ਜੈਨੇਵਾ, (ਭਾਸ਼ਾ)– ਭਾਰਤ ਨੇ ਸਿੰਧੂ ਜਲ ਸਮਝੌਤੇ ’ਤੇ ਸੰਯੁਕਤ ਰਾਸ਼ਟਰ ’ਚ ਪਾਕਿਸਤਾਨ ਦੇ ਕੂੜ ਪ੍ਰਚਾਰ ਦੀਆਂ ਧੱਜੀਆਂ ਉਡਾਉਂਦੇ ਹੋਏ ਕਿਹਾ ਹੈ ਕਿ ਪਾਕਿਸਤਾਨ ਨੇ ਭਾਰਤ ’ਤੇ 3 ਜੰਗੀ ਅਤੇ ਹਜ਼ਾਰਾਂ ਅੱਤਵਾਦੀ ਹਮਲੇ ਕਰ ਕੇ ਇਸ ਸਮਝੌਤੇ ਦੀ ਭਾਵਨਾ ਦੀ ਉਲੰਘਣਾ ਕੀਤੀ ਹੈ।
ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਪ੍ਰਤੀਨਿਧੀ ਰਾਜਦੂਤ ਪਰਵਤਨੇਨੀ ਹਰੀਸ਼ ਨੇ ਕਿਹਾ ਕਿ ਅਸੀਂ ਸਿੰਧੂ ਜਲ ਸਮਝੌਤੇ ਸਬੰਧੀ ਪਾਕਿਸਤਾਨ ਦੇ ਵਫਦ ਵੱਲੋਂ ਫੈਲਾਈਆਂ ਜਾ ਰਹੀਆਂ ਗਲਤ ਸੂਚਨਾਵਾਂ ਦਾ ਜਵਾਬ ਦੇਣ ਲਈ ਵਚਨਬੱਧ ਹਾਂ।
ਭਾਰਤ ਨੇ ਨਦੀ ਦੇ ਉੱਪਰਲੇ ਕੰਢੇ ’ਤੇ ਸਥਿਤ ਦੇਸ਼ ਹੋਣ ਦੇ ਨਾਤੇ ਹਮੇਸ਼ਾ ਜ਼ਿੰਮੇਵਾਰੀ ਭਰੇ ਢੰਗ ਨਾਲ ਕੰਮ ਕੀਤਾ ਹੈ। ਹਰੀਸ਼ ਨੇ ਸਲੋਵੇਨੀਆ ਦੇ ਸਥਾਈ ਮਿਸ਼ਨ ਵੱਲੋਂ ਆਯੋਜਿਤ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਨੂੰ ਸੰਬੋਧਨ ਕਰਦੇ ਹੋਏ ਇਹ ਟਿੱਪਣੀ ਕੀਤੀ।
ਉਨ੍ਹਾਂ ਸੰਯੁਕਤ ਰਾਸ਼ਟਰ ਦੀ ਬੈਠਕ ਵਿਚ ਕਿਹਾ ਕਿ ਪਿਛਲੇ 4 ਦਹਾਕਿਆਂ ਵਿਚ ਅੱਤਵਾਦੀ ਹਮਲਿਆਂ ’ਚ 20 ਹਜ਼ਾਰ ਤੋਂ ਵੱਧ ਭਾਰਤੀਆਂ ਦੀਆਂ ਜਾਨਾਂ ਗਈਆਂ ਹਨ, ਜਿਨ੍ਹਾਂ ਵਿਚੋਂ ਸਭ ਤੋਂ ਹਾਲੀਆ ਹਮਲਾ ਪਹਿਲਗਾਮ ’ਚ ਸੈਲਾਨੀਆਂ ’ਤੇ ਕੀਤਾ ਗਿਆ ਘਿਨੌਣਾ ਅੱਤਵਾਦੀ ਹਮਲਾ ਸੀ।
ਹਰੀਸ਼ ਨੇ ਕਿਹਾ ਕਿ ਭਾਰਤ ਨੇ ਇਸ ਪੂਰੀ ਮਿਆਦ ’ਚ ਅਸਾਧਾਰਨ ਧੀਰਜ ਤੇ ਉਦਾਰਤਾ ਵਿਖਾਈ ਹੈ, ਫਿਰ ਵੀ ਪਾਕਿਸਤਾਨ ਵੱਲੋਂ ਭਾਰਤ ਵਿਚ ਸਪਾਂਸਰਡ ‘ਸਰਹੱਦ ਪਾਰ ਅੱਤਵਾਦ ਦਾ ਮਨੋਰਥ ਆਮ ਨਾਗਰਿਕਾਂ ਦੇ ਜੀਵਨ, ਧਾਰਮਿਕ ਸਦਭਾਵਨਾ ਤੇ ਆਰਥਿਕ ਖੁਸ਼ਹਾਲੀ ਨੂੰ ਨੁਕਸਾਨ ਪਹੁੰਚਾਉਣਾ’ ਰਿਹਾ ਹੈ।
ਭੂਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ
NEXT STORY