ਬੀਜਿੰਗ, (ਭਾਸ਼ਾ)— ਚੀਨ ਦੇ ਦੱਖਣੀ ਹੁਨਾਨ ਸੂਬੇ 'ਚ ਸੈਲਾਨੀਆਂ ਨਾਲ ਭਰੀ ਇਕ ਬੱਸ 'ਚ ਭਿਆਨਕ ਅੱਗ ਲੱਗ ਜਾਣ ਕਾਰਨ ਘੱਟ ਤੋਂ ਘੱਟ 26 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 28 ਲੋਕ ਜ਼ਖਮੀ ਹੋ ਗਏ। ਸਥਾਨਕ ਮੀਡੀਆ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਚੀਨ ਦੇ ਹੁਨਾਨ ਸੂਬੇ ਦੇ ਚੈਂਗੜੇ ਸ਼ਹਿਰ 'ਚ ਸ਼ੁੱਕਰਵਾਰ ਸ਼ਾਮ 7 :15 ਵਜੇ ਹਾਈਵੇਅ 'ਤੇ ਇਕ ਬੱਸ 'ਚ ਅਚਾਨਕ ਅੱਗ ਲੱਗ ਗਈ।
ਰਿਪੋਰਟ ਮੁਤਾਬਕ ਬੱਸ 'ਚ ਤਕਰੀਬਨ 53 ਯਾਤਰੀ ਸਵਾਰ ਸਨ। ਅੱਗ ਲੱਗਣ ਸਮੇਂ ਬੱਸ 'ਚ ਦੋ ਡਰਾਈਵਰ ਅਤੇ ਇਕ ਗਾਈਡ ਵੀ ਮੌਜੂਦ ਸੀ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਕੋਈ ਪਤਾ ਨਹੀਂ ਲੱਗ ਸਕਿਆ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿਨ੍ਹਾਂ 'ਚੋਂ 5 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪ੍ਰ੍ਰਸ਼ਾਸਨ ਨੇ ਬੱਸ ਦੇ ਦੋਹਾਂ ਡਰਾਈਵਰਾਂ ਨੂੰ ਹਿਰਾਸਤ 'ਚ ਲੈ ਲਿਆ ਹੈ ਅਤੇ ਦੁਰਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਟਲੀ : ਕੰਪਾਨੀਆਂ ਵਿਖੇ ਮਨਾਇਆ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਆਗਮਨ ਪੁਰਬ
NEXT STORY