾਵਟ ਮਹਿਸੂਸ ਕਰਦੇ ਹੋ ਤਾਂ ਇਨ੍ਹਾਂ ਲੱਛਣਾਂ ਨੂੰ ਪਛਾਣੋ ਤੇ ਕਿਸੇ ਮਾਹਿਰ ਜਾਂ ਡਾਕਟਰ ਨਾਲ ਸਲਾਹ ਕਰੋ।
ਜਾਣੋ ਕਿਉਂ ਹੁੰਦੀ ਹੈ ਬੱਚਿਆਂ ਦੀ 'ਯਾਦਦਾਸ਼ਤ ਕਮਜ਼ੋਰ', ਤੇਜ਼ ਕਰਨ ਲਈ ਖਵਾਓ ਸੇਬ ਸਣੇ ਇਹ ਚੀਜ਼ਾਂ
NEXT STORY