ਰਿਆਦ (ਬਿਊਰੋ) ਰੇਗਿਸਤਾਨ ਨਾਲ ਭਰੇ ਸਾਊਦੀ ਅਰਬ 'ਚ ਭਿਆਨਕ ਤੂਫਾਨ ਅਤੇ ਹੜ੍ਹ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਉਡਾਣਾਂ 'ਚ ਦੇਰੀ ਹੋਈ। ਤੂਫਾਨੀ ਬਾਰਿਸ਼ ਨੇ ਤੱਟਵਰਤੀ ਸ਼ਹਿਰ ਜੇਦਾਹ ਨੂੰ ਵੀ ਪ੍ਰਭਾਵਿਤ ਕੀਤਾ। ਮੀਂਹ ਇੰਨਾ ਜ਼ਬਰਦਸਤ ਸੀ ਕਿ ਕਈ ਇਲਾਕਿਆਂ 'ਚ ਸੜਕਾਂ 'ਤੇ ਪਾਣੀ ਭਰ ਗਿਆ ਅਤੇ ਖੜ੍ਹੀਆਂ ਕਾਰਾਂ ਤੈਰਨ ਲੱਗੀਆਂ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਕਈ ਵੀਡੀਓਜ਼ 'ਚ ਦੇਖਿਆ ਜਾ ਰਿਹਾ ਹੈ ਕਿ ਕਾਰਾਂ ਇਕ-ਦੂਜੇ ਦੇ ਉੱਪਰ ਚੜ੍ਹ ਗਈਆਂ ਹਨ।
ਮੀਂਹ ਕਾਰਨ ਸਕੂਲ ਬੰਦ ਕਰਨੇ ਪਏ।ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਲੋਕ ਸਾਊਦੀ ਪ੍ਰਿੰਸ ਦੀ ਆਲੋਚਨਾ ਕਰ ਰਹੇ ਹਨ, ਜੋ ਰੇਗਿਸਤਾਨ 'ਚ ਨਿਓਮ ਸ਼ਹਿਰ ਬਣਾਉਣ ਲਈ ਅਰਬਾਂ ਡਾਲਰ ਖਰਚ ਕਰ ਰਿਹਾ ਹੈ ਪਰ ਪੁਰਾਣੇ ਸ਼ਹਿਰਾਂ ਵੱਲ ਧਿਆਨ ਨਹੀਂ ਦੇ ਰਿਹਾ। ਮੱਕਾ ਦੀ ਖੇਤਰੀ ਸਰਕਾਰ ਨੇ ਇੱਕ ਟਵੀਟ ਵਿੱਚ ਕਿਹਾ ਕਿ ਹੁਣ ਤੱਕ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਬੇਲੋੜੇ ਬਾਹਰ ਨਾ ਨਿਕਲਣ। ਜੇਦਾਹ ਵੀ ਮੱਕਾ ਖੇਤਰ ਵਿੱਚ ਆਉਂਦਾ ਹੈ, ਜੋ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਇਸ ਸ਼ਹਿਰ ਵਿੱਚ 40 ਲੱਖ ਲੋਕ ਰਹਿੰਦੇ ਹਨ।
ਸਾਊਦੀ ਪ੍ਰਿੰਸ ਦੀ ਆਲੋਚਨਾ
ਇਸ ਤੋਂ ਇਲਾਵਾ ਮੱਕਾ ਸ਼ਹਿਰ ਵੀ ਮੱਕਾ ਦੇ ਖੇਤਰ ਵਿਚ ਆਉਂਦਾ ਹੈ, ਜਿਸ ਨੂੰ ਇਸਲਾਮ ਵਿਚ ਸਭ ਤੋਂ ਪਵਿੱਤਰ ਸ਼ਹਿਰ ਮੰਨਿਆ ਜਾਂਦਾ ਹੈ। ਭਾਰੀ ਮੀਂਹ ਅਤੇ ਹੜ੍ਹ ਤੋਂ ਬਾਅਦ ਵੀਰਵਾਰ ਨੂੰ ਦੋਵਾਂ ਸ਼ਹਿਰਾਂ ਨੂੰ ਜੋੜਨ ਵਾਲੀ ਸੜਕ ਨੂੰ ਬੰਦ ਕਰ ਦਿੱਤਾ ਗਿਆ ਸੀ। ਇਸ ਰਸਤੇ ਦੀ ਵਰਤੋਂ ਵੱਡੀ ਗਿਣਤੀ ਸ਼ਰਧਾਲੂ ਮੱਕਾ ਜਾਣ ਲਈ ਕਰਦੇ ਸਨ। ਹਾਲਾਂਕਿ ਬਾਅਦ ਵਿੱਚ ਇਸਨੂੰ ਦੁਬਾਰਾ ਖੋਲ੍ਹਿਆ ਗਿਆ। ਸਾਊਦੀ ਅਰਬ ਦੇ ਸਰਕਾਰੀ ਟੀਵੀ ਚੈਨਲ ਅਲ ਇਖਬਾਰੀਆ ਨੇ ਦਿਖਾਇਆ ਕਿ ਇਸ ਬਾਰਿਸ਼ ਤੋਂ ਬਾਅਦ ਵੀ ਵੱਡੀ ਗਿਣਤੀ 'ਚ ਮੁਸਲਿਮ ਸ਼ਰਧਾਲੂ ਪਾਣੀ ਦੇ ਅੰਦਰੋਂ ਕਾਬਾ ਦੇ ਚੱਕਰ ਲਗਾਉਂਦੇ ਦੇਖੇ ਗਏ।ਜੇਦਾਹ ਦੀਆਂ ਤਸਵੀਰਾਂ 'ਚ ਕਈ ਵਾਹਨ ਪਾਣੀ 'ਚ ਡੁੱਬੇ ਦਿਖਾਈ ਦਿੱਤੇ ਅਤੇ ਆਵਾਜਾਈ ਠੱਪ ਹੋ ਗਈ।
ਇਸ ਘਟਨਾ ਤੋਂ ਬਾਅਦ ਸਾਊਦੀ ਪ੍ਰਿੰਸ ਮੁਹੰਮਦ ਬਿਨ ਸਲਮਾਨ ਪ੍ਰਤੀ ਲੋਕਾਂ ਨੇ ਨਾਰਾਜ਼ਗੀ ਜਤਾਈ। ਲੋਕਾਂ ਦਾ ਕਹਿਣਾ ਹੈ ਕਿ ਦੇਸ਼ ਦੇ ਦੂਜੇ ਸਭ ਤੋਂ ਵੱਡੇ ਅਤੇ ਪਵਿੱਤਰ ਸ਼ਹਿਰ ਮੱਕਾ ਵਿੱਚ ਮੀਂਹ ਤੋਂ ਸੁਰੱਖਿਆ ਉਪਲਬਧ ਨਹੀਂ ਹੈ ਅਤੇ ਸਰਕਾਰ ਨਿਓਮ ਸ਼ਹਿਰ ਬਣਾ ਰਹੀ ਹੈ। ਸਾਊਦੀ ਅਰਬ ਇਸ 170 ਕਿਲੋਮੀਟਰ ਲੰਬੇ ਨਿਓਮ ਸ਼ਹਿਰ ਦਾ ਨਿਰਮਾਣ ਕਰ ਰਿਹਾ ਹੈ ਜੋ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗਾ। ਸਾਊਦੀ ਪ੍ਰਿੰਸ ਪਹਾੜੀ ਰੇਗਿਸਤਾਨ ਵਿੱਚ ਇਸ ਸ਼ਹਿਰ ਦਾ ਨਿਰਮਾਣ ਕਰ ਰਹੇ ਹਨ। ਇਸ ਨੂੰ ਦੁਨੀਆ ਦਾ ਸਭ ਤੋਂ ਮਹਿੰਗਾ ਪ੍ਰੋਜੈਕਟ ਮੰਨਿਆ ਜਾ ਰਿਹਾ ਹੈ। ਇਸ ਸ਼ਹਿਰ ਨੂੰ ਬਣਾਉਣ ਲਈ 500 ਬਿਲੀਅਨ ਡਾਲਰ ਦੀ ਲਾਗਤ ਆਵੇਗੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਮੂਲ ਹਿੱਤਾਂ 'ਤੇ ਕਿਊਬਾ ਨੂੰ ਸਮਰਥਨ ਦੇਣ ਦਾ ਲਿਆ ਸੰਕਲਪ
NEXT STORY