ਗੁਰਦਾਸਪੁਰ/ਇਸਲਾਮਾਬਾਦ (ਜ. ਬ.)- ਬੀਤੇ ਦਿਨ ਪੁਲਸ ਨੇ ਉਸ ਸਮੇਂ ਕਮਾਲ ਕਰ ਦਿੱਤੀ, ਜਦੋਂ ਪਾਕਿਸਤਾਨ ਦੇ ਸਿੰਧ ਸੂਬੇ ਦੇ ਕਸਬਾ ਦਾਦੂ ’ਚ 14 ਸਾਲਾ ਹਿੰਦੂ ਲੜਕੀ ਨੂੰ ਅਗਵਾ ਹੁੰਦੇ ਸਮੇਂ ਲੜਕੀ ਪਰਿਵਾਰ ਦੀ ਮਦਦ ਕਰਨ ਦੀ ਬਜਾਏ ਲੜਕੀ ਨੂੰ ਅਗਵਾ ਕਰਨ ਵਾਲਿਆਂ ਦੀ ਮਦਦ ਕਰਦੀ ਦਿਖਾਈ ਦਿੱਤੀ। ਸਰਹੱਦ ਪਾਰ ਸੂਤਰਾਂ ਅਨੁਸਾਰ ਬੀਤੀ ਦੇਰ ਸ਼ਾਮ ਸਿੰਧ ਸੂਬੇ ਦੇ ਕਸਬਾ ਦਾਦੂ ਦੇ ਬਾਜ਼ਾਰ ’ਚ ਉਸ ਸਮੇਂ ਦਹਿਸ਼ਤ ਦਾ ਵਾਤਾਵਰਣ ਬਣ ਗਿਆ, ਜਦ ਅਫਜ਼ਲ ਦਾਦਾ ਨਾਮੀ ਇਕ ਮੁਸਲਿਮ ਨੌਜਵਾਨ ਵੱਲੋਂ ਆਪਣੇ ਕੁਝ ਦੋਸਤਾਂ ਦੀ ਮਦਦ ਨਾਲ ਹਿੰਦੂ ਲੜਕੀ ਸਰੋਜ (ਨਕਲੀ ਨਾਂ) ਨੂੰ ਅਗਵਾ ਕਰ ਲਿਆ।
ਇਹ ਖ਼ਬਰ ਪੜ੍ਹੋ- ENG v SL : ਇੰਗਲੈਂਡ ਨੇ ਸ਼੍ਰੀਲੰਕਾ ਨੂੰ ਪਹਿਲੇ ਟੀ20 ਮੈਚ 'ਚ 8 ਵਿਕਟਾਂ ਨਾਲ ਹਰਾਇਆ
ਜਦੋਂ ਇਹ ਘਟਨਾ ਹੋਈ ਤਾਂ ਸਰੋਜ ਦੇ ਮਾਤਾ-ਪਿਤਾ ਵੀ ਉਸ ਦੇ ਨਾਲ ਸੀ। ਘਟਨਾ ਦੇ ਸਮੇਂ ਪੁਲਸ ਦੇ ਕੁਝ ਕਰਮਚਾਰੀ ਵੀ ਉੱਥੇ ਮੌਜੂਦ ਸੀ ਪਰ ਉਨ੍ਹਾਂ ਨੇ ਹਿੰਦੂ ਪਰਿਵਾਰ ਦੀ ਮਦਦ ਕਰਨ ਦੀ ਬਜਾਏ ਅਗਵਾ ਕਰਨ ਵਾਲਿਆਂ ਦਾ ਸਾਥ ਦਿੱਤਾ। ਸਰੋਜ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਪੁਲਸ ਕਰਮਚਾਰੀ ਦੋਸ਼ੀਆਂ ਅਫਜ਼ਲ ਦੇ ਨਾਲ ਹੀ ਆਈ ਸੀ ਅਤੇ ਲੜਕੀ ਨੂੰ ਅਗਵਾ ਕਰਨ ਵਾਲਿਆਂ ਤੋਂ ਮੁਕਤ ਕਰਵਾਉਣ ਦੀ ਬਜਾਏ ਸਾਨੂੰ ਹੀ ਰੋਕ ਰਹੇ ਹਨ। ਦੂਜੇ ਪਾਸੇ ਸਰੋਜ ਦੇ ਪਰਿਵਾਰ ਵਾਲੇ ਬਦੀਨ ਪੁਲਸ ਕੋਲ ਗਏ ਤਾਂ ਪੁਲਸ ਨੇ ਕਿਹਾ ਕਿ ਸਰੋਜ ਦੇ ਇਸਲਾਮ ਧਰਮ ਕਬੂਲ ਕਰ ਰੱਖਿਆ ਹੈ ਅਤੇ ਉਹ ਆਪਣੀ ਮਰਜ਼ੀ ਨਾਲ ਅਫਜ਼ਲ ਨਾਲ ਗਈ ਹੈ।
ਇਹ ਖ਼ਬਰ ਪੜ੍ਹੋ- ਚੌਥਾ ਓਲੰਪਿਕ ਖੇਡਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣੇਗੀ ਸਾਨੀਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਵਿਦੇਸ਼ ਮੰਤਰੀ ਜੈਸ਼ੰਕਰ ਸ਼ੁੱਕਰਵਾਰ ਨੂੰ ਗਰੀਸ ਤੇ ਇਟਲੀ ਦੀ ਯਾਤਰਾ ਲਈ ਹੋਣਗੇ ਰਵਾਨਾ
NEXT STORY