ਹੁਸ਼ਿਆਰਪੁਰ (ਪੰਡਿਤ)— ਨਗਰ ਕੌਂਸਲ ਉਡ਼ਮੁਡ਼ ਟਾਂਡਾ ਵਿਚ ਕਰਵਾਏ ਇਕ ਸਮਾਗਮ ਦੌਰਾਨ ਹਲਕਾ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਨਗਰ ਦੇ ਵਿਕਾਸ ਲਈ ਸਰਕਾਰ ਵੱਲੋਂ ਜਾਰੀ 30 ਲੱਖ 74 ਹਜ਼ਾਰ ਦੀ ਗ੍ਰਾਂਟ ਦਾ ਚੈੱਕ ਭੇਟ ਕੀਤਾ। ਕੌਂਸਲਰਾਂ ਦੀ ਹਾਜ਼ਰੀ ਵਿਚ ਕੌਂਸਲ ਪ੍ਰਧਾਨ ਹਰੀ ਕ੍ਰਿਸ਼ਨ ਸੈਣੀ ਅਤੇ ਈ. ਓ. ਰਾਜੀਵ ਸਰੀਨ ਨੂੰ ਗ੍ਰਾਂਟ ਦਾ ਚੈੱਕ ਭੇਟ ਕਰਦਿਆਂ ਵਿਧਾਇਕ ਗਿਲਜੀਆਂ ਨੇ ਕਿਹਾ ਕਿ ਨਗਰ ਦਾ ਕੋਈ ਵੀ ਵਾਰਡ ਵਿਕਾਸ ਤੋਂ ਵਾਂਝਾ ਨਹੀਂ ਰਹੇਗਾ। ਉਨ੍ਹਾਂ ਸਮੂਹ ਕੌਂਸਲਰਾਂ ਨੂੰ ਲੋਕਾਂ ਦੀ ਸਹੂਲਤ ਦਾ ਖਿਆਲ ਰੱਖਣ ਲਈ ਮਿਹਨਤ ਨਾਲ ਕੰਮ ਕਰਨ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਦੱਸਿਆ ਕਿ ਬੱਚੀਆਂ ਦੀ ਸਹੂਲਤ ਲਈ ਟਾਂਡਾ ਦੇ ਨਿੰਮ ਵਾਲਾ ਪ੍ਰਾਇਮਰੀ ਸਕੂਲ ਨੂੰ ਮਿਡਲ ਸਕੂਲ ਬਣਾਇਆ ਜਾਵੇਗਾ। ਉਨ੍ਹਾਂ ਸਰਕਾਰੀ ਗ੍ਰਾਂਟ ਦੀ ਸਹੀ ਵਰਤੋਂ ਲਈ ਕੌਂਸਲਰਾਂ ਅਤੇ ਆਮ ਲੋਕਾਂ ਨੂੰ ਵੀ ਨਗਰ ਵਿਚ ਹੋਣ ਵਾਲੇ ਵਿਕਾਸ ਕੰਮਾਂ ਦੀ ਸਕਰੀਨਿੰਗ ਕਰਨ ਲਈ ਕਿਹਾ ਅਤੇ ਕੋਈ ਵੀ ਕਮੀ ਸਾਹਮਣੇ ਆਉਣ ’ਤੇ ਉਨ੍ਹਾਂ ਦੇ ਨੋਟਿਸ ਵਿਚ ਲਿਆਉਣ ਲਈ ਕਿਹਾ। ਨਗਰ ਕੌਂਸਲ ਪ੍ਰਧਾਨ ਹਰੀ ਕ੍ਰਿਸ਼ਨ ਸੈਣੀ ਨੇ ਗ੍ਰਾਂਟ ਲਈ ਵਿਧਾਇਕ ਗਿਲਜੀਆਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਲੋਕਾਂ ਦੇ ਸਹਿਯੋਗ ਨਾਲ ਸਬ-ਤਹਿਸੀਲ ਟਾਂਡਾ ਵਿਚ ਬਣ ਰਹੇ ਪਾਰਕ ਨੂੰ ਜਲਦ ਲੋਕਾਂ ਦੇ ਸਪੁਰਦ ਕਰ ਦਿੱਤਾ ਜਾਵੇਗਾ। ਇਸ ਮੌਕੇ ਈ. ਓ. ਰਾਜੀਵ ਸਰੀਨ, ਮੀਤ ਪ੍ਰਧਾਨ ਜਗਜੀਵਨ ਜੱਗੀ, ਐਡਵੋਕੇਟ ਦਮਨਦੀਪ ਸਿੰਘ ਬਿੱਲਾ, ਗੁਰਸੇਵਕ ਮਾਰਸ਼ਲ, ਰਾਕੇਸ਼ ਬਿੱਟੂ, ਦੇਸ ਰਾਜ ਡੋਗਰਾ, ਦਵਿੰਦਰ ਬਿੱਲੂ ਸੈਣੀ, ਜੀਵਨ ਕੁਮਾਰ ਬਬਲੀ, ਦਲਜੀਤ ਸਿੰਘ, ਠੇਕੇਦਾਰ ਪਰਮਿੰਦਰ ਸਿੰਘ, ਮੰਟੂ ਬੈਂਚਾਂ, ਗਿੰਨੀ ਅਰੋਡ਼ਾ, ਏ. ਐੱਮ. ਈ. ਕੁਲਦੀਪ ਸਿੰਘ ਘੁੰਮਣ, ਰਾਜੇਸ਼ ਲਾਡੀ, ਐੱਸ. ਓ. ਕਮਲਪ੍ਰੀਤ ਸਿੰਘ, ਰੂਪ ਲਾਲ, ਗੁਰਮੁਖ ਸਿੰਘ, ਰਾਜ ਕੁਮਾਰ, ਰਸ਼ਪਾਲ ਰਾਣਾ, ਬਲਦੇਵ ਸ਼ਰਮਾ, ਕਮਲ ਚੋਪਡ਼ਾ, ਅਾਕਾਸ਼ਦੀਪ ਆਦਿ ਮੌਜੂਦ ਸਨ।
ਵਿਦਿਆਰਥੀਆਂ ਨੂੰ ਵੋਟਾਂ ਸਬੰਧੀ ਜਾਗਰੂਕ ਕਰਨ ਲਈ ਕੱਢੀ ਰੈਲੀ
NEXT STORY