ਕੋਲੰਬੋ- ਸ਼੍ਰੀਲੰਕਾਈ ਜਲ ਸੈਨਾ ਵਲੋਂ ਕਥਿਤ ਤੌਰ 'ਤੇ ਗੈਰ-ਕਾਨੂੰਨੀ ਤੌਰ 'ਤੇ ਮੱਛੀਆਂ ਫੜਨ ਵਿਚ ਲੱਗੀ ਇਕ ਕਿਸ਼ਤੀ ਨੂੰ ਜ਼ਬਤ ਕਰਨ ਲਈ ਚਲਾਈ ਗਈ ਮੁਹਿੰਮ ਵਿਚ ਘੱਟੋ-ਘੱਟ 10 ਭਾਰਤੀ ਮਛੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਦਕਿ ਇਕ ਸ਼੍ਰੀਲੰਕਾਈ ਮਲਾਹ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਅਜੇ ਦੋ ਦਿਨ ਪਹਿਲਾਂ ਹੀ ਸ਼੍ਰੀਲੰਕਾਈ ਨੇਵੀ ਨੇ 18 ਭਾਰਤੀ ਮਛੇਰਿਆਂ ਨੂੰ ਕਥਿਤ ਤੌਰ 'ਤੇ ਗੈਰ-ਕਾਨੂੰਨੀ ਮੱਛੀ ਫੜਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਨੂੰ ਸ਼੍ਰੀਲੰਕਾਈ ਜਲ ਸੈਨਾ ਨੂੰ ਸੂਚਨਾ ਮਿਲੀ ਸੀ ਕਿ ਉੱਤਰੀ ਜਾਫਨਾ ਦੇ ਡੇਲਫਟ ਆਈਲੈਂਡ ਨੇੜੇ ਸ਼੍ਰੀਲੰਕਾ ਦੇ ਜਲ ਖੇਤਰ 'ਚ ਇਕ ਭਾਰਤੀ ਅਤੇ ਕੁਝ ਮਛੇਰੇ ਗੈਰ-ਕਾਨੂੰਨੀ ਮੱਛੀਆਂ ਫੜਨ 'ਚ ਲੱਗੇ ਹੋਏ ਸਨ, ਤੋਂ ਬਾਅਦ ਇਹ ਮੁਹਿੰਮ ਸ਼ੁਰੂ ਕੀਤੀ ਗਈ ਸੀ।
ਜਲ ਸੈਨਾ ਦੇ ਬੁਲਾਰੇ ਕੈਪਟਨ ਗਯਾਨ ਵਿਕਰਮਾਸੂਰੀਆ ਨੇ ਪੀਟੀਆਈ ਨੂੰ ਦੱਸਿਆ, ''ਨੇਵੀ ਨੇ ਸ਼੍ਰੀਲੰਕਾ ਦੇ ਖੇਤਰੀ ਜਲ ਸੀਮਾ 'ਚ ਗੈਰ-ਕਾਨੂੰਨੀ ਮੱਛੀਆਂ ਫੜਨ ਵਾਲੀਆਂ ਕਿਸ਼ਤੀਆਂ ਅਤੇ ਮਛੇਰਿਆਂ ਨੂੰ ਗ੍ਰਿਫਤਾਰ ਕਰਨ ਲਈ ਮੁਹਿੰਮ ਸ਼ੁਰੂ ਕੀਤੀ। ਪਰ ਉਸ ਮੁਹਿੰਮ ਦੌਰਾਨ ਇੱਕ ਸ਼੍ਰੀਲੰਕਾਈ ਮਲਾਹ ਭਾਰਤੀ ਕਿਸ਼ਤੀ 'ਤੇ ਲੋਹੇ ਦੀ ਰਾਡ ਨਾਲ ਛਾਤੀ 'ਤੇ ਡੂੰਘੀ ਸੱਟ ਲੱਗ ਗਈ ਅਤੇ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪਰ ਇਸ ਆਪਰੇਸ਼ਨ 'ਚ ਸ਼੍ਰੀਲੰਕਾ ਦੀ ਜਲ ਸੈਨਾ ਨੇ ਕਿਸ਼ਤੀ ਨੂੰ ਕਬਜ਼ੇ 'ਚ ਲੈ ਲਿਆ ਹੈ ਅਤੇ ਉਨ੍ਹਾਂ 'ਚੋਂ 10 ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਕੈਨੇਡਾ 'ਚ ਭਾਰਤੀ ਮੂਲ ਦੇ ਸੰਸਦ ਮੈਂਬਰ ਚੰਦਰ ਆਰੀਆ ਨੇ ਨਿੱਝਰ ਨੂੰ ਸੰਸਦ 'ਚ ਸਨਮਾਨ ਦੇਣ ਦਾ ਕੀਤਾ ਵਿਰੋਧ
NEXT STORY