ਅਬੁਜਾ— ਨਾਈਜੀਰੀਆ 'ਚ ਆਏ ਹੜ੍ਹ ਕਾਰਨ 100 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਨੈਸ਼ਨਲ ਐਮਰਜੰਸੀ ਮੈਨੇਜਮੈਂਟ ਏਜੰਸੀ (ਨੇਮਾ) ਨੇ ਕਿਹਾ ਕਿ ਭਾਰੀ ਬਾਰਿਸ਼ ਕਾਰਨ ਨਾਈਜਰ ਤੇ ਬੇਨਯੂ ਨਦੀਆਂ 'ਚ ਹੜ੍ਹ ਆ ਗਿਆ, ਜਿਸ ਕਾਰਨ ਦੇਸ਼ 'ਚ ਦੋ ਹਫਤਿਆਂ ਤੋਂ ਹੜ੍ਹ ਦੀ ਸਥਿਤੀ ਬਣੀ ਹੋਈ ਹੈ। ਹੜ੍ਹ ਕਾਰਨ ਦਿਹਾਤੀ ਇਲਾਕੇ ਜ਼ਿਆਦਾ ਪ੍ਰਭਾਵਿਤ ਹੋਏ ਹਨ।
ਬੀ.ਬੀ.ਸੀ. ਦੀ ਸੋਮਵਾਰ ਦੀ ਰਿਪੋਰਟ ਮੁਤਾਬਕ ਸਰਕਾਰ ਨੇ ਨਦੀਆਂ ਦੇ ਕਿਨਾਰੇ ਰਹਿੰਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਅਪੀਲ ਕੀਤੀ ਹੈ। ਮੱਧ ਤੇ ਦੱਖਣੀ ਨਾਈਜੀਰੀਆ 'ਚ ਹੜ੍ਹ ਨਾਲ ਖੇਤੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਨੇਮਾ ਨਿਦੇਸ਼ਕ ਮੁਸਤਫਾ ਯੁਨੂਸਾ ਮਇਹਾਜਾ ਨੇ ਕਿਹਾ ਕਿ ਸਭ ਤੋਂ ਜ਼ਿਆਦਾ ਨਾਈਜਰ ਸੂਬਾ ਪ੍ਰਭਾਵਿਤ ਹੈ, ਜਿਥੇ 40 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ। ਨਾਈਜੀਰੀਆਈ ਅਧਿਕਾਰੀ ਹੜ੍ਹ ਨੂੰ ਐਮਰਜੰਸੀ ਸਥਿਤੀ ਐਲਾਨ ਕਰਨ 'ਤੇ ਵਿਚਾਰ ਕਰ ਰਹੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ 'ਚ ਮੁੜ ਹੜ੍ਹ ਦੀ ਸੰਭਾਵਨਾ ਬਣੀ ਹੋਈ ਹੈ।
ਐੱਮ. ਐੱਚ. 17 ਜਹਾਜ਼ ਨੂੰ ਸੁੱਟਣ ਵਾਲੀ ਮਿਜ਼ਾਇਲ ਯੂਕਰੇਨ ਦੀ ਸੀ : ਰੂਸ
NEXT STORY