ਅਲਾਸਕਾ— 11 ਸਾਲ ਦੇ ਇਕ ਬੱਚੇ ਨੇ ਆਪਣੀ ਫੂਰਤੀ ਅਤੇ ਬਹਾਦੁਰੀ ਨਾਲ 3 ਲੋਕਾਂ ਦੀ ਜਾਨ ਬਚਾਈ। ਇਕ ਅੰਗ੍ਰੇਜੀ ਅਖਬਾਰ ਮੁਤਾਬਕ 11 ਸਾਲ ਦੇ ਏਲਿਅਟ ਕਲਾਰਕ ਨੇ ਇਕ ਭਾਲੂ ਦੇ ਹਮਲੇ ਤੋਂ ਆਪਣੇ ਪਰਿਵਾਰ ਦੇ ਤਿੰੰਨ ਮੈਂਬਰਾਂ ਦੀ ਜਾਨ ਬਚਾਈ ਹੈ।
ਘਟਨਾ ਕੁਝ ਇਸ ਤਰ੍ਹਾਂ ਦੀ ਹੈ ਕਿ ਕਲਾਰਕ ਆਪਣੇ ਪਰਿਵਾਰ ਦੇ 3 ਹੋਰ ਲੋਕਾਂ ਨਾਲ ਜੰਗਲ 'ਚ ਘੁੰਮ ਰਿਹਾ ਸੀ। ਉਨ੍ਹਾਂ ਨਾਲ ਤਿੰਨ ਕੁੱਤੇ ਵੀ ਸਨ। ਇਸ ਸਮੇਂ ਉਨ੍ਹਾਂ ਦਾ ਸਾਹਮਣਾ ਇਕ ਜੰਗਲੀ ਭਾਲੂ ਨਾਲ ਹੋਇਆ ਅਤੇ ਭਾਲੂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਭਾਲੂ ਨੇ ਪਹਿਲਾਂ ਇਸ ਗਰੁੱਪ ਦੇ 2 ਵਿਅਕਤੀਆਂ 'ਤੇ ਹਮਲਾ ਕੀਤਾ ਅਤੇ ਧੱਕਾ ਦੇ ਕੇ ਉਨ੍ਹਾਂ ਨੂੰ ਫੁੱਟਪਾਥ ਦੇ ਕਿਨਾਰੇ ਕਰ ਦਿੱਤਾ। ਸਥਿਤੀ ਕੁਝ ਅਜਿਹੀ ਬਣੀ ਕਿ ਕਲਾਰਕ ਸਮੇਤ ਬਾਕੀ ਲੋਕ ਭਾਲੂ ਦੇ ਨਜ਼ਰੀ ਪੈ ਗਏ। ਕਲਾਰਕ ਦੇ ਪਿਤਾ ਲੁਕਾਸ ਨੇ ਦੱਸਿਆ ਕਿ, 'ਅਸੀਂ ਚਾਰੇ ਇਕ ਲਾਈਨ 'ਚ ਸੀ। ਮੇਰਾ ਬੇਟਾ ਤੀਜੇ ਨੰਬਰ 'ਤੇ ਸੀ।' ਲੁਕਾਸ ਨੇ ਅੱਗੇ ਦੱਸਿਆ ਕਿ ਫੁੱਟਪਾਥ 'ਤੇ ਸਭ ਤੋਂ ਅੱਗੇ ਮੇਰਾ ਭਰਾ ਅਤੇ ਕਲਾਰਕ ਦਾ ਚਾਚਾ ਫੇਲਾ ਖੜ੍ਹਾ ਸੀ। ਭਾਲੂ ਨੇ ਉਸ 'ਤੇ ਅਚਾਨਕ ਹਮਲਾ ਕਰ ਦਿੱਤਾ। ਇਹ ਸਭ ਇੰਨੀ ਜਲਦੀ ਹੋਇਆ ਕਿ ਮੇਰਾ ਭਰਾ ਆਪਣੇ ਮੋਢੇ 'ਤੇ ਟੰਗੀ ਰਾਈਫਲ ਨੂੰ ਉਤਾਰ ਵੀ ਨਹੀਂ ਸਕਿਆ।
ਇਸ ਮੁਸੀਬਤ ਦੀ ਘੜੀ 'ਚ ਜਦੋਂ ਬਾਕੀ ਤਿੰਨਾਂ ਦਾ ਦਿਮਾਗ ਡਰ ਕਾਰਨ ਲਗਭਗ ਪੂਰੀ ਤਰ੍ਹਾਂ ਬੰਦ ਹੋ ਗਿਆ ਸੀ ਤਾਂ ਉਦੋਂ ਵੀ ਕਲਾਰਕ ਨੇ ਹਿੰਮਤ ਨਹੀਂ ਹਾਰੀ। ਕਲਾਰਕ ਨੇ ਆਪਣੀ ਪੰਪ ਐਕਸ਼ਨ ਬੰਦੂਕ ਕੱਢੀ ਅਤੇ ਭਾਲੂ 'ਤੇ ਨਿਸ਼ਾਨਾ ਲਗਾਇਆ। ਪਹਿਲੇ ਵਾਰ ਨਾਲ ਭਾਲੂ 'ਤੇ ਕੋਈ ਅਸਰ ਨਹੀਂ ਹੋਇਆ ਪਰ ਅਗਲੇ 2 ਵਾਰ ਨਾਲ ਉਹ ਹੇਠਾਂ ਡਿੱਗ ਗਿਆ। ਇਸ ਤੋਂ ਬਾਅਦ ਕਲਾਰਕ ਦੇ ਚਾਚੇ ਨੇ ਵੀ ਆਪਣੀ ਰਾਈਫਲ ਚਲਾਈ ਅਤੇ ਭਾਲੂ ਨੂੰ ਉਥੇ ਹੀ ਮਾਰਿਆ ਗਿਆ। ਲੁਕਾਸ ਨੇ ਦੱਸਿਆ ਕਿ ਸਾਡੇ ਸਾਰਿਆਂ ਕੋਲ ਬੰਦੂਕਾਂ ਸਨ। ਭਾਲੂ ਦੇ ਨੇੜੇ ਹੋਣ ਕਾਰਨ ਉਨ੍ਹਾਂ ਨੂੰ ਆਪਣੀਆਂ ਬੰਦੂਕਾਂ ਕੱਢਣ ਦਾ ਮੌਕਾ ਨਹੀਂ ਮਿਲਿਆ। ਜੇਕਰ ਕਲਾਰਕ ਨਹੀਂ ਹੁੰਦਾ ਤਾਂ ਸ਼ਾਇਦ ਅਸੀਂ ਸਾਰੇ ਮਾਰੇ ਜਾਂਦੇ। ਅਲਾਸਕਾ 'ਚ ਇਸ ਸਾਲ ਇਹ ਪਹਿਲੀ ਘਟਨਾ ਹੈ ਜਦੋਂ ਕਿਸੇ ਨੂੰ ਆਪਣੀ ਜਾਨ ਬਚਾਉਣ ਲਈ ਜੰਗਲੀ ਜਾਨਵਰ ਨੂੰ ਮਾਰਨਾ ਪਿਆ।
ਆਪਣੀ ਸਖਤ ਨੀਤੀ 'ਤੇ ਚੀਨ ਹੋਇਆ ਨਰਮ, ਗੱਲਬਾਤ ਲਈ ਤਿਆਰ
NEXT STORY