ਹੁਸ਼ਿਆਰਪੁਰ (ਝਾਵਰ)— ਅਕਾਲ ਅਕੈਡਮੀ ’ਚ ਬੱਚਿਆਂ ਨੂੰ ਹਰ ਵਿਸ਼ੇ ’ਚ ਯੋਗ ਬਣਾਉਣ ਲਈ ਸਮੇਂ-ਸਮੇਂ ’ਤੇ ਇੰਟਰ ਹਾਊਸ ਮੁਕਾਬਲੇ ਕਰਵਾਏ ਜਾਂਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੀ ਮੁੱਖ ਅਧਿਆਪਕਾ ਸੁਖਸ਼ਰਨ ਕੌਰ ਨੇ ਦੱਸਿਆ ਕਿ ਸਕੂਲ ’ਚ ਅੰਤਰਰਾਸ਼ਟਰੀ ਭਾਸ਼ਾ ਅੰਗਰੇਜ਼ੀ ’ਚ ਕਵਿਤਾ ਪ੍ਰਤੀਯੋਗਤਾ ਕਰਵਾਈ ਗਈ। ਸਕੂਲ ’ਚ ਬਣਾੲੇ ਗਏ ਚਾਰ ਹਾਊਸਾਂ ਅਭੈ, ਅਜੇ, ਅਮੁੱਲ ਤੇ ਅਤੁੱਲ ਹਾਊਸਾਂ ਦੇ ਵਿਦਿਆਰਥੀਆਂ ਨੇ ਚਾਰਟ ਬਣਾ ਕੇ ਉਤਸ਼ਾਹ ਨਾਲ ਕਵਿਤਾ ਸੁਣਵਾਈਆਂ, ਜਦਕਿ ਅਤੁੱਲ ਹਾਊਸ ਦੇ ਵਿਦਿਆਰਥੀਆਂ ਨੇ ਇਸ ਮੁਕਾਬਲੇ ’ਚ ਪਹਿਲਾ ਸਥਾਨ ਹਾਸਲ ਕੀਤਾ। ਇਸ ਮੌਕੇ ਸਕੂਲ ਅਧਿਆਪਕਾ ਅਰਵਿੰਦ ਕੌਰ ਤੇ ਹੋਰ ਅਧਿਆਪਕ ਹਾਜ਼ਰ ਸਨ।
ਹਕੂਮਤਪੁਰ ’ਚ ਸਾਲਾਨਾ ਜੋਡ਼ ਮੇਲਾ ਕਰਵਾਇਆ
NEXT STORY