ਮੇਖ : ਲੋਹਾ, ਲੋਹਾ ਮਸ਼ੀਨਰੀ, ਹਾਰਡ ਵੇਅਰ, ਦਾ ਕੰਮ ਕਰਨ ਵਾਲਿਆਂ ਨੂੰ ਕੰਮਕਾਜੀ ਭੱਜਦੌੜ ਦਾ ਚੰਗਾ ਨਤੀਜਾ ਮਿਲੇਗਾ, ਮਾਣ-ਸਨਮਾਨ ਦੀ ਪ੍ਰਾਪਤੀ।
ਬ੍ਰਿਖ : ਸਰਕਾਰੀ, ਗੈਰ-ਸਰਕਾਰੀ ਕੰਮਾਂ ’ਚ ਸਫਲਤਾ ਮਿਲੇਗੀ, ਵੱਡੇ ਲੋਕ ਵੀ ਮਿਹਰਬਾਨ ਅਤੇ ਸਾਫਟ ਰੁਖ ਰੱਖਣਗੇ, ਦੁਸ਼ਮਣ ਕਮਜ਼ੋਰ ਤੇਜਹੀਣ ਰਹਿਣਗੇ।
ਮਿਥੁਨ : ਧਾਰਮਿਕ ਅਤੇ ਸਮਾਜਿਕ ਕੰਮਾਂ ’ਚ ਧਿਆਨ, ਹਰ ਮੋਰਚੇ ’ਤੇ ਕਦਮ ਬੜ੍ਹਤ ਵੱਲ ਰਹੇਗਾ, ਜਨਰਲ ਹਾਲਾਤ ਵੀ ਅਨੁਕੂਲ ਚੱਲਣਗੇ।
ਕਰਕ : ਸਿਤਾਰਾ ਸਿਹਤ ਲਈ ਕਮਜ਼ੋਰ, ਲਿਮਟ ’ਚ ਖਾਣਾ-ਪੀਣਾ ਕਰਨਾ ਸਹੀ ਰਹੇਗਾ, ਕਿਸੇ ਦੀ ਜ਼ਿੰਮੇਵਾਰੀ ’ਚ ਫਸਣ ਤੋਂ ਵੀ ਬਚਣਾ ਚਾਹੀਦਾ ਹੈ।
ਸਿੰਘ : ਵਪਾਰ ਅਤੇ ਕੰਮਕਾਜ ਦੀ ਦਸ਼ਾ ਸੁਖਦ, ਯਤਨਾਂ ਪ੍ਰੋਗਰਾਮਾਂ ’ਚ ਵੀ ਸਫਲਤਾ ਮਿਲੇਗੀ, ਫੈਮਿਲੀ ਫਰੰਟ ’ਤੇ ਵੀ ਤਾਲਮੇਲ ਸਦਭਾਅ ਬਣਿਆ ਰਹੇਗਾ।
ਕੰਨਿਆ : ਵਿਰੋਧੀਆਂ ਨੂੰ ਕਮਜ਼ੋਰ ਸਮਝਣ ਦੀ ਗਲਤੀ ਨਹੀਂ ਕਰਨੀ ਚਾਹੀਦੀ ਹੈ, ਮਨ ਵੀ ਟੈਂਸ, ਕਮਜ਼ੋਰ, ਡਾਂਵਾਡੋਲ ਅਤੇ ਦੁਵਿਧਾ ਗ੍ਰਸਤ ਰਹੇਗਾ।
ਤੁਲਾ : ਸੰਤਾਨ ਨਾਲ ਤਾਲਮੇਲ ਉਪਯੋਗੀ ਅਤੇ ਫਰੂਟਫੁਲ ਰਹੇਗਾ, ਇਰਾਦਿਆਂ ’ਚ ਮਜ਼ਬੂਤੀ ਰਹੇਗੀ, ਅਰਥ ਦਸ਼ਾ ਤਸੱਲੀਬਖਸ਼ ਰਹੇਗੀ।
ਬ੍ਰਿਸ਼ਚਕ : ਪ੍ਰਾਪਰਟੀ ਦੇ ਕਿਸੇ ਕੰਮ ਲਈ ਆਪ ਦੇ ਯਤਨ ਚੰਗਾ ਨਤੀਜਾ ਦੇਣਗੇ, ਮਾਣ-ਸਨਮਾਨ ਦੀ ਪ੍ਰਾਪਤੀ, ਦੁਸ਼ਮਣ ਕਮਜ਼ੋਰ ।
ਧਨ : ਵੱਡੇ ਲੋਕਾਂ ਨਾਲ ਮੇਲ-ਮਿਲਾਪ ਫਰੂਟਫੁਲ ਰਹੇਗਾ, ਤੇਜ ਪ੍ਰਭਾਵ ਬਣਿਆ ਰਹੇਗਾ, ਵਿਰੋਧੀ ਆਪ ਅੱਗੇ ਠਹਿਰ ਨਾ ਸਕਣਗੇ।
ਮਕਰ : ਵ੍ਹੀਕਲਸ ਦੀ ਸੇਲ ਪ੍ਰਚੇਜ਼ ਅਤੇ ਉਨ੍ਹਾਂ ਨੂੰ ਡੈਕੋਰੇਟ ਕਰਨ ਦਾ ਕੰਮ ਕਰਨ ਵਾਲਿਆਂ ਦੀ ਅਰਥ ਦਸ਼ਾ ਕੰਫਰਟੇਬਲ ਰਹੇਗੀ।
ਕੁੰਭ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਕੋਸ਼ਿਸ਼ਾਂ-ਇਰਾਦਿਆਂ ’ਚ ਸਫਲਤਾ ਮਿਲੇਗੀ, ਪਰ ਪਾਣੀ ਦੀ ਵਰਤੋਂ ਪ੍ਰਹੇਜ਼ ਨਾਲ ਕਰੋ।
ਮੀਨ : ਕਿਉਂਕਿ ਸਿਤਾਰਾ ਉਲਝਣਾਂ, ਝਮੇਲਿਆਂ, ਪੇਚੀਦੇਗੀਆਂ ਵਾਲਾ ਹੈ, ਇਸ ਲਈ ਆਪ ਦਾ ਕੋਈ ਵੀ ਯਤਨ ਜਾਂ ਪ੍ਰੋਗਰਾਮ ਸਿਰੇ ਨਹੀਂ ਚੜ੍ਹ ਸਕੇਗਾ।
ਅੱਜ ਦਾ ਰਾਸ਼ੀਫਲ
10 ਅਗਸਤ 2025, ਐਤਵਾਰ
ਸਾਉਣ ਸੁਦੀ ਤਿੱਥੀ ਏਕਮ (ਦੁਪਹਿਰ 12.11 ਤੱਕ) ਅਤੇ ਮਗਰੋਂ ਤਿੱਥੀ ਦੂਜ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਕਰਕ ’ਚ
ਚੰਦਰਮਾ ਮਕਰ ’ਚ
ਮੰਗਲ ਕੰਨਿਆ ’ਚ
ਬੁੱਧ ਕਰਕ ’ਚ
ਗੁਰੂ ਮਿਥੁਨ ’ਚ
ਸ਼ੁੱਕਰ ਮਿਥੁਨ ’ਚ
ਸ਼ਨੀ ਮੀਨ ’ਚ
ਰਾਹੂ ਕੁੰਭ ’ਚ
ਕੇਤੂ ਸਿੰਘ ’ਚ
ਬਿਕ੍ਰਮੀ ਸੰਮਤ : 2082, ਸਾਉਣ ਪ੍ਰਵਿਸ਼ਟੇ 26, ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 19 (ਸਾਉਣ), ਹਿਜਰੀ ਸਾਲ 1447, ਮਹੀਨਾ : ਸਫਰ, ਤਰੀਕ : 15, ਸੂਰਜ ਉਦੇ ਸਵੇਰੇ 5.54 ਵਜੇ, ਸੂਰਜ ਅਸਤ : ਸ਼ਾਮ 7.12 ਵਜੇ (ਜਲੰਧਰ ਟਾਈਮ), ਨਕਸ਼ੱਤਰ : ਸਾਉਣ (ਬਾਅਦ ਦੁਪਹਿਰ 2.24 ਤੱਕ) ਅਤੇ ਮਗਰੋਂ ਨਕਸ਼ੱਤਰ ਧਨਿਸ਼ਠਾ, ਯੋਗ : ਸੌਭਾਗਿਆ (9-10 ਮੱਧ ਰਾਤ 2.15 ਤੱਕ) ਅਤੇ ਮਗਰੋਂ ਯੋਗ ਸ਼ੋਭਨ, ਚੰਦਰਮਾ : ਮਕਰ ਰਾਸ਼ੀ ’ਤੇ (ਪੂਰਾ ਦਿਨ ਰਾਤ), ਭਦਰਾ ਰਹੇਗੀ (ਦੁਪਹਿਰ 2.13 ਤੋਂ ਲੈ ਕੇ 8-9 ਮੱਧ ਰਾਤ 1.49 ਤੱਕ, ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਆ ਦਿਸ਼ਾ ਲਈ ਰਾਹੂਕਾਲ : ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਭਾਦੋਂ ਵਦੀ ਪੱਖ ਸ਼ੁਰੂ।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਕੱਲ੍ਹ ਤੋਂ ਲੱਗੇਗਾ ਖਤਰਨਾਕ ਰੋਗ ਪੰਚਕ, ਅਗਲੇ 5 ਦਿਨਾਂ ਤੱਕ ਭੁੱਲ ਕੇ ਵੀ ਨਾ ਕਰੋ ਇਹ ਕੰਮ!
NEXT STORY