ਹੁਸ਼ਿਆਰਪੁਰ (ਅਮਰੀਕ)—ਅੱਜ ਦੇ ਡਿਜ਼ੀਟਲ ਦੌਰ 'ਚ ਵਿਦਿਆਰਥੀਆਂ ਦੇ ਹੱਥਾਂ 'ਚ ਮੋਬਾਇਲ,ਟੈਬ ਅਤੇ ਕੰਪਿਊਟਰ ਆਉਣ ਦੇ ਕਾਰਨ ਬੱਚੇ ਕਿਤਾਬਾਂ ਵੱਲ ਧਿਆਨ ਨਹੀਂ ਲਗਾ ਰਹੇ ਹਨ। ਜਿਸ ਨੂੰ ਧਿਆਨ 'ਚ ਰੱਖਦਿਆਂ ਪੰਜਾਬ ਸਕੂਲ ਸਿੱਖਿਆ ਵਿਭਾਗ ਸੂਬੇ ਭਰ 'ਚ 15 ਜੁਲਾਈ ਤੋਂ 15 ਅਗਸਤ ਤੱਕ ਲਾਈਬ੍ਰੇਰੀ ਲੰਗਰ ਦੇ ਰੂਪ 'ਚ ਮਨ੍ਹਾ ਰਿਹਾ ਹੈ। ਇਸ ਦੇ ਤਹਿਤ ਹਰੇਕ ਸਕੂਲ ਪ੍ਰਬੰਧਕ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਉਹ ਸਾਲਾਂ ਤੋਂ ਲਾਈਬ੍ਰੇਰੀਆਂ ਦੀਆਂ ਅਲਮਾਰੀਆਂ 'ਚ ਬੰਦ ਪਈਆਂ ਗਿਆਨ ਵਧਾਊ ਕਿਤਾਬਾਂ ਨੂੰ ਬੱਚਿਆਂ ਤੱਕ ਪਹੁੰਚਾਉਣ ਅਤੇ ਉਨ੍ਹਾਂ ਨੂੰ ਕਿਤਾਬਾਂ ਪੜ੍ਹਨ ਲਈ ਉਤਸ਼ਾਹਿਤ ਕਰਨ ਲਈ ਅਜਿਹੇ ਮੇਲਿਆਂ (ਲੰਗਰ) ਦਾ ਆਯੋਜਨ ਕਰਨ, ਜਿਸ 'ਚ ਬੱਚਿਆਂ ਨੂੰ ਲਾਈਬ੍ਰੇਰੀ ਦੀਆਂ ਕਿਤਾਬਾਂ ਆਸਾਨੀ ਨਾਲ ਉਪਲੱਬਧ ਹੋ ਜਾਣ ਅਤੇ ਉਨ੍ਹਾਂ ਨੂੰ ਕਿਤਾਬਾਂ ਪੜ੍ਹਨ ਬਾਰੇ ਪ੍ਰੇਰਿਤ ਕੀਤਾ ਜਾਵੇ। ਜਿਸ ਦੇ ਤਹਿਤ ਸਰਕਾਰੀ ਗਰਲਜ਼ ਸੀਨੀਅਰ ਸੈਕੇਂਡਰੀ ਸਕੂਲ ਰੇਲਵੇ ਮੰਡੀ ਹੁਸ਼ਿਆਰਪੁਰ ਵਿਖੇ ਲਾਈਬ੍ਰੇਰੀ ਲੰਗਰ ਦਾ ਮੇਲਾ ਲਗਾਇਆ ਗਿਆ। ਇਸ ਮੌਕੇ ਜ਼ਿਲਾ ਸਿੱਖਿਆ ਅਧਿਕਾਰੀ ਸਰਕਾਰ ਬਲਬੀਰ ਸਿੰਘ ਦਾ ਸਕੂਲੀ ਅਧਿਆਪਕਾਂ ਵਲੋਂ ਸੁਆਗਤ ਕੀਤਾ ਗਿਆ ਅਤੇ ਉਨ੍ਹਾਂ ਨੇ ਬੱਚਿਆਂ ਨੂੰ ਕਿਤਾਬਾਂ ਪੜ੍ਹਨ ਬਾਰੇ ਪ੍ਰੇਰਿਤ ਵੀ ਕੀਤਾ।
ਪਿੰਡਾਂ ਨੂੰ ਨਸ਼ਾ-ਮੁਕਤ ਬਣਾਉਣ ਲਈ ਮੋਹਰੀ ਭੂਮਿਕਾ ਨਿਭਾਉਣ ਪੰਚਾਇਤਾਂ : ਅਰੋੜਾ
NEXT STORY