ਨਵੀਂ ਦਿੱਲੀ : ਜੋਤਿਸ਼ ਵਿਗਿਆਨੀਆਂ ਅਨੁਸਾਰ, ਸ਼ਨੀ ਦੇਵ ਨੇ ਲੰਘੀ 20 ਅਗਸਤ ਨੂੰ ਬੁੱਧ ਦੇ ਸਵਾਮੀਤਵ ਵਾਲੇ 'ਰੇਵਤੀ ਨਕਸ਼ੱਤਰ' ਵਿੱਚ ਪ੍ਰਵੇਸ਼ ਕਰ ਲਿਆ ਹੈ। ਸ਼ਨੀ ਦੇਵ 9 ਅਕਤੂਬਰ ਤੱਕ ਇਸੇ ਨਕਸ਼ੱਤਰ ਵਿੱਚ ਰਹਿਣ ਵਾਲੇ ਹਨ, ਜਿਸ ਦਾ ਪ੍ਰਭਾਵ ਸਾਰੀਆਂ ਰਾਸ਼ੀਆਂ 'ਤੇ ਵੱਖ-ਵੱਖ ਪਵੇਗਾ। ਜੋਤਿਸ਼ ਮਾਹਿਰਾਂ ਅਨੁਸਾਰ, ਇਸ ਨਕਸ਼ੱਤਰ ਤਬਦੀਲੀ ਨਾਲ ਚਾਰ ਖ਼ਾਸ ਰਾਸ਼ੀਆਂ—ਬ੍ਰਿਖ, ਮਿਥੁਨ, ਤੁਲਾ ਅਤੇ ਮਕਰ ਨੂੰ ਨੌਕਰੀ, ਵਪਾਰ, ਆਮਦਨ ਅਤੇ ਆਰਥਿਕ ਸਥਿਤੀ ਦੇ ਮਾਮਲੇ ਵਿੱਚ ਵੱਡਾ ਲਾਭ ਮਿਲਣ ਦੀ ਸੰਭਾਵਨਾ ਹੈ।
ਇਨ੍ਹਾਂ ਰਾਸ਼ੀਆਂ ਨੂੰ ਮਿਲੇਗਾ ਵਿਸ਼ੇਸ਼ ਲਾਭ:
ਬ੍ਰਿਖ ਰਾਸ਼ੀ: ਨੌਕਰੀਪੇਸ਼ਾ ਲੋਕਾਂ ਲਈ ਤਰੱਕੀ (ਪ੍ਰਮੋਸ਼ਨ) ਦੇ ਨਾਲ-ਨਾਲ ਤਨਖ਼ਾਹ ਵਿੱਚ ਵਾਧੇ ਦੇ ਯੋਗ ਬਣ ਸਕਦੇ ਹਨ। ਕੰਮ ਵਾਲੀ ਥਾਂ 'ਤੇ ਉੱਚ ਅਧਿਕਾਰੀ ਤੁਹਾਡੇ ਪ੍ਰਦਰਸ਼ਨ ਤੋਂ ਸੰਤੁਸ਼ਟ ਰਹਿਣਗੇ ਅਤੇ ਆਰਥਿਕ ਸਥਿਤੀ ਵਿੱਚ ਸੁਧਾਰ ਦੇ ਨਾਲ ਮਨਪਸੰਦ ਨੌਕਰੀ ਮਿਲਣ ਦੀ ਸੰਭਾਵਨਾ ਵੀ ਹੈ।
ਮਿਥੁਨ ਰਾਸ਼ੀ: ਲੰਬੇ ਸਮੇਂ ਤੋਂ ਅਟਕੇ ਹੋਏ ਕੰਮਾਂ ਵਿੱਚ ਤੇਜ਼ੀ ਆਵੇਗੀ। ਨੌਕਰੀ ਦੇ ਨਵੇਂ ਅਵਸਰ ਮਿਲਣਗੇ ਅਤੇ ਕਾਰੋਬਾਰੀਆਂ ਲਈ ਨਵੇਂ ਸੌਦੇ ਫ਼ਾਇਦੇਮੰਦ ਰਹਿ ਸਕਦੇ ਹਨ। ਇਸ ਦੌਰਾਨ ਕੀਤੀਆਂ ਗਈਆਂ ਯਾਤਰਾਵਾਂ ਤੋਂ ਵੀ ਆਰਥਿਕ ਲਾਭ ਮਿਲਣ ਦੀ ਸੰਭਾਵਨਾ ਹੈ।
ਤੁਲਾ ਰਾਸ਼ੀ: ਨੌਕਰੀ ਨਾਲ ਜੁੜੀਆਂ ਰੁਕਾਵਟਾਂ ਘੱਟ ਹੋਣਗੀਆਂ ਅਤੇ ਕੰਮ ਵਾਲੀ ਥਾਂ 'ਤੇ ਸਹਿਕਰਮੀਆਂ ਦਾ ਪੂਰਾ ਸਹਿਯੋਗ ਮਿਲੇਗਾ। ਆਮਦਨ ਵਧਾਉਣ ਦੇ ਨਵੇਂ ਰਾਹ ਖੁੱਲ੍ਹਣਗੇ ਅਤੇ ਪੈਸਿਆਂ ਦੀ ਬਚਤ ਕਰਨ ਵਿੱਚ ਸਫ਼ਲਤਾ ਮਿਲੇਗੀ।
ਮਕਰ ਰਾਸ਼ੀ: ਆਤਮ-ਵਿਸ਼ਵਾਸ ਵਿੱਚ ਵਾਧਾ ਹੋਵੇਗਾ ਅਤੇ ਕੀਤੀ ਗਈ ਮਿਹਨਤ ਦੇ ਅਨੁਕੂਲ ਚੰਗੇ ਨਤੀਜੇ ਮਿਲਣਗੇ। ਵਿਦੇਸ਼ ਨਾਲ ਸਬੰਧਤ ਕੰਮਾਂ ਵਿੱਚ ਸਫ਼ਲਤਾ ਮਿਲ ਸਕਦੀ ਹੈ, ਪੁਰਾਣੇ ਨਿਵੇਸ਼ ਤੋਂ ਲਾਭ ਮਿਲੇਗਾ ਅਤੇ ਪਰਿਵਾਰ ਵਿੱਚ ਜੀਵਨਸਾਥੀ ਦਾ ਪੂਰਾ ਸਹਿਯੋਗ ਮਿਲੇਗਾ।
ਅੱਜ ਇਨ੍ਹਾਂ 3 ਰਾਸ਼ੀਆਂ ਦੇ ਖੁੱਲ੍ਹਣਗੇ ਤਰੱਕੀਆਂ ਦੇ ਰਾਹ ! ਕਾਰੋਬਾਰ 'ਚ ਹੋਵੇਗਾ ਵਾਧਾ ਤੇ ਨੋਟਾਂ ਦਾ...
NEXT STORY