ਮੇਖ : ਸਿਤਾਰਾ ਸਿਹਤ ਲਈ ਕਮਜ਼ੋਰ, ਇਸ ਲਈ ਨਾਪ ਤੋਲ ਕੇ ਖਾਣਾ-ਪੀਣਾ ਸਹੀ ਰਹੇਗਾ, ਸਫਰ ਵੀ ਟਾਲ ਦੇਣਾ ਸਹੀ ਰਹੇਗਾ।
ਬ੍ਰਿਖ : ਵਪਾਰ ਅਤੇ ਕੰਮਕਾਜੀ ਦਸ਼ਾ ਸੰਤੋਖਜਨਕ, ਜਿਹੜੀ ਵੀ ਕੋਸ਼ਿਸ਼ ਕਰੋ, ਪੂਰਾ ਜ਼ੋਰ ਲਗਾ ਕੇ ਕਰੋ, ਫੈਮਿਲੀ ਫਰੰਟ ’ਤੇ ਵੀ ਤਣਾਤਣੀ ਰਹਿਣ ਦਾ ਡਰ।
ਮਿਥੁਨ : ਵਿਰੋਧੀਆ ਤੋਂ ਫਾਸਲਾ ਰੱਖੋ, ਕਿਉਂਕਿ ਉਹ ਆਪ ਨੂੰ ਨੁਕਸਾਨ ਪਹੁੰਚਾਉਣ ਦਾ ਕੋਈ ਮੌਕਾ ਹੱਥੋਂ ਜਾਣ ਨਾ ਦੇਣਗੇ, ਸਫਰ ਵੀ ਟਾਲ ਦਿਓ।
ਕਰਕ : ਧਿਆਨ ਰੱਖੋ ਕਿ ਗਲਤ ਅਤੇ ਨੈਗੇਟਿਵ ਸੋਚ ਕਰ ਕੇ ਆਪ ਤੋਂ ਕੋਈ ਗਲਤ ਫੈਸਲਾ ਨਾ ਹੋ ਜਾਵੇ, ਇਸ ਲਈ ਸੰਜਮ ਰੱਖੋ।
ਸਿੰਘ : ਜਾਇਦਾਦੀ ਕੰਮਾਂ ਲਈ ਸਿਤਾਰਾ ਕਮਜ਼ੋਰ, ਇਸ ਲਈ ਮੰਜ਼ਿਲ ਦੇ ਨੇੜੇ ਪਹੁੰਚੇ ਕਿਸੇ ਜਾਇਦਾਦੀ ਯਤਨ ਨੂੰ ਹੱਥ ’ਚ ਲੈਣ ਤੋਂ ਬਚਣਾ ਚਾਹੀਦਾ ਹੈ।
ਕੰਨਿਆ : ਕੰਮਕਾਜੀ ਸਾਥੀ ਆਪ ਦੇ ਕਿਸੇ ਪ੍ਰਸਤਾਵ ਪ੍ਰੋਗਰਾਮ ਨੂੰ ਸੁਪਰੋਟ ਨਾ ਕਰਨਗੇ, ਬਲਕਿ ਉਸ ’ਚ ਕਮੀ ਕਮਜ਼ੋਰੀਆਂ ਲੱਭਣ ਦਾ ਯਤਨ ਕਰਨਗੇ।
ਤੁਲਾ : ਨਾ ਤਾਂ ਕਾਰੋਬਾਰੀ ਟੂਰ ਕਰੋ ਅਤੇ ਨਾ ਹੀ ਕਿਸੇ ਕੰਮਕਾਜੀ ਕੰਮ ਲਈ ਕਦਮ ਅੱਗੇ ਵਧਾਓ, ਕਿਉਂਕਿ ਸਿਤਾਰਾ ਕਾਰੋਬਾਰੀ ਪ੍ਰੇਸ਼ਾਨੀ ਦੇਣ ਵਾਲਾ ਹੈ।
ਬ੍ਰਿਸ਼ਚਕ : ਕਾਰੋਬਾਰੀ ਦਸ਼ਾ ਠੀਕ-ਠਾਕ, ਪਰ ਅਨਮੰਨੇ ਮਨ ਨਾਲ ਨਾ ਤਾਂ ਕੋਈ ਕੰਮਕਾਜੀ ਯਤਨ ਕਰੋ ਅਤੇ ਨਾ ਹੀ ਕੰਮਕਾਜੀ ਕੰਮਾਂ ’ਚ ਬੇਧਿਆਨੀ ਵਰਤੋਂ।
ਧਨੁ : ਧਿਆਨ ਰੱਖੋ ਕਿ ਬਾਧਾਵਾਂ-ਮੁਸ਼ਕਿਲਾਂ ਕਰਕੇ ਆਪ ਦਾ ਕੋਈ ਬਣਿਆ ਬਣਾਇਆ ਕੰਮ ਉਖੜ-ਵਿਗੜ ਨਾ ਜਾਵੇ, ਮਨ ਵੀ ਪ੍ਰੇਸ਼ਾਨ ਜਿਹਾ ਰਹੇਗਾ।
ਮਕਰ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਦੇਣ ਅਤੇ ਹਰ ਫਰੰਟ ’ਤੇ ਕਦਮ ਬੜ੍ਹਤ ਵੱਲ ਰੱਖਣ ਵਾਲਾ, ਮਾਣ-ਸਨਮਾਨ ਦੀ ਪ੍ਰਾਪਤੀ।
ਕੁੰਭ : ਨਾ ਤਾਂ ਕੋਈ ਸਰਕਾਰੀ ਕੰਮ ਹੱਥ ’ਚ ਲਓ ਅਤੇ ਨਾ ਹੀ ਤਿਆਰੀ ਦੇ ਬਗੈਰ ਕਿਸੇ ਅਫਸਰ ਦੇ ਅੱਗੇ ਜਾਓ।
ਮੀਨ : ਬੇਕਾਰ ਕੰਮਾਂ ਵੱਲ ਭਟਕਦੇ ਆਪਣੇ ਮਨ ’ਤੇ ਕਾਬੂ ਰੱਖਣਾ ਸਹੀ ਰਹੇਗਾ, ਮਨ ਵੀ ਅਪਸੈੱਟ ਜਿਹਾ ਰਹੇਗਾ।
3 ਅਗਸਤ 2025, ਐਤਵਾਰ
ਸਾਉਣ ਸੁਦੀ ਤਿੱਥੀ ਨੌਵੀਂ (ਸਵੇਰੇ 9.43 ਤੱਕ)
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਕਰਕ ’ਚ
ਚੰਦਰਮਾ ਬ੍ਰਿਸ਼ਚਕ ’ਚ
ਮੰਗਲ ਕੰਨਿਆ ’ਚ
ਬੁੱਧ ਕਰਕ ’ਚ
ਗੁਰੂ ਮਿਥੁਨ ’ਚ
ਸ਼ੁੱਕਰ ਮਿਥੁਨ ’ਚ
ਸ਼ਨੀ ਮੀਨ ’ਚ
ਰਾਹੂ ਕੁੰਭ ’ਚ
ਕੇਤੂ ਸਿੰਘ ’ਚ
ਬਿਕ੍ਰਮੀ ਸੰਮਤ : 2082, ਸਾਉਣ ਪ੍ਰਵਿਸ਼ਟੇ 10, ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 12 (ਸਾਉਣ), ਹਿਜਰੀ ਸਾਲ 1447, ਮਹੀਨਾ : ਸਫਰ, ਤਰੀਕ : 8, ਸੂਰਜ ਉਦੇ ਸਵੇਰੇ 5.50 ਵਜੇ, ਸੂਰਜ ਅਸਤ : ਸ਼ਾਮ 7.18 ਵਜੇ (ਜਲੰਧਰ ਟਾਈਮ), ਨਕਸ਼ੱਤਰ : ਵਿਸ਼ਾਖਾ (ਸਵੇਰੇ 6.35 ਤੱਕ) ਅਤੇ ਮਗਰੋਂ ਨਕਸ਼ੱਤਰ ਅਨੁਰਾਧਾ, ਯੋਗ : ਸ਼ੁਕਲ (ਸਵੇਰੇ 6.24 ਤੱਕ) ਅਤੇ ਮਗਰੋਂ ਯੋਗ ਬ੍ਰਹਮ, ਚੰਦਰਮਾ : ਬ੍ਰਿਸ਼ਚਕ ਰਾਸ਼ੀ ’ਤੇ (ਪੂਰਾ ਦਿਨ ਰਾਤ) ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਆ ਦਿਸ਼ਾ ਲਈ ਰਾਹੂਕਾਲ : ਸਵੇਰੇ ਸਾਢੇ ਚਾਰ ਤੋਂ 6 ਵਜੇ ਤੱਕ।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਮੀਨ ਰਾਸ਼ੀ ਵਾਲਿਆਂ ਦਾ ਸਿਤਾਰਾ ਸਿਹਤ ਲਈ ਠੀਕ ਨਹੀਂ ਰਹੇਗਾ, ਤੁਸੀਂ ਵੀ ਦੇਖੋ ਆਪਣੀ ਰਾਸ਼ੀ
NEXT STORY