ਕਵਿੰਗਡਾਓ (ਏਜੰਸੀ)- ਦੁਨੀਆ ਦੇ ਸਭ ਤੋਂ ਲੰਬੇ ਸੀ-ਬ੍ਰਿਜ ਕਵਿੰਗਡਾਓ ਹਾਈਵਨ ਬ੍ਰਿਜ ਉੱਤੇ ਕਵਿੰਗਡਾਓ ਇੰਟਰਨੈਸ਼ਨਲ ਮੈਰਾਥਨ ਵਿਚ ਹਿੱਸਾ ਲੈਂਦੇ ਐਥਲੀਟ। 42.48 ਕਿਮੀ ਲੰਬੇ ਇਸ ਬ੍ਰਿਜ ਉੱਤੇ ਆਯੋਜਿਤ ਮੈਰਾਥਨ ਵਿਚ 20 ਦੇਸ਼ਾਂ ਦੇ 30 ਹਜ਼ਾਰ ਤੋਂ ਜ਼ਿਆਦਾ ਖਿਡਾਰੀ ਦੌੜੇ। ਇਹ ਚੀਨ ਦੀ ਪਹਿਲੀ ਕ੍ਰਾਸ ਸੀ ਬ੍ਰਿਜ ਮੈਰਾਥਨ ਸੀ। ਇਸ ਨੂੰ ਤਿੰਨ ਕੈਟੇਗਰੀ ਵਿਚ ਵੰਡਿਆ ਗਿਆ ਸੀ। ਫੁਲ ਮੈਰਾਥਨ (42.195 ਕਿਮੀ), ਹਾਫ ਮੈਰਾਥਨ (21.0975 ਕਿਮੀ) ਅਤੇ ਮਿਨੀ ਮੈਰਾਥਨ (5 ਕਿਮੀ)। ਪੁਰਸ਼ ਅਤੇ ਮਹਿਲਾ ਦੋਵਾਂ ਵਰਗਾਂ ਵਿਚ ਕੀਨੀਆ ਦੇ ਐਥਲੀਟ ਟੌਪ ਉੱਤੇ ਰਹੇ। ਪੁਰਸ਼ਾਂ ਵਿਚ ਮੈਥਿਊ ਕਿਪਰੋਟਿਚ ਕਿਪਟੂ ਚੈਂਪੀਅਨ ਬਣੇ। ਉਨ੍ਹਾਂ ਨੇ ਦੋ ਘੰਟੇ 19 ਮਿੰਟ 54 ਸੈਕਿੰਡ ਦਾ ਸਮਾਂ ਕੱਢਿਆ। ਉਥੇ ਹੀ ਮਹਿਲਾ ਵਰਗ ਵਿਚ ਕੇਨਗੋਗੋ ਲਾਇਸ ਜੇਬੇਟ 2 ਘੰਟੇ 38 ਮਿੰਟ 54 ਸੈਕਿੰਡ ਦਾ ਸਮਾਂ ਲੈ ਕੇ ਜਿੱਤੀ।
ਇਸ ਬ੍ਰਿਜ ਉੱਤੇ ਅਗਸਤ ਵਿਚ ਪਹਿਲੀ ਨਾਈਟ ਮੈਰਾਥਨ ਵੀ ਹੋ ਚੁਕੀ ਹੈ। ਉਸ ਵਿਚ 18 ਦੇਸ਼ਾਂ ਦੇ 10 ਹਜ਼ਾਰ ਖਿਡਾਰੀਆਂ ਨੇ ਹਿੱਸਾ ਲਿਆ ਸੀ। ਇਸ ਦਾ ਲਾਈਵ ਟੈਲੀਕਾਸਟ ਵੀ ਹੋਇਆ ਸੀ, ਜਿਸ ਨੂੰ 12 ਲੱਖ ਲੋਕਾਂ ਨੇ ਦੇਖਿਆ ਸੀ।
ਬੱਚੇ ਨੂੰ ਗੋਦ 'ਚ ਲੈ ਕੇ ਇਸ ਪੁਲਸ ਅਫਸਰ ਨੇ ਕੀਤਾ ਲੁਟੇਰਿਆਂ ਦਾ ਸਾਹਮਣਾ, ਹੋਈ ਫਾਇਰਿੰਗ (ਦੇਖੋ ਤਸਵੀਰਾਂ)
NEXT STORY