ਕਾਬੁਲ (ਅਨਸ)- ਅਫਗਾਨਿਸਤਾਨ ’ਚ ਰੁਕੀ ਹੋਈ ਸ਼ਾਂਤੀ ਪ੍ਰਕਿਰਿਆ ਨੂੰ ਫਿਰ ਤੋਂ ਸ਼ੁਰੂ ਕਰਨ ਦੀਆਂ ਕੋਸ਼ਿਸ਼ਾਂ ਵਿਚਾਲੇ ਹਿੰਸਾ ਵਧਦੀ ਜਾ ਰਹੀ ਹੈ। ਸਿਰਫ 2 ਦਿਨਾਂ ਵਿਚ ਝੜਪਾਂ ’ਚ ਕੁਲ 119 ਲੋਕ ਮਾਰੇ ਗਏ ਅਤੇ 196 ਸੁਰੱਖਿਆ ਮੁਲਾਜ਼ਮ ਜ਼ਖਮੀ ਹੋ ਗਏ। ਇਕ ਅਧਿਕਾਰੀ ਨੇ ਦੱਸਿਆ ਕਿ 3 ਜੂਨ ਨੂੰ 54 ਲੋਕ ਮਾਰੇ ਗਏ ਸਨ ਜਦਕਿ ਅਗਲੇ ਦਿਨ 65 ਲੋਕ ਮਾਰੇ ਗਏ। 119 ਮ੍ਰਿਤਕਾਂ ਵਿਚੋਂ 102 ਸੁਰੱਖਿਆ ਬਲਾਂ ਦੇ ਮੈਂਬਰ ਸਨ। ਅਧਿਕਾਰੀ ਨੇ ਕਿਹਾ ਕਿ 2 ਦਿਨਾਂ ’ਚ 17 ਨਾਗਰਿਕ ਮਾਰੇ ਗਏ, ਜਦਕਿ 55 ਜ਼ਖਮੀ ਹੋਏ।
ਇਹ ਖ਼ਬਰ ਪੜ੍ਹੋ- ICC ਨੇ ਇੰਗਲੈਂਡ 'ਤੇ ਲਗਾਇਆ ਜੁਰਮਾਨਾ, ਇਹ ਹੈ ਵਜ੍ਹਾ
ਇਸ ਦਰਮਿਆਨ, ਰੱਖਿਆ ਮੰਤਰਾਲਾ ਦੇ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ 3 ਜੂਨ ਨੂੰ 8 ਸੂਬਿਆਂ ’ਚ ਅਫਗਾਨ ਰੱਖਿਆਤਮਕ ਮੁਹਿੰਮਾਂ ਵਿਚ 183 ਤਾਲਿਬਾਨੀ ਮਾਰੇ ਗਏ ਅਤੇ 4 ਜੂਨ ਨੂੰ 6 ਸੂਬਿਆਂ ’ਚ 181 ਅੱਤਵਾਦੀ ਮਾਰੇ ਗਏ। ਤਾਲਿਬਾਨ ਨੇ ਹਾਲਾਂਕਿ ਉਨ੍ਹਾਂ ਅੰਕੜਿਆਂ ਨੂੰ ਖਾਰਿਜ਼ ਕੀਤਾ ਹੈ। ਅਫਗਾਨਿਸਤਾਨ ਦੇ ਉੱਤਰੀ ਸੂਬੇ ਬਲਖ ’ਚ ਜ਼ਿਲਾ ਪੁਲਸ ਥਾਣੇ ’ਚ ਇਕ ਕਾਰ ਬੰਬ ਧਮਾਕੇ ’ਚ 2 ਲੋਕਾਂ ਦੀ ਮੌਤ ਹੋ ਗਈ ਅਤੇ 18 ਹੋਰ ਜ਼ਖਮੀ ਹੋ ਗਏ। ਰਿਪੋਰਟ ਮੁਤਾਬਕ ਇਹ ਘਟਨਾ ਐਤਵਾਰ ਨੂੰ ਸੂਬਾਈ ਰਾਜਧਾਨੀ ਮਜ਼ਾਰ-ਏ-ਸ਼ਰੀਫ ਦੇ ਉੱਤਰ-ਪੱਛਮ ਵਿਚ ਸਥਿਤ ਬਲਖ ਜ਼ਿਲਾ ਪੁਲਸ ਸਟੇਸ਼ਨ ਥਾਣੇ ’ਚ ਹੋਈ। ਸੂਬਾਈ ਪੁਲਸ ਬੁਲਾਰੇ ਆਦਿਲ ਸ਼ਾਹ ਨੇ ਦੱਸਿਆ ਕਿ ਘਟਨਾ ’ਚ ਜ਼ਿਲਾ ਪੁਲਸ ਦੇ ਅਪਰਾਧਿਕ ਜਾਂਚ ਵਿਭਾਗ ਦੇ ਪ੍ਰਮੁੱਖ ਅਤੇ ਇਕ ਅਧਿਕਾਰੀ ਦੀ ਮੌਤ ਹੋ ਗਈ ਅਤੇ ਜ਼ਿਲਾ ਪੁਲਸ ਪ੍ਰਮੁੱਖ ਸਮੇਤ 18 ਹੋਰ ਲੋਕ ਜ਼ਖਮੀ ਹੋ ਗਏ।
ਇਹ ਖ਼ਬਰ ਪੜ੍ਹੋ- ਭਾਰਤ ਦਾ ਸ਼੍ਰੀਲੰਕਾ ਦੌਰਾ, ਖੇਡੇ ਜਾਣਗੇ ਤਿੰਨ ਵਨ ਡੇ ਤੇ ਟੀ20 ਮੈਚ
ਰਾਸ਼ਟਰਪਤੀ ਗਨੀ ਨੇ ਅਮਰੀਕੀ ਵਫਦ ਨਾਲ ਕੀਤੀ ਮੁਲਾਕਾਤ
ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਅਮਰੀਕਾ ਦੇ ਦੂਤ ਜਾਲਮੇ ਖਲੀਲਜਾਦ ਤੇ ਉਨ੍ਹਾਂ ਦੇ ਨਾਲ ਆਏ ਵਫਦ ਨਾਲ ਮੁਲਾਕਾਤ ਕੀਤੀ। ਵਫਦ ਨੇ ਅਸ਼ਰਫ ਗਨੀ ਨੂੰ ਵ੍ਹਾਈਟ ਹਾਊਸ ਦਾ ਸੰਦੇਸ਼ ਦਿੱਤਾ ਅਤੇ ਆਰਥਿਕ ਖੇਤਰ ’ਚ ਲਗਾਤਾਰ ਮਦਦ ਦਾ ਭਰੋਸਾ ਦਿੱਤਾ ਹੈ। ਇਸ ਦੌਰਾਨ ਵੱਖ-ਵੱਖ ਮੰਚਾਂ ’ਤੇ ਤਾਲਿਬਾਨ ਨਾਲ ਚੱਲ ਰਹੀ ਸ਼ਾਂਤੀ ਵਾਰਤਾ ’ਤੇ ਵੀ ਚਰਚਾ ਹੋਈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਚੀਨ 'ਚ ਉਈਗਰਾਂ ਨਾਲ ਜ਼ੁਲਮ ਸਬੰਧੀ ਦੋਸ਼ਾਂ ਨੂੰ ਲੈ ਕੇ ‘ਪੀਪਲਜ਼ ਟ੍ਰਿਬਿਊਨਲ' ਸ਼ੁਰੂ
NEXT STORY