ਕੁਇਟੋ (ਯੂ. ਐੱਨ. ਆਈ.): ਇਕਵਾਡੋਰ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਖ਼ਬਰ ਮੁਤਾਬਕ ਸਰਕਾਰ ਦੁਆਰਾ ਅਪਰਾਧ 'ਤੇ ਨਕੇਲ ਕੱਸਣ ਲਈ ਐਲਾਨੀ ਐਮਰਜੈਂਸੀ ਦੀ ਸਥਿਤੀ ਦੇ ਵਿਚਕਾਰ ਚਿਮਬੋਰਾਜ਼ੋ ਸੂਬੇ ਦੇ ਸ਼ਹਿਰ ਰਿਓਬੰਬਾ ਦੀ ਇਕ ਜੇਲ੍ਹ ਵਿਚੋਂ 39 ਕੈਦੀ ਸੋਮਵਾਰ ਰਾਤ ਫਰਾਰ ਹੋ ਗਏ। ਇਕ ਸਥਾਨਕ ਅਧਿਕਾਰੀ ਨੇ ਮੰਗਲਵਾਰ ਨੂੰ ਇਸ ਸਬੰਧੀ ਪੁਸ਼ਟੀ ਕੀਤੀ।
ਰਿਓਬੰਬਾ ਦੇ ਮੇਅਰ ਜੌਹਨ ਵਿਨਿਊਜ਼ਾ ਨੇ ਸਥਾਨਕ ਪਿਚਿੰਚਾ ਰੇਡੀਓ ਸਟੇਸ਼ਨ ਨੂੰ ਦੱਸਿਆ ਕਿ ਇਹ ਘਟਨਾ ਜੇਲ੍ਹ ਦੇ ਦੰਗਿਆਂ ਦੌਰਾਨ ਵਾਪਰੀ, ਜਿੱਥੇ ਵਿਸਫੋਟਕਾਂ ਦੀ ਆਵਾਜ਼ ਸੁਣਾਈ ਦਿੱਤੀ। ਉਸ ਨੇ ਅੱਗੇ ਦੱਸਿਆ,"ਇਸ ਪ੍ਰਕਿਰਿਆ ਵਿੱਚ 39 ਕੈਦੀ ਫਰਾਰ ਹੋ ਗਏ, ਜਿਨ੍ਹਾਂ ਵਿੱਚੋਂ ਮਿਲੀ ਜਾਣਕਾਰੀ ਅਨੁਸਾਰ 12 ਨੂੰ ਮੁੜ ਫੜ ਲਿਆ ਗਿਆ ਹੈ"। ਇੱਕ ਪੁਲਸ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਸਥਾਨਕ ਮੀਡੀਆ ਨੇ ਕਿਹਾ ਕਿ ਕੈਦੀ ਰਾਤ 10:45 ਵਜੇ ਦੇ ਕਰੀਬ ਫਰਾਰ ਹੋ ਗਏ। ਉਸ ਸਮੇਂ ਜੇਲ੍ਹ ਦੇ ਸੁਰੱਖਿਆ ਅਧਿਕਾਰੀ ਦੰਗੇ ਵਿਚ ਉਲਝੇ ਹੋਏ ਸਨ।
ਪੜ੍ਹੋ ਇਹ ਅਹਿਮ ਖ਼ਬਰ-ਸੀਰੀਆ 'ਚ ਫੌਜੀ ਬੱਸ 'ਤੇ "ਅੱਤਵਾਦੀ ਹਮਲਾ", 9 ਲੋਕਾਂ ਦੀ ਮੌਤ
ਭੱਜਣ ਵਾਲਿਆਂ ਵਿੱਚ ਫੈਬਰੀਸੀਓ ਕੋਲਨ ਪੀਕੋ ਵੀ ਸ਼ਾਮਲ ਹੈ, ਜੋ "ਲੌਸ ਲੋਬੋਸ" ਅਪਰਾਧਿਕ ਸੰਗਠਨ ਨਾਲ ਜੁੜਿਆ ਇੱਕ ਅਪਰਾਧੀ ਹੈ, ਜਿਸ 'ਤੇ ਰਾਸ਼ਟਰੀ ਅਟਾਰਨੀ ਜਨਰਲ ਡਾਇਨਾ ਸਲਾਜ਼ਾਰ ਖ਼ਿਲਾਫ਼ ਹਮਲੇ ਦੀ ਯੋਜਨਾ ਬਣਾਉਣ ਦਾ ਸ਼ੱਕ ਹੈ। ਕੋਲਨ ਉਦੋਂ ਫਰਾਰ ਹੋਇਆ, ਜਦੋਂ ਅਧਿਕਾਰੀ ਉਸਨੂੰ ਕਿਸੇ ਹੋਰ ਜੇਲ੍ਹ ਵਿੱਚ ਤਬਦੀਲ ਕਰਨ ਦੀ ਯੋਜਨਾ ਬਣਾ ਰਹੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸੀਰੀਆ 'ਚ ਫੌਜੀ ਬੱਸ 'ਤੇ "ਅੱਤਵਾਦੀ ਹਮਲਾ", 9 ਲੋਕਾਂ ਦੀ ਮੌਤ
NEXT STORY