ਲਾਸ ਏਂਜਲਸ- ਅਮਰੀਕਾ ਦੇ ਕੈਲੀਫੋਰਨੀਆ 'ਚ ਇਕ ਤੋਂ ਬਾਅਦ ਇਕ 35 ਗੱਡੀਆਂ ਦੀ ਆਪਸ 'ਚ ਟੱਕਰ ਹੋ ਗਈ। ਇਸ ਹਾਦਸੇ 'ਚ 2 ਲੋਕਾਂ ਦੀ ਮੌਤ ਹੋ ਗਈ ਅਤੇ 9 ਹੋਰ ਜ਼ਖਮੀ ਹੋ ਗਏ। ਇਸ ਹਾਦਸੇ ਕਾਰਨ ਕੇਰਨ ਕਾਉਂਟੀ 'ਚ ਦੱਖਣ ਵੱਲ ਜਾਣ ਵਾਲਾ ਅੰਤਰਰਾਜੀ ਮਾਰਗ ਐਤਵਾਰ ਸਵੇਰ ਤੱਕ 24 ਘੰਟਿਆਂ ਤੋਂ ਵੱਧ ਸਮੇਂ ਲਈ ਬੰਦ ਰਿਹਾ।
ਇਹ ਵੀ ਪੜ੍ਹੋ- ਸੀਤ ਲਹਿਰ ਦਾ ਕਹਿਰ ਜਾਰੀ, 14 ਜਨਵਰੀ ਤੱਕ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ 'ਚ ਛੁੱਟੀਆਂ

ਸਥਾਨਕ ਨਿਊਜ਼ ਚੈਨਲ ਮੁਤਾਬਕ ਲਾਸ ਏਂਜਲਸ ਤੋਂ ਲਗਭਗ 170 ਕਿਲੋਮੀਟਰ ਉੱਤਰ 'ਚ ਬੇਕਰਸਫੀਲਡ ਕੋਲ ਦੱਖਣ ਵੱਲ ਸਥਾਨਕ ਸਮੇਂ ਮੁਤਾਬਕ ਸਵੇਰੇ 7:30 ਵਜੇ ਹੋਈ ਟੱਕਰ ਲਈ ਐਮਰਜੈਂਸੀ ਟੀਮ ਨੂੰ ਬੁਲਾਇਆ ਗਿਆ ਅਤੇ ਫਿਰ ਘੋਸ਼ਣਾ ਕੀਤੀ ਗਈ ਕਿ ਹਫੜਾ-ਦਫੜੀ ਵਾਲੇ ਹਾਲਾਤਾਂ 'ਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਹਾਦਸੇ 'ਚ 35 ਵਾਹਨ ਸ਼ਾਮਲ ਸਨ, ਜਿਨ੍ਹਾਂ 'ਚ 17 ਯਾਤਰੀ ਵਾਹਨ ਅਤੇ 18 ਵੱਡੀਆਂ ਗੱਡੀਆਂ ਸ਼ਾਮਲ ਸਨ।

ਕੈਲੀਫੋਰਨੀਆ ਟਰਾਂਸਪੋਰਟ ਵਿਭਾਗ ਨੇ ਕਿਹਾ ਕਿ ਇਹ ਹਾਦਸਾ ਧੁੰਦ ਕਾਰਨ ਵਾਪਰਿਆ ਅਤੇ ਵਿਜ਼ੀਬਿਲਟੀ ਲਗਭਗ ਤਿੰਨ ਮੀਟਰ ਤੱਕ ਘੱਟ ਗਈ ਸੀ। ਟਰਾਂਸਪੋਰਟ ਵਿਭਾਗ ਮੁਤਾਬਕ ਜਾਂਚ ਅਤੇ ਸਫਾਈ ਦੇ ਕਾਰਨ ਐਤਵਾਰ ਸਵੇਰੇ 11:00 ਵਜੇ ਤੱਕ ਖੇਤਰ ਵਿਚ I-5 ਦੀਆਂ ਦੱਖਣੀ ਪਾਸੇ ਦੇ ਮਾਰਗ ਨੂੰ ਬੰਦ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ- ਚਿਲਡਰਨ ਹੋਮ ਤੋਂ ਆਈ ਹੈਰਾਨ ਕਰ ਦੇਣ ਵਾਲੀ ਖ਼ਬਰ, 26 ਬੱਚੀਆਂ ਲਾਪਤਾ

ਹਾਦਸੇ 'ਚ ਸ਼ਾਮਲ ਡਰਾਈਵਰ ਯੇਸੇਨੀਆ ਕਰੂਜ਼ ਨੇ ਸਥਾਨਕ KBAK ਨਿਊਜ਼ ਚੈਨਲ ਨੂੰ ਦੱਸਿਆ ਕਿ ਉਹ ਆਪਣੇ ਜੀ. ਪੀ. ਐਸ 'ਤੇ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਉਹ ਰੁਕ ਗਈ। ਦੋ ਮਿੰਟ ਬਾਅਦ ਉਸ ਦੇ ਪਿੱਛੇ ਆ ਰਹੀ ਕਾਰ ਉਸ ਨਾਲ ਟਕਰਾ ਗਈ ਅਤੇ ਉਦੋਂ ਹੀ ਸਭ ਕੁਝ ਤੇਜ਼ੀ ਨਾਲ ਵਾਪਰਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੰਗਲਾਦੇਸ਼ 'ਚ ਇਕ ਵਾਰ ਫਿਰ ਸ਼ੇਖ ਹਸੀਨਾ ਦਾ ਰਾਜ! ਲਗਾਤਾਰ ਚੌਥੀ ਵਾਰ ਜਿੱਤ ਹਾਸਲ ਕਰ ਬਣਨਗੇ ਪ੍ਰਧਾਨ ਮੰਤਰੀ
NEXT STORY