ਨਿਊਯਾਰਕ— ਪਿਛਲੇ ਸਾਲ ਕਈ ਤੂਫਾਨ ਝੱਲ ਚੁੱਕੇ ਅਮਰੀਕਾ 'ਚ ਇਕ ਵਾਰ ਫਿਰ ਤੂਫਾਨ ਨੇ ਦਸਤਕ ਦਿੱਤੀ ਹੈ। ਅਮਰੀਕਾ ਦੇ ਸ਼ਹਿਰ ਨਿਊਯਾਰਕ 'ਚ ਭਾਰੀ ਤੂਫਾਨ ਅਤੇ ਮੀਂਹ ਕਾਰਨ ਜਨ ਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਗਿਆ ਹੈ। ਇਸ ਕਾਰਨ ਹੁਣ ਤਕ 5 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚੋਂ ਦੋ ਬੱਚੇ ਸਨ। ਇੱਥੇ ਤੇਜ਼ ਹਵਾਵਾਂ ਵਗਣ ਕਾਰਨ ਦਰਖਤ ਡਿੱਗ ਗਏ ਹਨ ਅਤੇ ਕਈ ਇਲਾਕਿਆਂ 'ਚ ਬਿਜਲੀ ਠੱਪ ਹੋ ਚੁੱਕੀ ਹੈ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਦੁਪਹਿਰ ਸਮੇਂ ਪੁਤਨਾਮ ਕਾਊਂਟੀ ਦੇ ਇਕ ਘਰ 'ਤੇ ਦਰਖਤ ਡਿੱਗ ਗਿਆ ਅਤੇ 11 ਸਾਲਾ ਬੱਚੇ ਦੀ ਮੌਤ ਹੋ ਗਈ। ਐਮਰਜੈਂਸੀ ਕਰੂ ਨੇ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਬਚਾਇਆ ਨਾ ਜਾ ਸਕਿਆ।
ਕਈ ਰਸਤੇ ਬੰਦ—
ਸਥਾਨਕ ਸਮੇਂ ਮੁਤਾਬਕ ਸ਼ੁੱਕਰਵਾਰ ਨੂੰ ਮੌਸਮ ਵਿਭਾਗ ਵਲੋਂ ਯਾਤਰਾ ਸੰਬੰਧੀ ਚਿਤਾਵਨੀ ਜਾਰੀ ਕੀਤੀ ਗਈ। ਤੇਜ਼ ਹਵਾਵਾਂ ਕਾਰਨ ਗੋਰਮੈਂਟ ਮਾਰੀਓ ਐੱਮ. ਕਿਊਮਿਊ ਬ੍ਰਿਜ ਵੱਲ ਮੋਟਰਸਾਈਕਲ ਸਵਾਰਾਂ ਅਤੇ ਹੋਰ ਵਾਹਨਾਂ ਦੇ ਜਾਣ 'ਤੇ ਰੋਕ ਲਗਾ ਦਿੱਤੀ ਗਈ ਹੈ। ਆਵਾਜਾਈ ਵਿਭਾਗ ਵਲੋਂ ਕਿਹਾ ਗਿਆ ਹੈ ਕਿ ਜਦ ਤਕ ਮੌਸਮ ਠੀਕ ਨਹੀਂ ਹੁੰਦਾ ਤਦ ਤਕ ਵਾਹਨ ਇਸ ਪਾਸਿਓਂ ਨਹੀਂ ਲੰਘ ਸਕਦੇ। ਐਮਰਜੈਂਸੀ ਕਰੂ ਨੂੰ ਨਿਊਯਾਰਕ ਸਮੇਤ ਕਈ ਇਲਾਕਿਆਂ 'ਚ ਤਾਇਨਾਤ ਕਰ ਦਿੱਤਾ ਗਿਆ ਹੈ।
ਸਰਕਾਰੀ ਦਫਤਰ ਹੋਏ ਬੰਦ—
ਪੂਰਬੀ ਤਟ ਤਕ ਪੁੱਜੇ ਤੂਫਾਨ ਕਾਰਨ ਹੁਣ ਤਕ 17 ਲੱਖ ਘਰਾਂ ਅਤੇ ਦਫਤਰਾਂ ਦੀ ਬਿਜਲੀ ਸੇਵਾ ਠੱਪ ਹੋ ਚੁੱਕੀ ਹੈ। ਤੂਫਾਨੀ ਹਵਾਵਾਂ 96 ਕਿਲੋ ਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਅਮਰੀਕੀ ਰਾਜਧਾਨੀ ਵਾਸ਼ਿੰਗਟਨ ਪੁੱਜ ਗਈਆਂ ਹਨ, ਜਿਸ ਕਾਰਨ ਸਾਰੇ ਸਰਕਾਰੀ ਦਫਤਰ ਬੰਦ ਹਨ। ਤੂਫਾਨ ਕਾਰਨ ਵਰਜੀਨੀਆ ਦੇ ਗਵਰਨਰ ਨੇ ਐਮਰਜੈਂਸੀ ਦੀ ਘੋਸ਼ਣਾ ਕੀਤੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਵੈੱਸਟਚੈਸਟਰ ਬਾਊਂਡ ਦੇ ਇਲਾਕੇ 'ਚ ਤੇਜ਼ ਹਵਾਵਾਂ ਦੀ ਲਪੇਟ 'ਚ ਦੋ ਟਰੱਕ ਆ ਗਏ । ਜਿਸ ਕਾਰਨ ਲੰਬੇ ਸਮੇਂ ਤਕ ਆਵਾਜਾਈ ਪ੍ਰਭਾਵਿਤ ਹੋਈ। ਇਸ ਤੋਂ ਇਲਾਵਾ ਇਕ ਕਾਰ 'ਤੇ ਦਰਖਤ ਡਿੱਗ ਗਿਆ ਅਤੇ ਐਮਰਜੈਂਸੀ ਕਰੂ ਨੇ ਡਰਾਈਵਰ ਨੂੰ ਬਾਹਰ ਕੱਢ ਲਿਆ ਅਤੇ ਉਸ ਦੀ ਜਾਨ ਬਚ ਗਈ। ਕਈ ਥਾਵਾਂ 'ਤੇ ਭਾਰੀ ਮੀਂਹ ਅਤੇ ਬਰਫਬਾਰੀ ਕਾਰਨ ਭਾਰੀ ਨੁਕਸਾਨ ਹੋਇਆ ਹੈ। ਫਿਲਹਾਲ ਲੋਕਾਂ ਦਾ ਘਰੋਂ ਨਿਕਲਣਾ ਵੀ ਔਖਾ ਹੋ ਗਿਆ ਹੈ।
ਸੀਰੀਆ 'ਚ ਹਿੰਸਾ ਨੂੰ ਲੈ ਕੇ ਟਰੰਪ ਅਤੇ ਮਰਕੇਲ ਦਰਮਿਆਨ ਹੋਈ ਗੱਲਬਾਤ
NEXT STORY