ਮੇਖ : ਕੰਮਕਾਜੀ ਕੰਮਾਂ ਨੂੰ ਨਿਪਟਾਉਣ ਲਈ ਆਪ ’ਚ ਹਿੰਮਤ-ਉਤਸ਼ਾਹ-ਬਣਿਆ ਰਹੇਗਾ, ਕਾਰੋਬਾਰੀ ਸਾਥੀ ਵੀ ਸਹਿਯੋਗ ਕਰਨਗੇ, ਅਤੇ ਆਪ ਦੀ ਗੱਲ ਧਿਆਨ ਨਾਲ ਸੁਨਣਗੇ।
ਬ੍ਰਿਖ : ਸਿਤਾਰਾ ਧਨ ਲਾਭ ਵਾਲਾ, ਕਾਰੋਬਾਰੀ ਟੂਰਿੰਗ-ਪ੍ਰੋਗਰਾਮਿੰਗ ਲਈ ਸਮਾਂ ਚੰਗਾ ਯਤਨ ਕਰਨ ’ਤੇ ਕੋਈ ਕੰਮਕਾਜੀ ਬਾਧਾ ਮੁਸ਼ਕਿਲ ਹਟ ਸਕਦੀ ਹੈ।
ਮਿਥੁਨ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਠੰਡੀਆਂ ਵਸਤਾਂ ਦੀ ਵਰਤੋਂ ਪ੍ਰਹੇਜ਼ ਨਾਲ ਕਰੋ, ਕਿਉਂਕਿ ਗਲਾ ਖਰਾਬ ਰਹਿਣ ਦਾ ਡਰ ਰਹੇਗਾ।
ਕਰਕ : ਸਿਤਾਰਾ ਖਰਚਿਆਂ ਨੂੰ ਵਧਾਉਣ ਅਤੇ ਅਰਥ ਦਸ਼ਾ ਤੰਗ ਰੱਖਣ ਵਾਲਾ, ਜਲਦਬਾਜ਼ੀ ’ਚ ਵੀ ਕੋਈ ਕੰਮ ਫਾਈਨਲ ਕਰਨ ਤੋਂ ਬਚਣਾ ਚਾਹੀਦਾ ਹੈ।
ਸਿੰਘ : ਖੇਤੀ-ਉਤਪਾਦਾਂ, ਖੇਤੀ ਉਪਕਰਣਾਂ, ਖਾਦਾਂ-ਬੀਜਾਂ, ਕਰਿਆਨਾ ਵਸਤਾਂ ਦਾ ਕੰਮ ਕਰਨ ਵਾਲਿਆਂ ਨੂੰ ਆਪਣੀ ਮਿਹਨਤ ਦੀ ਚੰਗੀ ਰਿਟਰਨ ਮਿਲੇਗੀ।
ਕੰਨਿਆ : ਜਿਹੜੇ ਕੰਮ ਲਈ ਯਤਨ ਕਰੋਗੇ, ਉਸ ’ਚ ਕੁਝ ਨਾ ਕੁਝ ਸਫਲਤਾ ਜ਼ਰੂਰ ਮਿਲੇਗੀ, ਪਰ ਆਪਣੇ ਗੁੱਸੇ ’ਤੇ ਕਾਬੂ ਰੱਖਣਾ ਸਹੀ ਰਹੇਗਾ।
ਤੁਲਾ :ਧਾਰਮਿਕ ਅਤੇ ਸਮਾਜਿਦ ਕੰਮਾਂ ’ਚ ਧਿਆਨ, ਇਰਾਦਿਆਂ ’ਚ ਮਜ਼ਬੂਤੀ ਜਨਰਲ ਤੌਰ ’ਤੇ ਆਪ ਦੀ ਪੈਠ ਛਾਪ ਬਣੀ ਰਹੇਗੀ।
ਬ੍ਰਿਸ਼ਚਕ :ਪੇਟ ਦੇ ਵਿਗੜਨ ਦਾ ਡਰ ਰਹੇਗਾ, ਇਸ ਲਈ ਲਿਮਿਟ ’ਚ ਖਾਣਾ-ਪੀਣਾ ਸਹੀ ਰਹੇਗਾ, ਨੁਕਸਾਨ ਦਾ ਵੀ ਡਰ ਰਹੇਗਾ।
ਧਨ : ਵਪਾਰ ਅਤੇ ਕੰਮਕਾ ਦੀ ਦਸ਼ਾ ਚੰਗੀ, ਕੋਸ਼ਿਸ਼ਾਂ ਇਰਾਦਿਆਂ ’ਚ ਸਫਲਤਾ ਮਿਲੇਗੀ, ਸਰਦੀ ਕਰਕੇ ਕਿਸੇ ਤਕਲੀਫ ਹੋਣ ਦਾ ਡਰ ਰਹੇਗਾ।
ਮਕਰ : ਜਿਹੜੇ ਲੋਕਾਂ ਦਾ ਤੁਸੀਂ ਕਦੀ ਕੁਝ ਵਿਗਾੜਿਆਂ ਵੀ ਨਾਂ ਹੋਵੇਗਾ, ਉਹ ਵੀ ਆਪ ਦਾ ਵਿਰੋਧ ਕਰਦੇ ਦਿਖ ਸਕਦੇ ਹਨ, ਨੁਕਸਾਨ ਦਾ ਡਰ।
ਕੁੰਭ : ਸੰਤਾਨ ਸਹਿਯੋਗੀ ਰੁਖ ਰਖੇਗੀ, ਇਰਾਦਿਆਂ ’ਚ ਸਫਲਤਾ ਮਿਲੇਗੀ, ਆਪ ਦੀ ਪਲਾਨਿੰਗ ਪ੍ਰੋਗਰਾਮਿੰਗ ’ਚ ਕੋਈ ਬਾਧਾ ਮੁਸ਼ਕਿਲ ਹਟੇਗੀ।
ਮੀਨ : ਕੋਰਟ ਕਚਹਿਰੀ ’ਚ ਜਾਣ ਤੇ ਆਪ ਦੀ ਪੈਠ ਵਧੇਗੀ, ਅਤੇ ਆਪ ਦੇ ਪੱਖ ਦੀ ਬਿਹਤਰ ਸੁਣਵਾਈ ਹੋਵੇਗੀ, ਇੱਜ਼ਤ ਮਾਣ ਦੀ ਪ੍ਰਾਪਤੀ।
13 ਜਨਵਰੀ 2025, ਸੋਮਵਾਰ
ਪੋਹ ਸ਼ੁਦੀ ਤਿੱਥੀ ਪੁੰਨਿਆ (13-14 ਮੱਧ ਰਾਤ 3.51 ਤੱਕ) ਅਤੇ ਮਗਰੋਂ ਤਿੱਥੀ ਏਕਮ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਧਨ ’ਚ
ਚੰਦਰਮਾ ਮਿਥੁਨ ’ਚ
ਮੰਗਲ ਕਰਕ ’ਚ
ਬੁੱਧ ਧਨ ’ਚ
ਗੁਰੂ ਬ੍ਰਿਖ ’ਚ
ਸ਼ੁੱਕਰ ਕੁੰਭ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2081, ਪੋਹ ਪ੍ਰਵਿਸ਼ਟੇ 30, ਰਾਸ਼ਟਰੀ ਸ਼ਕ ਸੰਮਤ : 1946, ਮਿਤੀ : 23 (ਪੋਹ), ਹਿਜਰੀ ਸਾਲ 1446, ਮਹੀਨਾ : ਰਜਬ, ਤਰੀਕ : 12, ਸੂਰਜ ਉਦੇ ਸਵੇਰੇ 7.31 ਵਜੇ, ਸੂਰਜ ਅਸਤ ਸ਼ਾਮ 5.42 ਵਜੇ (ਜਲੰਧਰ ਟਾਈਮ), ਨਕਸ਼ੱਤਰ: ਆਰਦਰਾ ( ਸਵੇਰੇ 10.37 ਤੱਕ) ਅਤੇ ਮਗਰੋਂ ਨਕਸ਼ੱਤਰ ਪੁਨਰਵਸ਼, ਯੋਗ :ਵੈਧ੍ਰਿਤੀ (13-14 ਮੱਧ ਰਾਤ 4.39 ਤੱਕ) ਅਤੇ ਮਗਰੋਂ ਯੋਗ ਵਿਸ਼ਕੁੰਭ, ਚੰਦਰਮਾ : ਮਿਥੁਨ ਰਾਸ਼ੀ ’ਤੇ (13-14 ਮੱਧ ਰਾਤ 4.20 ਤੱਕ), ਅਤੇ ਮਗਰੋਂ ਕਰਕ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਭਦਰਾ ਰਵੇਗੀ, (ਸ਼ਾਮ 4.30 ਤੱਕ) ਦਿਸ਼ਾ ਸ਼ੂਲ: ਪੁਰਬ ਅਤੇ ਈਸ਼ਾਨ ਦਿਸ਼ਾ ਲਈ ਰਾਹੂ ਕਾਲ : ਸਵੇਰੇ ਸਾਢੇ ਸੱਤ ਤੋਂ ਨੌਂ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ: ਪੋਹ ਪੁੰਨਿਆ, ਮਾਘ ਸ਼ਨਾਨ ਸ਼ੁਰੂ ਸ਼੍ਰੀ ਸਤਿ ਨਾਰਾਇਣ ਵਰਤ, ਲੋਹੜੀ ਪੁਰਬ, ਕੁੰਭ ਮਹਾਂ ਪੁਰਬ (ਸ਼੍ਰੀ ਪ੍ਰਯਾਗ ਰਾਜ) ਦੀ ਸ਼ਨਾਨ ਤਿੱਥੀ, ਸ਼ਾਕੰਭਰੀ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਕੰਨਿਆ ਰਾਸ਼ੀ ਵਾਲਿਆਂ ਨੂੰ ਮਾਣ-ਸਨਮਾਨ ਦੀ ਹੋਵੇਗੀ ਪ੍ਰਾਪਤੀ, ਬ੍ਰਿਸ਼ਚਕ ਰਾਸ਼ੀ ਵਾਲੇ ਸਿਹਤ ਦਾ ਰੱਖਣ ਧਿਆਨ
NEXT STORY