ਨੈਰੋਬੀ - ਕੀਨੀਆ ’ਚ ਇਕ ਸਕੂਲ ਦੇ ਹੋਸਟਲ ’ਚ ਅੱਗ ਲੱਗਣ ਕਾਰਨ 17 ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ 13 ਹੋਰ ਗੰਭੀਰ ਤੌਰ ’ਤੇ ਜ਼ਖਮੀ ਹੋ ਗਏ, ਇਸ ਦੀ ਜਾਣਕਾਰੀ ਪੁਲਸ ਨੇ ਸ਼ੁੱਕਰਵਾਰ ਨੂੰ ਦਿੱਤੀ। ਇਸ ਦੌਰਾਨ ਪੁਲਸ ਨੇ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਪ੍ਰਗਟਾਇਆ ਹੈ। ਪੁਲਸ ਬੁਲਾਰੇ ਰੇਸੀਲਾ ਓਨਯਾਂਗੋ ਨੇ ਕਿਹਾ ਕਿ ਅੱਗ ਵੀਰਵਾਰ ਰਾਤ ਨੂੰ ਨਯੇਰੀ ਕਾਉਂਟੀ ਦੇ ਹਿੱਲਸਾਈਡ ਐਂਡਰਾਸ਼ਾ ਪ੍ਰਾਇਮਰੀ ’ਚ ਲੱਗੀ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਦਾ ਕਾਰਨ ਕੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਮੋਦੀ ਨੇ ਸਿੰਗਾਪੁਰ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਪਿੱਛੋਂ ਦੁਵੱਲੇ ਸਹਿਯੋਗ ਵਧਾਉਣ ’ਤੇ ਕੀਤੀ ਚਰਚਾ
ਪੁਲਸ ਨੇ ਦੱਸਿਆ ਕਿ "ਅਸੀਂ ਕਾਰਨ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਲੋੜੀਂਦੀ ਕਾਰਵਾਈ ਕਰਾਂਗੇ," ਉਸਨੇ ਕਿਹਾ ਕਿ ਕੀਨੀਆ ਦੇ ਰਿਹਾਇਸ਼ੀ ਸਕੂਲਾਂ ’ਚ ਅੱਗ ਲੱਗਣਾ ਆਮ ਗੱਲ ਹੈ। ਇਨ੍ਹਾਂ ਸਕੂਲਾਂ ’ਚ ਵੱਡੀ ਗਿਣਤੀ ’ਚ ਵਿਦਿਆਰਥੀ ਰਹਿੰਦੇ ਹਨ ਕਿਉਂਕਿ ਮਾਪਿਆਂ ਦਾ ਮੰਨਣਾ ਹੈ ਕਿ ਇਨ੍ਹਾਂ ’ਚ ਰਹਿਣ ਨਾਲ ਉਨ੍ਹਾਂ ਦੇ ਬੱਚਿਆਂ ਨੂੰ ਪੜ੍ਹਾਈ ਲਈ ਵਧੇਰੇ ਸਮਾਂ ਮਿਲਦਾ ਹੈ। 2017 ’ਚ ਰਾਜਧਾਨੀ ਨੈਰੋਬੀ ਦੇ ਇਕ ਸਕੂਲ ’ਚ ਅੱਗ ਲੱਗਣ ਕਾਰਨ 10 ਵਿਦਿਆਰਥੀਆਂ ਦੀ ਮੌਤ ਹੋ ਗਈ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOSs:- https://itune.apple.com/in/app/id53832 3711?mt=8
10 ਲੱਖ ਭਾਰਤੀ ਅਮਰੀਕੀ ਚੋਣਾਂ 'ਚ ਨਿਭਾਉਣਗੇ ਮਹੱਤਵਪੂਰਨ ਭੂਮਿਕਾ
NEXT STORY