ਇੰਟਰਨੈਸ਼ਨਲ ਡੈਸਕ : ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਸ਼ੁੱਕਰਵਾਰ ਨੂੰ ਗਰੀਸ ਅਤੇ ਇਟਲੀ ਦੀ ਯਾਤਰਾ ਲਈ ਰਵਾਨਾ ਹੋਣਗੇ, ਜਿੱਥੇ ਉਹ ਦੁਵੱਲੇ ਸਬੰਧਾਂ ਦੇ ਵੱਖ-ਵੱਖ ਪਹਿਲੂਆਂ ’ਤੇ ਵਿਚਾਰ-ਵਟਾਂਦਰਾ ਅਤੇ ਮੰਤਰੀਆਂ ਦੀਆਂ ਬੈਠਕਾਂ ’ਚ ਹਿੱਸਾ ਲੈਣਗੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗੀ ਨੇ ਵੀਰਵਾਰ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੱਤੀ। “ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਕੱਲ (ਸ਼ੁੱਕਰਵਾਰ) ਨੂੰ ਗਰੀਸ ਅਤੇ ਇਟਲੀ ਦੀ ਯਾਤਰਾ ’ਤੇ ਜਾਣਗੇ।” ਉਨ੍ਹਾਂ ਕਿਹਾ ਕਿ ਉਨ੍ਹਾਂ ਦੀ 25 ਅਤੇ 26 ਜੂਨ ਨੂੰ ਗਰੀਸ ਦੀ ਯਾਤਰਾ ਦੁਵੱਲੀ ਹੋਵੇਗੀ, ਜਿੱਥੇ ਉਹ ਆਪਣੇ ਗਰੀਸ ਦੇ ਹਮਰੁਤਬਾ ਨਾਲ ਦੁਵੱਲੇ ਸਬੰਧਾਂ ਬਾਰੇ ਵਿਚਾਰ-ਵਟਾਂਦਰਾ ਕਰਨਗੇ। ਇਸ ਤੋਂ ਇਲਾਵਾ ਉਹ ਹੋਰ ਪ੍ਰੋਗਰਾਮਾਂ ’ਚ ਵੀ ਹਿੱਸਾ ਲੈਣਗੇ। ਉਨ੍ਹਾਂ ਦੱਸਿਆ ਕਿ ਸਾਲ 2003 ਤੋਂ ਬਾਅਦ ਵਿਦੇਸ਼ ਮੰਤਰੀ ਦੇ ਪੱਧਰ ’ਤੇ ਇਹ ਭਾਰਤ ਤੋਂ ਗਰੀਸ ਦਾ ਪਹਿਲਾ ਦੌਰਾ ਹੋਵੇਗਾ। ਬਾਗਚੀ ਨੇ ਕਿਹਾ ਕਿ ਵਿਦੇਸ਼ ਮੰਤਰੀ ਫਿਰ ਇਟਲੀ ਦੀ ਯਾਤਰਾ ਕਰਨਗੇ, ਜਿਥੇ ਉਹ ਜੀ-20 ਮੰਤਰੀ ਮੰਡਲ ’ਚ ਸ਼ਾਮਲ ਹੋਣਗੇ । ਉਨ੍ਹਾਂ ਕਿਹਾ ਕਿ ਉਹ ਵਿਦੇਸ਼ ਮੰਤਰੀ ਪੱਧਰ ਅਤੇ ਵਿਕਾਸ ਮੰਤਰੀ ਪੱਧਰੀ ਬੈਠਕਾਂ ’ਚ ਭਾਰਤ ਦੀ ਅਗਵਾਈ ਕਰਨਗੇ।
ਚੀਨ ਨੂੰ ਨਜ਼ਰ ਅੰਦਾਜ਼ ਕਰਦਿਆਂ ਲਿਥੁਆਨੀਆ ਨੇ ਤਾਈਵਾਨ ਨੂੰ ਭੇਟ ਕੀਤੀਆਂ ਕੋਰੋਨਾ ਟੀਕੇ ਦੀਆਂ 20000 ਖੁਰਾਕ
NEXT STORY