ਲਾ ਪਾਜ਼ (ਏਐਨਆਈ/ਸ਼ਿਨਹੂਆ): ਪੱਛਮੀ ਬੋਲੀਵੀਆ ਦੇ ਸ਼ਹਿਰਾਂ ਓਰੂਰੋ ਅਤੇ ਹੁਆਨੁਨੀ ਦੇ ਵਿਚਕਾਰ ਇੱਕ ਹਾਈਵੇਅ 'ਤੇ ਦੋ ਗੱਡੀਆਂ ਦੀ ਟੱਕਰ ਹੋ ਗਈ। ਇਸ ਹਾਦਸੇ ਵਿਚ ਮਾਈਨ ਵਰਕਰਜ਼ ਯੂਨੀਅਨ ਦੇ ਤਿੰਨ ਨੇਤਾਵਾਂ ਸਮੇਤ 12 ਲੋਕਾਂ ਦੀ ਮੌਤ ਹੋ ਗਈ।
ਪੜ੍ਹੋ ਇਹ ਅਹਿਮ ਖਬਰ- ਟੀਕਾਕਰਣ ਦੇ ਬਾਵਜੂਦ ਆਸਟ੍ਰੇਲੀਆ 'ਚ ਕੋਰੋਨਾ ਦੇ ਨਵੇਂ ਮਾਮਲੇ ਆਏ ਸਾਹਮਣੇ, ਸਰਕਾਰ ਦੀ ਵਧੀ ਚਿੰਤਾ
ਇਕ ਸ਼ੁਰੂਆਤੀ ਪੁਲਸ ਰਿਪੋਰਟ ਮੁਤਾਬਕ, ਓਰੋਰੋ ਵਿਭਾਗ ਵਿੱਚ ਸੋਰਾ ਸੋਰਾ ਦੇ ਭਾਈਚਾਰੇ ਦੇ ਨੇੜੇ ਆਹਮੋ-ਸਾਹਮਣੇ ਗੱਡੀਆਂ ਦੀ ਟੱਕਰ ਹੋਈ ਜਦੋਂ ਹੁਆਨੁਨੀ ਮਾਈਨਿੰਗ ਕੰਪਨੀ ਦੀ ਇੱਕ ਸਟੇਸ਼ਨ ਵੈਗਨ ਨੇ ਘੱਟੋ ਘੱਟ 14 ਯਾਤਰੀਆਂ ਨੂੰ ਲੈ ਕੇ ਇੱਕ ਜਨਤਕ ਆਵਾਜਾਈ ਵਾਲੀ ਮਿੰਨੀ ਬੱਸ ਨੂੰ ਟੱਕਰ ਮਾਰ ਦਿੱਤੀ। ਕਥਿਤ ਤੌਰ 'ਤੇ ਇਕ ਵਾਹਨ ਉਲਟ ਲੇਨ 'ਚ ਦਾਖਲ ਹੋ ਗਿਆ, ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ। ਕੁਝ ਜ਼ਖਮੀਆਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ।
ਟੀਕਾਕਰਣ ਦੇ ਬਾਵਜੂਦ ਆਸਟ੍ਰੇਲੀਆ 'ਚ ਕੋਰੋਨਾ ਦੇ ਨਵੇਂ ਮਾਮਲੇ ਆਏ ਸਾਹਮਣੇ, ਸਰਕਾਰ ਦੀ ਵਧੀ ਚਿੰਤਾ
NEXT STORY