ਮੇਖ : ਸਿਤਾਰਾ ਦੁਪਹਿਰ ਤੱਕ ਕਮਜ਼ੋਰ, ਮਨ ਡਰਿਆ-ਡਰਿਆ ਅਤੇ ਬੁਝਿਆ-ਬੁਝਿਆ ਜਿਹਾ ਰਹੇਗਾ ਪਰ ਬਾਅਦ ’ਚ ਆਪ ਦੇ ਯਤਨ ਚੰਗਾ ਨਤੀਜਾ ਦੇ ਸਕਦੇ ਹਨ।
ਬ੍ਰਿਖ : ਸਿਤਾਰਾ ਦੁਪਹਿਰ ਤੱਕ ਜਨਰਲ ਹਾਲਾਤ ਨਾਰਮਲ ਹੀ ਰੱਖੇਗਾ, ਮਾਣ-ਸਨਮਾਨ ਦੀ ਪ੍ਰਾਪਤੀ ਪਰ ਬਾਅਦ ’ਚ ਵਿਪਰੀਤ ਹਾਲਾਤ ਨਾਲ ਨਿਪਟਣਾ ਪੈ ਸਕਦਾ ਹੈ।
ਮਿਥੁਨ : ਸਿਤਾਰਾ ਦੁਪਹਿਰ ਤੱਕ ਮਾਨਸਿਕ ਪ੍ਰੇਸ਼ਾਨੀ ਤਣਾਅ ਰੱਖਣ ਵਾਲਾ ਪਰ ਬਾਅਦ ’ਚ ਹਰ ਮੋਰਚੇ ’ਤੇ ਬਿਹਤਰੀ ਹੋਵੇਗੀ, ਅਤੇ ਸਫ਼ਲਤਾ ਮਿਲੇਗੀ।
ਕਰਕ : ਦੁਪਹਿਰ ਤੱਕ ਹਲਕੀ ਨੇਚਰ ਵਾਲੇ ਸਾਥੀ ਆਪ ਨੂੰ ਨੁਕਸਾਨ ਪਹੁੰਚਾਉਣ ਲਈ ਕਾਫ਼ੀ ਐਕਟਿਵ ਰਹਿਣਗੇ ਪਰ ਬਾਅਦ ’ਚ ਸਮਾਂ ਸਫ਼ਲਤਾ ਦੇਣ ਵਾਲਾ ਬਣੇਗਾ।
ਸਿੰਘ : ਸਿਤਾਰਾ ਦੁਪਹਿਰ ਤੱਕ ਅਰਥ ਦਸ਼ਾ ਕਮਜ਼ੋਰ ਰੱਖਣ ਵਾਲਾ ਪਰ ਬਾਅਦ ’ਚ ਸਫ਼ਲਤਾ ਭੱਜਦੌੜ ਵਿਅਸਤਤਾ ਅਤੇ ਜਨਰਲ ਐਕਟਿਵਿਟੀ ਵਧੇਗੀ।
ਕੰਨਿਆ : ਸਿਤਾਰਾ ਕਾਰੋਬਾਰੀ ਕੰਮਾਂ ਲਈ ਚੰਗਾ, ਜਿਹੜਾ ਵੀ ਯਤਨ ਕਰੋ ਪੂਰਾ ਜ਼ੋਰ ਲਗਾ ਕੇ ਕਰੋ, ਤੇਜ ਪ੍ਰਭਾਅ-ਦਬਦਬਾ ਬਣਿਆ ਰਹੇਗਾ, ਵਿਅਸਤਤਾ ਵੀ ਰਹੇਗੀ।
ਤੁਲਾ : ਸਿਤਾਰਾ ਦੁਪਹਿਰ ਤੱਕ ਠੀਕ ਨਹੀਂ, ਮਨ ਪ੍ਰੇਸ਼ਾਨ ਅਤੇ ਡਾਵਾਂਡੋਲ ਰਹੇਗਾ ਪਰ ਬਾਅਦ ’ਚ ਕਾਰੋਬਾਰੀ ਦਸ਼ਾ ਸੁਧਰੇਗੀ, ਮਾਣ-ਯਸ਼ ਦੀ ਪ੍ਰਾਪਤੀ।
ਬ੍ਰਿਸ਼ਚਕ : ਸਿਤਾਰਾ ਦੁਪਹਿਰ ਤੱਕ ਵਪਾਰ ਕਾਰੋਬਾਰ ’ਚ ਲਾਭ ਦੇਣ ਅਤੇ ਕਾਰੋਬਾਰੀ ਟੂਰਿੰਗ ਫਰੂਟਫੁੱਲ ਰੱਖਣ ਵਾਲਾ ਪਰ ਬਾਅਦ ’ਚ ਸਮਾਂ ਅਹਿਤਿਆਤ ਵਾਲਾ ਬਣੇਗਾ।
ਧਨ : ਸਿਤਾਰਾ ਦੁਪਹਿਰ ਤੱਕ ਸਰਕਾਰੀ ਕੰਮਾਂ ’ਚ ਰੁਕਾਵਟਾਂ ਮੁਸ਼ਕਿਲਾਂ ਪੈਦਾ ਕਰਨ ਵਾਲਾ ਹੈ ਪਰ ਬਾਅਦ ’ਚ ਅਰਥ ਦਸ਼ਾ ਕੰਫ਼ਰਟੇਬਲ ਬਣੇਗੀ।
ਮਕਰ : ਸਿਤਾਰਾ ਦੁਪਹਿਰ ਤੱਕ ਕਮਜ਼ੋਰ, ਕਿਸੇ ਅਫ਼ਸਰ ਵੱਲੋਂ ਨਾਰਾਜ਼ਗੀ ਦਿਸੇਗੀ, ਪਰ ਬਾਅਦ ’ਚ ਸਮਾਂ ਸਫ਼ਲਤਾ ਅਤੇ ਇੱਜ਼ਤਮਾਣ ਦੇਣ ਵਾਲਾ ਬਣੇਗਾ।
ਕੁੰਭ : ਸਿਤਾਰਾ ਦੁਪਹਿਰ ਤੱਕ ਸਿਹਤ, ਖਾਸ ਕਰਕੇ ਪੇਟ ਲਈ ਕਮਜ਼ੋਰ, ਨੁਕਸਾਨ ਦਾ ਵੀ ਡਰ ਪਰ ਬਾਅਦ ’ਚ ਜਨਰਲ ਹਾਲਾਤ ਸੁਧਰਨਗੇ।
ਮੀਨ : ਸਿਤਾਰਾ ਦੁਪਹਿਰ ਤੱਕ ਫ਼ੈਮਿਲੀ ਫ੍ਰੰਟ ’ਤੇ ਪ੍ਰੇਸ਼ਾਨੀ ਰੱਖਣ ਵਾਲਾ ਪਰ ਬਾਅਦ ’ਚ ਖਾਣਾ-ਪੀਣਾ ਲਿਮਿਟ ’ਚ ਕਰਨਾ ਸਹੀ ਰਹੇਗਾ।
10 ਮਈ 2025, ਸ਼ਨੀਵਾਰ
ਵਿਸਾਖ ਸੁਦੀ ਤਿੱਥੀ ਤਰੋਦਸ਼ੀ (ਸ਼ਾਮ 5.30 ਤੱਕ) ਅਤੇ ਮਗਰੋਂ ਤਿੱਥੀ ਚੌਦਸ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮੇਖ ’ਚ
ਚੰਦਰਮਾ ਕੰਨਿਆ ’ਚ
ਮੰਗਲ ਕਰਕ ’ਚ
ਬੁੱਧ ਮੇਖ ’ਚ
ਗੁਰੂ ਬ੍ਰਿਖ ’ਚ
ਸ਼ੁੱਕਰ ਮੀਨ ’ਚ
ਸ਼ਨੀ ਮੀਨ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2082, ਵਿਸਾਖ ਪ੍ਰਵਿਸ਼ਟੇ 28, ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 20 (ਵਿਸਾਖ), ਹਿਜਰੀ ਸਾਲ 1446, ਮਹੀਨਾ : ਜ਼ਿਲਕਾਦ, ਤਰੀਕ : 11, ਸੂਰਜ ਉਦੇ ਸਵੇਰੇ 5.39 ਵਜੇ, ਸੂਰਜ ਅਸਤ : ਸ਼ਾਮ 7.09 ਵਜੇ (ਜਲੰਧਰ ਟਾਈਮ), ਨਕਸ਼ੱਤਰ : ਚਿਤਰਾ (10-11 ਮੱਧ ਰਾਤ 3.15 ਤੱਕ) ਅਤੇ ਮਗਰੋਂ ਨਕਸ਼ੱਤਰ ਸਵਾਤੀ, ਯੋਗ : ਸਿੱਧੀ (10-11 ਮੱਧ ਰਾਤ 4.01 ਤੱਕ) ਅਤੇ ਮਗਰੋਂ ਯੋਗ ਵਿਅਤੀਪਾਤ, ਚੰਦਰਮਾ : ਕੰਨਿਆ ਰਾਸ਼ੀ ’ਤੇ (ਦੁਪਹਿਰ 1.42 ਤੱਕ) ਅਤੇ ਮਗਰੋਂ ਤੁਲਾ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਦਿਸ਼ਾ ਸ਼ੂਲ : ਪੁਰਬ ਅਤੇ ਈਸ਼ਾਨ, ਦਿਸ਼ਾ ਲਈ ਰਾਹੂਕਾਲ : ਸਵੇਰੇ ਨੌਂ ਤੋਂ ਸਾਢੇ ਦਸ ਵਜੇ ਤੱਕ।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਕੰਨਿਆ ਰਾਸ਼ੀ ਵਾਲਿਆਂ ਦੀ ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ ਰਹੇਗੀ, ਤੁਸੀਂ ਵੀ ਦੇਖੋ ਆਪਣੀ ਰਾਸ਼ੀ
NEXT STORY