ਵੈੱਬ ਡੈਸਕ : ਫਲੋਰੀਡਾ 'ਚ ਸ਼ਨੀਵਾਰ ਨੂੰ ਇਕ ਰੇਲਵੇ ਕਰਾਸਿੰਗ ਨੇੜੇ ਪਟੜੀਆਂ 'ਤੇ ਇਕ ਤੇਜ਼ ਰਫਤਾਰ ਟਰੇਨ ਦੇ ਫਾਇਰ ਬ੍ਰਿਗੇਡ ਦੇ ਵਾਹਨ ਨਾਲ ਟਕਰਾ ਜਾਣ ਕਾਰਨ ਤਿੰਨ ਫਾਇਰਫਾਈਟਰਜ਼ ਅਤੇ ਘੱਟੋ-ਘੱਟ 12 ਯਾਤਰੀ ਜ਼ਖਮੀ ਹੋ ਗਏ। ਇਹ ਜਾਣਕਾਰੀ ਘਟਨਾ ਦੀ ਵੀਡੀਓ ਅਤੇ ਇੱਕ ਚਸ਼ਮਦੀਦ ਗਵਾਹ ਤੋਂ ਮਿਲੀ ਹੈ। ਸ਼ਨੀਵਾਰ ਸਵੇਰੇ 11:45 ਵਜੇ, ਡੇਲਰੇ ਬੀਚ 'ਤੇ ਬ੍ਰਾਈਟਲਾਈਨ ਰੇਲ ਗੱਡੀ ਡੇਲਰੇ ਬੀਚ ਫਾਇਰ ਰੈਸਕਿਊ ਟਰੱਕ ਨਾਲ ਟਕਰਾਉਣ ਤੋਂ ਬਾਅਦ ਪਟੜੀਆਂ 'ਤੇ ਰੁਕ ਗਈ ਅਤੇ ਇਸਦਾ ਅਗਲਾ ਹਿੱਸਾ ਤਬਾਹ ਹੋ ਗਿਆ।
'ਡੇਲਰੇ ਬੀਚ ਫਾਇਰ ਰੈਸਕਿਊ' ਨੇ ਸੋਸ਼ਲ ਮੀਡੀਆ ਰਾਹੀਂ ਦੱਸਿਆ ਕਿ ਹਾਦਸੇ 'ਚ ਜ਼ਖਮੀ ਹੋਏ ਡੇਲਰੇ ਬੀਚ ਦੇ ਤਿੰਨ ਫਾਇਰ ਫਾਈਟਰਾਂ ਦੀ ਹਾਲਤ ਸਥਿਰ ਹੈ ਅਤੇ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪਾਮ ਬੀਚ ਕਾਉਂਟੀ ਫਾਇਰ ਰੈਸਕਿਊ ਨੇ 12 ਜ਼ਖਮੀ ਲੋਕਾਂ ਨੂੰ ਟਰੇਨ ਤੋਂ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ। ਚਸ਼ਮਦੀਦ ਇਮੈਨੁਅਲ ਅਮਰਾਲ ਨੇ ਕਿਹਾ, "ਟਰੇਨ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਹੈ ਅਤੇ ਅੱਗ ਬੁਝਾਊ ਗੱਡੀ ਦੇ ਕੁਝ ਹਿੱਸੇ ਵੀ ਇਸ ਵਿੱਚ ਫਸ ਗਏ ਹਨ।"
ਬੰਗਲਾਦੇਸ਼ ਨੂੰ ਅੱਤਵਾਦ ਦਾ ਅਗਲਾ ਹੌਟਸਪੌਟ ਬਣਾ ਰਿਹਾ ਪਾਕਿਸਤਾਨ, ਖਤਰੇ 'ਚ ਦੱਖਣੀ ਏਸ਼ੀਆ ਦੀ ਸੁਰੱਖਿਆ
NEXT STORY