ਲਾਸ ਵੇਗਾਸ (ਏਜੰਸੀ)- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਲਾਸ ਵੇਗਾਸ ਸਥਿਤ ਹੋਟਲ ਦੇ ਬਾਹਰ ਬੁੱਧਵਾਰ ਨੂੰ ਇੱਕ ‘ਟੇਸਲਾ ਸਾਈਬਰ ਟਰੱਕ’ ਵਿੱਚ ਧਮਾਕਾ ਹੋਣ ਕਾਰਨ ਉਸ ਵਿਚ ਸਵਾਰ ਇੱਕ ਸ਼ੱਕੀ ਵਿਅਕਤੀ ਦੀ ਮੌਤ ਹੋ ਗਈ ਅਤੇ ਇਸ ਘਟਨਾ ਦੇ ਅੱਤਵਾਦ ਨਾਲ ਜੁੜੇ ਹੋਣ ਦੇ ਖਦਸ਼ੇ ਦੇ ਮੱਦੇਨਜ਼ਰ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। 'ਟੇਸਲਾ ਸਾਈਬਰ ਟਰੱਕ' ਵਿਚ ਮੋਰਟਾਰ ਅਤੇ ਈਂਧਨ ਦੇ ਡੱਬੇ ਰੱਖੇ ਹੋਏ ਸਨ। ਲਾਸ ਵੇਗਾਸ ਮੈਟਰੋਪੋਲੀਟਨ ਪੁਲਸ ਅਤੇ ਕਲਾਰਕ ਕਾਉਂਟੀ ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਵਾਹਨ ਦੇ ਅੰਦਰ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 7 ਰਾਹਗੀਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਅਧਿਕਾਰੀਆਂ ਨੇ ਬੁੱਧਵਾਰ ਦੁਪਹਿਰ ਨੂੰ ਇੱਥੇ ਵਾਹਨ ਤੋਂ ਲਾਸ਼ ਨੂੰ ਬਾਹਰ ਕੱਢਿਆ ਅਤੇ ਅੰਦਰ ਮੌਜੂਦ ਸਬੂਤ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਰਾਸ਼ਟਰਪਤੀ ਜੋਅ ਬਾਈਡੇਨ ਨੂੰ ਵੀ ਇਸ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਨਵੇਂ ਸਾਲ ਦਾ ਜਸ਼ਨ ਪਿਆ ਫਿੱਕਾ, ਆਤਿਸ਼ਬਾਜ਼ੀ ਦੌਰਾਨ ਹੋਇਆ ਧਮਾਕਾ, 3 ਲੋਕਾਂ ਦੀ ਮੌਤ
ਲਾਸ ਵੇਗਾਸ ਵਿੱਚ ਐੱਫ.ਬੀ.ਆਈ. ਦਫਤਰ ਦੇ ਇੱਕ ਅਧਿਕਾਰੀ ਜੇਰੇਮੀ ਸ਼ਵਾਰਟਜ਼ ਨੇ ਕਿਹਾ, "ਸਾਡਾ ਪਹਿਲਾ ਟੀਚਾ ਇਸ ਘਟਨਾ ਵਿੱਚ ਸ਼ਾਮਲ ਵਿਅਕਤੀ ਦੀ ਪਛਾਣ ਕਰਨਾ ਹੈ ਅਤੇ ਇਸ ਤੋਂ ਬਾਅਦ ਪਤਾ ਲਗਾਇਆ ਜਾਵੇਗਾ ਕਿ ਕਿਤੇ ਇਹ ਕੋਈ ਅੱਤਵਾਦੀ ਘਟਨਾ ਤਾਂ ਨਹੀਂ ਸੀ।" ਪੁਲਸ ਵਿਭਾਗ ਦੇ ਸ਼ੈਰਿਫ ਕੇਵਿਨ ਮੈਕਮਾਹਿਲ ਨੇ ਕਿਹਾ ਕਿ ਅਧਿਕਾਰੀਆਂ ਨੇ ਪਤਾ ਲਗਾ ਲਿਆ ਹੈ ਕਿ ਕੋਲੋਰਾਡੋ ਵਿੱਚ 'ਟੂਰੋ' ਔਨਲਾਈਨ ਐਪ ਰਾਹੀਂ ਕਿਸ ਨੇ ਇਹ ਵਾਹਨ ਕਿਰਾਏ 'ਤੇ ਲਿਆ ਸੀ, ਪਰ ਜਾਂਚ ਤੋਂ ਬਾਅਦ ਹੀ ਵਿਅਕਤੀ ਦੇ ਬਾਰੇ ਵਿਚ ਕੋਈ ਹੋਰ ਜਾਣਕਾਰੀ ਦਿੱਤੀ ਜਾਵੇਗੀ। ਮੈਕਮਾਹਿਲ ਨੇ ਕਿਹਾ ਕਿ ਟੇਸਲਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਐਲੋਨ ਮਸਕ ਨੇ ਟੇਸਲਾ ਦੇ 'ਚਾਰਜਿੰਗ ਸਟੇਸ਼ਨ' ਤੋਂ ਸੀਸੀਟੀਵੀ ਫੁਟੇਜ ਉਪਲਬਧ ਕਰਵਾਏ ਹਨ, ਜਿਸ ਨਾਲ ਜਾਂਚ ਵਿੱਚ ਮਦਦ ਮਿਲੇਗੀ।
ਇਹ ਵੀ ਪੜ੍ਹੋ: ਨਵੇਂ ਸਾਲ 'ਤੇ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
H-1B ਵੀਜ਼ਾ ਵਿਵਾਦ 'ਤੇ Trump ਦਾ ਵੱਡਾ ਬਿਆਨ, ਜਾਣੋ ਭਾਰਤੀਆਂ 'ਤੇ ਅਸਰ
NEXT STORY