ਹੁਸ਼ਿਆਰਪੁਰ (ਜਸਵਿੰਦਰਜੀਤ)— ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੌਹਾਲ ਵਿਖੇ ਵਿਦਿਆਰਥੀਆਂ ਨੂੰ ਯੋਗ ਕਿਰਿਆਵਾਂ ਤੇ ਆਸਣਾਂ ਸਬੰਧੀ ਜਾਣਕਾਰੀ ਦਿੱਤੀ ਗਈ। ਪ੍ਰਿੰ. ਇੰਦਰਾ ਰਾਣੀ ਦੀ ਦੇਖ-ਰੇਖ ਵਿਚ ਸਕੂਲ ਦੇ ਗਾਈਡੈਂਸ ਕੌਂਸਲਰ ਤੇ ਪੰਜਾਬੀ ਅਧਿਆਪਕ ਅਵਤਾਰ ਸਿੰਘ ਨੇ ਵਿਦਿਆਰਥੀਆਂ ਨੂੰ ਯੋਗ ਆਸਣ ਕਰ ਕੇ ਦਿਖਾਏ। ਉਨ੍ਹਾਂ ਕਿਹਾ ਕਿ ਸਾਨੂੰ ਹਰ ਰੋਜ਼ ਆਪਣੀ ਸਿਹਤ ਲਈ ਕੁਝ ਸਮਾਂ ਜ਼ਰੂਰ ਕੱਢਣਾ ਚਾਹੀਦਾ ਹੈ ਕਿਉਂਕਿ ਯੋਗਾ ਨਾਲ ਅਸੀਂ ਸਰੀਰ ਤੇ ਮਨ ਨੂੰ ਤੰਦਰੁਸਤ ਰੱਖ ਸਕਦੇ ਹਾਂ। ਇਸ ਮੌਕੇ ਪ੍ਰਿੰ. ਇੰਦਰਾ ਰਾਣੀ, ਲੈਕ. ਬਲਵਿੰਦਰ ਕੌਰ, ਸੰਦੀਪ ਸੂਦ, ਰਜਨੀ, ਨਿਰਮਲਾ ਦੇਵੀ, ਪੂਨਮ ਵਿਰਦੀ, ਸ਼ਸ਼ੀ ਬਾਲਾ, ਲਵਜਿੰਦਰ ਸਿੰਘ, ਅਸ਼ੋਕ ਕਾਲੀਆ, ਸੁਨੀਤਾ, ਬਲਵੀਰ ਕੁਮਾਰ, ਮਦਨ ਲਾਲ, ਸੁਨੀਲ ਕੁਮਾਰ, ਰਛਪਾਲ ਸਿੰਘ, ਮੁਕੇਸ਼ ਕੁਮਾਰ, ਨਰੇਸ਼ ਕੁਮਾਰ ਵਸ਼ਿਸ਼ਟ, ਅਾਕਾਸ਼ਦੀਪ ਕੌਰ, ਕੰਵਲਦੀਪ ਕੌਰ, ਤਜਿੰਦਰ ਸਿੰਘ, ਪਰਮਜੀਤ ਕੌਰ, ਇੰਦੂ ਬਾਲਾ ਅਤੇ ਪੁਲਕਿਤਾ ਸ਼ਰਮਾ ਵੀ ਹਾਜ਼ਰ ਸਨ।
ਰਾਸ਼ਟਰੀ ਝੰਡੇ ਦੇ ਸਨਮਾਨ ਪ੍ਰਤੀ ਲੋਕਾਂ ਨੂੰ ਕੀਤਾ ਜਾਗ੍ਰਿਤ
NEXT STORY