ਲੀਮਾ (ਵਾਰਤਾ): ਪੇਰੂ ਦੇ ਲੋਰੇਟੋ ਦੇ ਅਮੇਜੋਨੀਅਮ ਖੇਤਰ ਵਿਚ ਹੁਆਲਾਗਾ ਨਦੀ ਵਿਚ ਇਕ ਮੋਟਰ ਬੋਟ ਅਤੇ ਸਮੁੰਦਰੀ ਜਹਾਜ਼ ਵਿਚਾਲੇ ਹੋਈ ਟੱਕਰ ਵਿਚ 20 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ ਅਤੇ 50 ਤੋਂ ਵੱਧ ਲੋਕ ਲਾਪਤਾ ਹਨ। ਆਰ.ਪੀ.ਪੀ. ਰੇਡੀਓ ਸਟੇਸ਼ਨ ਨੇ ਇਸ ਸਬੰਧੀ ਜਾਣਕਾਰੀ ਦਿੱਤੀ।
ਇਹ ਹਾਦਸਾ ਸੰਘਣੀ ਧੁੰਦ ਕਾਰਨ ਉਦੋਂ ਵਾਪਰਿਆ, ਜਦੋਂ ਇਕ ਮੋਟਰ ਬੋਟ ਨੇ ਇਕ ਯਾਤਰੀ ਜਹਾਜ਼ ਨੂੰ ਟੱਕਰ ਮਾਰ ਦਿੱਤੀ। ਉਸ ਸਮੇਂ ਜਹਾਜ਼ ਵਿਚ ਕਰੀਬ 80 ਯਾਤਰੀ ਸਵਾਰ ਸਨ। ਬਚੇ ਹੋਏ ਯਾਤਰੀਆਂ ਵਿਚੋਂ ਇਕ ਨੇ ਪੱਤਰਕਾਰਾਂ ਨੂੰ ਕਿਹਾ ਕਿ ਟੱਕਰ ਹੋਣ ਤੋਂ ਪਹਿਲਾਂ, ਉਸ ਨੇ ਇਕ ਕਿਸ਼ਤੀ ਨੂੰ ਆਪਣੇ ਸਮੁੰਦਰੀ ਜਹਾਜ਼ ਕੋਲ ਆਉਂਦੇ ਸੁਣਿਆ ਸੀ। ਟੱਕਰ ਦੇ ਸਮੇਂ ਕਈ ਯਾਤਰੀ ਸੁੱਤੇ ਹੋਏ ਸਨ। ਜਲ ਸੈਨਾ ਦੀ ਇਕ ਟੀਮ ਪੀੜਤਾਂ ਦੇ ਬਚਾਅ ਲਈ ਵਿਆਪਕ ਮੁਹਿੰਮ ਚਲਾ ਰਹੀ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 'ਸਰੂਪਾਂ' ਦੀ ਵਿਦੇਸ਼ਾਂ 'ਚ ਛਪਾਈ 'ਤੇ ਕੈਨੇਡਾ ਦੀਆਂ ਜਥੇਬੰਦੀਆਂ ਨੇ ਜਤਾਈ ਨਰਾਜ਼ਗੀ
NEXT STORY