ਬਗਦਾਦ- ਬਗਦਾਦ ਦੇ ਇਕ ਭੀੜ-ਭੱੜਕੇ ਵਾਲੇ ਬਾਜ਼ਾਰ ਵਿਚ ਬੁੱਧਵਾਰ ਨੂੰ ਇਕ ਬੰਬ ਧਮਾਕਾ ਹੋਇਆ ਵਿਚ ਘੱਟੋ-ਘੱਟ 15 ਲੋਕ ਜ਼ਖਮੀ ਹੋ ਗਏ। ਇਰਾਕ ਦੀ ਫੌਜ ਵਲੋਂ ਇਹ ਜਾਣਕਾਰੀ ਦਿੱਤੀ ਗਈ। ਫੌਜ ਨੇ ਦੱਸਿਆ ਕਿ ਰਾਜਧਾਨੀ ਦੇ ਪੂਰਬੀ ਹਿੱਸੇ ਦੇ ਇਕ ਉਪਨਗਰ ਸਦ੍ਰ ਸ਼ਹਿਰ ਵਿਚ ਮਾਰਿਦੀ ਬਾਜ਼ਾਰ ਖੇਤਰ ਵਿਚ ਇਕ ਖੋਖੇ ਹੇਠਾਂ ਰੱਖਿਆ ਬੰਬ ਫਟ ਗਿਆ। ਧਮਾਕੇ ਵਿਚ ਕਈ ਲੋਕ ਮਾਮੂਲੀ ਤੌਰ ’ਤੇ ਜ਼ਖਮੀ ਹੋਏ ਅਤੇ ਇਲਾਜ ਮਿਲਣ ਤੋਂ ਬਾਅਦ ਜ਼ਿਆਦਾਤਰ ਜ਼ਖਮੀ ਹਸਪਤਾਲ ਵਿਚ ਚਲੇ ਗਏ।
ਇਹ ਖ਼ਬਰ ਪੜ੍ਹੋ- ਪਾਕਿ ਦੀ ਨਿਦਾ ਡਾਰ ਨੇ ਟੀ20 ਕ੍ਰਿਕਟ 'ਚ ਪੂਰੀਆਂ ਕੀਤੀਆਂ 100 ਵਿਕਟਾਂ, ਦੇਖੋ ਇਹ ਰਿਕਾਰਡ
ਸੁਰੱਖਿਆ ਫੋਰਸਾਂ ਨੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ। ਅਜੇ ਇਸ ਧਮਾਕੇ ਦੀ ਜ਼ਿੰਮੇਵਾਰੀ ਕਿਸੇ ਨੇ ਨਹੀਂ ਲਈ ਹੈ ਪਰ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਇਸ ਖੇਤਰ ਵਿਚ ਪਹਿਲਾਂ ਵੀ ਅਜਿਹੇ ਹਮਲੇ ਕਰਦਾ ਰਿਹਾ ਹੈ। ਭੀੜ ਅਤੇ ਸੰਘਣੀ ਆਬਾਦੀ ਵਾਲੇ ਖੇਤਰ ਦੇ ਬਾਜ਼ਾਰ ਵਿਚ ਬੰਬ ਧਮਾਕੇ ਦੀ ਇਹ ਇਸ ਸਾਲ ਦੀ ਦੂਸਰੀ ਘਟਨਾ ਹੈ।
ਇਹ ਖ਼ਬਰ ਪੜ੍ਹੋ- ਵੱਡੀ ਖ਼ਬਰ : ਪੰਜਾਬ ਦੇ ਸਰਕਾਰੀ ਦਫਤਰਾਂ ਦਾ ਬਦਲਿਆ ਸਮਾਂ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਥਾਈਲੈਂਡ ਸਰਕਾਰ ਨੇ ਫੁਕੇਟ ’ਚ ਵਿਦੇਸ਼ੀ ਸੈਲਾਨੀਆਂ ਨੂੰ ਆਉਣ ਦੀ ਦਿੱਤੀ ਇਜਾਜ਼ਤ
NEXT STORY