ਅਦਿਸ ਅਬਾਬਾ (ਵਾਰਤਾ)— ਈਥੋਪੀਆ ਦੇ ਸਭ ਤੋਂ ਵੱਡੇ ਖੇਤਰ ਓਰੋਮਿਆ ਵਿਚ ਮੰਗਲਵਾਰ ਦੂਜੇ ਦਿਨ ਵੀ ਸਰਕਾਰ ਵਿਰੋਧੀ ਪ੍ਰਦਰਸ਼ਨ ਜਾਰੀ ਰਹੇ। ਪ੍ਰਦਰਸ਼ਨਕਾਰੀ ਦੋ ਸਾਲ ਤੋਂ ਜ਼ਿਆਦਾ ਲੰਬੇ ਸਮੇਂ ਤੱਕ ਅਸ਼ਾਂਤੀ ਦੇ ਦੌਰ ਦੇ ਗ੍ਰਿਫਤਾਰ ਕੀਤੇ ਗਏ ਸਾਰੇ ਸਿਆਸਤਦਾਨਾਂ ਅਤੇ ਪੱਤਰਕਾਰਾਂ ਦੀ ਰਿਹਾਈ ਦੀ ਮੰਗ ਕਰ ਰਹੇ ਹਨ। ਇੱਥੇ ਜਾਰੀ ਤਿੰਨ ਦਿਨ ਦੀ ਹੜਤਾਲ ਬੁੱਧਵਾਰ ਨੂੰ ਖਤਮ ਹੋਵੇਗੀ। ਹੜਤਾਲ ਦੇ ਪਹਿਲੇ ਦਿਨ ਕੱਲ ਬਹੁਤ ਸਾਰੀਆਂ ਸੜਕਾਂ ਨੂੰ ਬਲੌਕ ਕਰ ਦਿੱਤਾ ਗਿਆ, ਜਿਸ ਕਾਰਨ ਕਾਰੋਬਾਰ ਬੰਦ ਰਹੇ। ਈਥੋਪੀਆ ਦੇ ਅਟਾਰਨੀ ਜਨਰਲ ਨੇ ਐਲਾਨ ਕੀਤਾ ਹੈ ਕਿ ਪ੍ਰਮੁੱਖ ਵਿਰੋਧੀ ਨੇਤਾ ਬੇਕੇਲੇ ਗੇਰਬਾ 'ਤੇ ਲਗਾਏ ਗਏ ਹਿੰਸਾ ਭੜਕਾਉਣ ਦੇ ਦੋਸ਼ ਹਟਾਏ ਜਾ ਰਹੇ ਹਨ। ਗੇਰਬਾ ਨੂੰ ਦਸੰਬਰ 2015 ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਹੁਣ ਗੇਰਬਾ ਨਾਲ ਗ੍ਰਿਫਤਾਰ ਕੀਤੇ ਗਏ 6 ਹੋਰ ਲੋਕਾਂ ਨੂੰ ਵੀ ਰਿਹਾਅ ਕੀਤਾ ਜਾਵੇਗਾ।
ਟਿਊਮਰ ਨੂੰ ਖਤਮ ਕਰੇਗਾ ਕੈਂਸਰ ਨਾਲ ਲੜਨ 'ਚ ਸਮਰਥ ਨੈਨੋਰੋਬੋਟ
NEXT STORY