ਲੰਡਨ-ਬ੍ਰਿਟਿਸ਼ ਮੀਡੀਆ ਦੀ ਇਕ ਖਬਰ ਮੁਤਾਬਕ ਕੋਵਿਡ-19 ਨਾਲ ਨਜਿੱਠਣ ਲਈ ਐਸਟਰਾਜੇਨੇਕਾ ਵੱਲੋਂ ਨਿਰਮਿਤ ਆਕਸਫੋਰਡ ਯੂਨੀਵਰਸਿਟੀ ਦੇ ਟੀਕੇ ਨੂੰ 2021 ਦੀ ਸ਼ੁਰੂਆਤ ’ਚ ਲਿਆਉਣ ਲਈ ਇਸ ਸਾਲ ਦੇ ਆਖਿਰ ਤੱਕ ਦੇਸ਼ ਦੇ ਸੁਤੰਤਰ ਰੈਗੂਲੇਟਰ ਤੋਂ ਮਨਜ਼ੂਰੀ ਮਿਲਣ ਦੀ ਸੰਭਾਵਨਾ ਹੈ। ਸਮਾਚਾਰ ਪੱਤਰ ‘ਦਿ ਡੈਲੀ ਟੈਲੀਗ੍ਰਾਫ’ ਨੇ ਸੀਨੀਅਰ ਸਰਕਾਰੀ ਸੂਤਰਾਂ ਦੇ ਹਵਾਲੇ ਤੋਂ ਆਪਣੀ ਖਬਰ ’ਚ ਅਜਿਹੇ ਸੰਕੇਤ ਦਿੱਤੇ ਹਨ ਕਿ ਮੈਡੀਸਨ ਐਂਡ ਹੈਲਥਕੇਅਰ ਰੈਗੂਲੇਟਰੀ ਏਜੰਸੀ (ਐੱਮ.ਐੱਚ.ਆਰ.ਏ.) ਸੋਮਵਾਰ ਨੂੰ ਅੰਤਿਮ ਡਾਟਾ ਉਪਲੱਬਧ ਕਰਵਾਏ ਜਾਣ ਤੋਂ ਬਾਅਦ 28 ਦਸੰਬਰ ਜਾਂ 29 ਦਸੰਬਰ ਤੱਕ ਇਸ ਨੂੰ ਮਨਜ਼ੂਰੀ ਦੇ ਸਕਦੀ ਹੈ।
ਇਹ ਵੀ ਪੜ੍ਹੋ -ਇਟਲੀ ਦੇ ਬਦਨਾਮ ਸੀਰੀਅਲ ਕਿਲਰ ਦੀ ਕੋਰੋਨਾ ਕਾਰਣ ਮੌਤ
ਮਨੁੱਖੀ ਪ੍ਰੀਖਣਾਂ ’ਚ ਇਸ ਟੀਕੇ ਦੇ ‘ਸੁਰੱਖਿਅਤ ਅਤੇ ਪ੍ਰਭਾਵੀ’’ ਪਾਏ ਜਾਣ ਤੋਂ ਬਾਅਦ ਬ੍ਰਿਟਿਸ਼ ਸਰਕਾਰ ਨੇ ਪਿਛਲੇ ਮਹੀਨੇ ਇਸ ਏਜੰਸੀ ਨੂੰ ਮਨਜ਼ੂਰੀ ਦਿੱਤੇ ਜਾਣ ਦੀ ਪ੍ਰਕਿਰਿਆ ਦਾ ਕੰਮ ਰਸਮੀ ਤੌਰ ’ਤੇ ਸੌਂਪਿਆ ਸੀ। ਐੱਮ.ਐੱਚ.ਆਰ.ਏ. ਵੱਲੋਂ ਦਿੱਤੀ ਗਈ ਮਨਜ਼ੂਰੀ ਦੁਨੀਆ ਭਰ ਦੇ ਦੇਸ਼ਾਂ ’ਚ ਵੀ ਭਰੋਸਾ ਦੇਵੇਗੀ। ਭਾਰਤ ਪਹਿਲੇ ਹੀ ਐਸਟਰਾਜੇਨੇਕਾ ਦੇ ਪੰਜ ਕਰੋੜ ਤੋਂ ਜ਼ਿਆਦਾ ਟੀਕਿਆਂ ਦਾ ਨਿਰਮਾਣ ਕਰ ਚੁੱਕਿਆ ਹੈ। ਭਾਰਤ ’ਚ, ਟੀਕੇ ਦਾ ਨਿਰਮਾਣ ਭਾਰਤ ਦੇ ਸੀਰਮ ਸੰਸਥਾ ਨਾਲ ਮਿਲ ਕੇ ਕੀਤਾ ਜਾ ਰਿਹਾ ਹੈ। ਬਿ੍ਰਟੇਨ ’ਚ ਸਿਹਤ ਅਧਿਕਾਰੀਆਂ ਨੂੰ ਉਮੀਦ ਹੈ ਕਿ ਆਕਸਫੋਰਡ ਟੀਕੇ ਦੀ ਮਨਜ਼ੂਰੀ ਇਕ ਮਹੱਤਵਪੂਰਨ ਕਦਮ ਸਾਬਤ ਹੋਵੇਗੀ ਜਿਸ ’ਚ ਟੀਕਿਆਂ ਨੂੰ ਫਾਈਜ਼ਰ/ਬਾਇਓਨਟੈੱਕ ਦੀ ਤੁਲਨਾ ’ਚ ਕਿਤੇ ਜ਼ਿਆਦਾ ਆਸਾਨੀ ਨਾਲ ਲਾਇਆ ਜਾ ਸਕੇ।
ਇਹ ਵੀ ਪੜ੍ਹੋ -OnePlus ਲੈ ਕੇ ਆ ਰਹੀ ਹੈ ਸਮਾਰਟ ਵਾਚ, ਕੰਪਨੀ ਦੇ CEO ਨੇ ਕੀਤਾ ਕਨਫਰਮ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਕਿਸਾਨ ਅੰਦੋਲਨ ਦੀ ਗੂੰਜ, ਬਿ੍ਰਟੇਨ ਦੇ ਸਿੱਖਾਂ ਨੇ PM ਮੋਦੀ ਦੀ ਮਾਂ ਨੂੰ ਚਿੱਠੀ ਲਿਖ ਕੇ ਕੀਤੀ ਅਹਿਮ ਅਪੀਲ
NEXT STORY