ਮੇਖ : ਬੇਸ਼ਕ ਸ਼ਤਰੂ ਉਭਰਦੇ ਸਿਮਟਦੇ ਤਾਂ ਰਹਿਣਗੇ, ਤਾਂ ਵੀ ਆਪ ਨੂੰ ਨਾ ਤਾਂ ਉਨ੍ਹਾਂ ਵੱਲੋਂ ਲਾਪ੍ਰਵਾਹ ਰਹਿਣਾ ਚਾਹੀਦਾ ਹੈ ਅਤੇ ਨਾ ਹੀ ਉਨ੍ਹਾਂ ਦੇ ਪ੍ਰਤੀ ਸਾਫ਼ਟਨੈੱਸ ਦਿਖਾਣੀ ਚਾਹੀਦੀ ਹੈ।
ਬ੍ਰਿਖ : ਆਪ ਆਪਣੀ ਪਲਾਨਿੰਗ-ਪ੍ਰੋਗਰਾਮਿੰਗ ਨੂੰ ਟਾਰਗੈੱਟ ਵੱਲ ਵਧਾਉਣ ਲਈ ਯਤਨਾਂ ’ਚ ਤਾਂ ਲੱਗੇ ਰਹੋਗੇ ਪਰ ਆਪ ਨੂੰ ਸਫ਼ਲਤਾ ਨਹੀਂ ਮਿਲੇਗੀ।
ਮਿਥੁਨ : ਪ੍ਰਾਪਰਟੀ ਦੇ ਕੰਮਾਂ ਲਈ ਆਪ ਦੀ ਭੱਜਦੌੜ ਕੋਈ ਖਾਸ ਨਤੀਜਾ ਨਾ ਦੇਵੇਗੀ, ਮਾਣ-ਸਨਮਾਨ ਦੇ ਉਖੜਣ ਦਾ ਡਰ ਬਣਿਆ ਰਹੇਗਾ, ਵੈਸੇ ਸ਼ਤਰੂ ਕਮਜ਼ੋਰ ਰਹਿਣਗੇ।
ਕਰਕ : ਆਪ ਹਰ ਕੋਸ਼ਿਸ਼-ਹਿੰਮਤ-ਉਤਸ਼ਾਹ ਨਾਲ ਤਾਂ ਕਰੋਗੇ ਪਰ ਉਸ ਦਾ ਨਤੀਜਾ ਉਮੀਦ ਮੁਤਾਬਿਕ ਨਾ ਮਿਲੇਗਾ, ਮਨ ’ਚ ਬੇਚੈਨੀ ਵੀ ਰਹੇਗੀ।
ਸਿੰਘ : ਕੰਮਕਾਜੀ ਕੰਮਾਂ ਲਈ ਆਪ ਦੇ ਕਦਮ ਤਾਂ ਅੱਗੇ ਵਧਣਗੇ ਪਰ ਰਿਸਪੌਂਸ ਉਮੀਦ ਮੁਤਾਬਿਕ ਨਾ ਮਿਲੇਗੀ, ਜਨਰਲ ਹਾਲਾਤ ਵੀ ਠੀਕ-ਠਾਕ ਰਹਿਣਗੇ।
ਕੰਨਿਆ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜਾ ਵੀ ਯਤਨ ਕਰੋ, ਪੂਰਾ ਜ਼ੋਰ ਲਗਾ ਕੇ ਹੀ ਕਰੋ, ਵੈਸੇ ਸੁਭਾਅ ’ਚ ਗੁੱਸਾ ਬਣਿਆ ਰਹੇਗਾ।
ਤੁਲਾ : ਸਿਤਾਰਾ ਖਰਚਿਆਂ ਨੂੰ ਵਧਾਉਣ ਅਤੇ ਕਿਸੇ ਸਮੇਂ ਆਰਥਿਕ ਤੌਰ ’ਤੇ ਤੰਗੀ ਰੱਖਣ ਵਾਲਾ ਹੈ, ਲੈਣ-ਦੇਣ ਦੇ ਕੰਮ ਵੀ ਐਕਟਿਵ ਰਹਿ ਕੇ ਕਰੋ।
ਬ੍ਰਿਸ਼ਚਕ : ਸਿਤਾਰਾ ਧਨ ਲਾਭ ਅਤੇ ਕਾਰੋਬਾਰੀ ਪਲਾਨਿੰਗ-ਪ੍ਰੋਗਰਾਮਿੰਗ ਦਾ ਚੰਗਾ ਨਤੀਜਾ ਦੇਣ ਵਾਲਾ, ਕਾਰੋਬਾਰੀ ਟੂਰਿੰਗ ਵੀ ਫਰੂਟਫੁੱਲ ਰਹੇਗੀ।
ਧਨ : ਕਿਸੇ ਅਫ਼ਸਰ ਦੇ ਸਖ਼ਤ ਅਤੇ ਨਾਰਾਜ਼ਗੀ ਵਾਲੇ ਰੁਖ ਕਰ ਕੇ ਕਿਸੇ ਸਰਕਾਰੀ ਸਮੱਸਿਆ ਦੇ ਜਾਗਣ ਦਾ ਡਰ ਰਹੇਗਾ।
ਮਕਰ : ਆਪ ਦੀ ਭੱਜਦੌੜ ਉਮੀਦ ਮੁਤਾਬਿਕ ਨਤੀਜਾ ਨਾ ਦੇ ਸਕੇਗੀ, ਵੈਸੇ ਕੋਈ ਯਤਨ ਡਾਵਾਂਡੋਲ ਮਨ ਨਾਲ ਨਾ ਕਰੋ, ਨੁਕਸਾਨ ਦਾ ਵੀ ਡਰ।
ਕੁੰਭ : ਪੇਟ ਦੇ ਪ੍ਰਤੀ ਸੁਚੇਤ ਰਹੋ, ਖਾਣ-ਪੀਣ ’ਚ ਵੀ ਉਨ੍ਹਾਂ ਵਸਤਾਂ ਦੀ ਵਰਤੋ ਨਾ ਕਰੋ ਜਿਹੜੀਆਂ ਤਬੀਅਤ ਨੂੰ ਸੂਟ ਨਾ ਕਰਦੀਆਂ ਹੋਣ।
ਮੀਨ : ਵਪਾਰ ਕੰਮਕਾਜ ਦੀ ਦਸ਼ਾ ਚੰਗੀ, ਅਨਮੰਨੇ ਮਨ ਨਾਲ ਕੋਈ ਵੀ ਯਤਨ ਨਾ ਕਰੋ ਪਰ ਆਪਣੇ ਗੁੱਸੇ ’ਤੇ ਜ਼ਬਤ ਰੱਖੋ।
9 ਮਈ 2025, ਸ਼ੁੱਕਰਵਾਰ
ਵਿਸਾਖ ਸੁਦੀ ਤਿੱਥੀ ਦੁਆਦਸ਼ੀ (ਬਾਅਦ ਦੁਪਹਿਰ 2.57 ਤੱਕ) ਅਤੇ ਮਗਰੋਂ ਤਿੱਥੀ ਤਰੋਦਸ਼ੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮੇਖ ’ਚ
ਚੰਦਰਮਾ ਕੰਨਿਆ ’ਚ
ਮੰਗਲ ਕਰਕ ’ਚ
ਬੁੱਧ ਮੇਖ ’ਚ
ਗੁਰੂ ਬ੍ਰਿਖ ’ਚ
ਸ਼ੁੱਕਰ ਮੀਨ ’ਚ
ਸ਼ਨੀ ਮੀਨ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2082, ਵਿਸਾਖ ਪ੍ਰਵਿਸ਼ਟੇ 27, ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 19 (ਵਿਸਾਖ), ਹਿਜਰੀ ਸਾਲ 1446, ਮਹੀਨਾ : ਜ਼ਿਲਕਾਦ, ਤਰੀਕ : 10, ਸੂਰਜ ਉਦੇ ਸਵੇਰੇ 5.40 ਵਜੇ, ਸੂਰਜ ਅਸਤ : ਸ਼ਾਮ 7.09 ਵਜੇ (ਜਲੰਧਰ ਟਾਈਮ), ਨਕਸ਼ੱਤਰ : ਹਸਤ (9-10 ਮੱਧ ਰਾਤ 12.09 ਤੱਕ) ਅਤੇ ਮਗਰੋਂ ਨਕਸ਼ੱਤਰ ਚਿਤਰਾ, ਯੋਗ : ਵਜਰ (9-10 ਮੱਧ ਰਾਤ 2.58 ਤੱਕ) ਅਤੇ ਮਗਰੋਂ ਯੋਗ ਸਿੱਧੀ, ਚੰਦਰਮਾ : ਕੰਨਿਆ ਰਾਸ਼ੀ ’ਤੇ (ਪੂਰਾ ਦਿਨ ਰਾਤ), ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਆ, ਦਿਸ਼ਾ ਲਈ ਰਾਹੂਕਾਲ : ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤੱਕ, ਪੁਰਬ, ਦਿਵਸ ਅਤੇ ਤਿਓਹਾਰ : ਪ੍ਰਦੋਸ਼ ਵਰਤ।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਮੀਨ ਰਾਸ਼ੀ ਵਾਲਿਆਂ ਦੀ ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ ਰਹੇਗੀ, ਤੁਸੀਂ ਵੀ ਦੇਖੋ ਆਪਣੀ ਰਾਸ਼ੀ
NEXT STORY