ਅਮਰੀਕਾ (ਇੰਟ)-ਫਲੋਰਿਡਾ ਦੇ ਜੈਕਸਨਵਿਲੇ ਵਿਚ ਰਹਿੰਦੀ ਟੋਰੀ ਓਜੇਡਾ ਨਾਂ ਦੀ ਔਰਤ ਇਕ ਹੀ ਸਮੇਂ 4 ਬੁਆਏਫ੍ਰੈਂਡਸ ਨਾਲ ਰਿਲੇਸ਼ਨਸ਼ਿਪ ਵਿਚ ਰਹਿੰਦੀ ਹੈ। ਔਰਤ ਇਕ ਪਾਰਟਨਰ ਨਾਲ ਪ੍ਰੈਗਨਟ ਹੋ ਗਈ ਹੈ ਅਤੇ ਉਸ ਦਾ ਕਹਿਣਾ ਹੈ ਕਿ ਉਸ ਦੇ ਸਾਰੇ ਬੁਆਏਫੈਂਡ ਉਸ ਨਾਲ ਮਿਲ ਕੇ ਬੱਚੇ ਦੀ ਪਰਵਰਿਸ਼ ਕਰਨਗੇ। ਟੋਰੀ ਆਪਣੇ 3 ਬੁਆਏਫ੍ਰੈਂਡਸ ਨਾਲ ਜੈਕਸਨਵਿਲੇ ਦੇ ਘਰ ਵਿਚ ਰਹਿਦੀ ਹੈ, ਜਦਕਿ ਚੌਥਾ ਵੱਖਰਾ ਰਹਿੰਦਾ ਹੈ। ਇਨ੍ਹਾਂ ਦੇ ਕੁਝ ਰਿਸ਼ਤੇਦਾਰ ਇਸ ਅਨੋਖੇ ਰਿਸ਼ਤੇ ਨੂੰ ਪਸੰਦ ਨਹੀਂ ਕਰਦੇ ਪਰ ਟੋਰੀ ਦਾ ਕਹਿਣਾ ਹੈ ਕਿ ਉਸ ਨੇ ਸਾਰਿਆਂ ਨੂੰ ਆਪਣੇ ਪਾਰਟਨਰਸ ਬਾਰੇ ਦੱਸਿਆ ਹੈ।
ਪਹਿਲੇ ਪਾਰਟਨਰ ਮਾਰਕ (18) ਨਾਲ ਉਸ ਦੀ ਮੁਲਾਕਾਤ ਹਾਈ ਸਕੂਲ ਵਿਚ ਹੋਈ ਸੀ, ਉਸ ਤੋਂ 2 ਮਹੀਨੇ ਬਾਅਦ ਟੈਵਿਸ (23) ਨਾਲ ਵੀ ਉਹ ਔਰਤ ਰਿਲੇਸ਼ਨਸ਼ਿਪ ਵਿਚ ਆ ਗਈ। ਫਿਰ ਟੋਰੀ ਏਥਨ (22) ਅਤੇ ਕ੍ਰਿਸਟੋਫਰ (22) ਦੇ ਸੰਪਰਕ 'ਚ ਆਈ। ਕ੍ਰਿਸਟੋਫਰ ਹੀ ਹੋਣ ਵਾਲੇ ਬੱਚੇ ਦਾ ਪਿਤਾ ਹੈ ਅਤੇ ਟੋਰੀ ਫਰਵਰੀ ਵਿਚ ਬੱਚੇ ਨੂੰ ਜਨਮ ਦੇ ਸਕਦੀ ਹੈ। ਟੋਰੀ ਨੇ ਕਿਹਾ ਹੈ ਕਿ ਪ੍ਰੈਗਨੈਂਸੀ ਦੇ ਸਮੇਂ ਦੇ ਆਧਾਰ 'ਤੇ ਸ਼ਾਇਦ ਕ੍ਰਿਸਟੋਫਰ ਹੀ ਬੱਚੇ ਦਾ ਬਾਇਲਾਜੀਕਲ ਪਿਤਾ ਹੈ ਪਰ ਜਿਵੇਂ ਕਿ ਮੈਂ ਸੋਚ ਰਹੀ ਹਾਂ, ਅਸੀਂ ਸਾਰੇ ਮਿਲ ਕੇ ਉਸ ਦੀ ਪਰਵਰਿਸ਼ ਕਰਾਂਗੇ, ਮਤਲਬ ਸਾਰੇ ਚਾਰੇ ਪਿਤਾ ਹੋਣਗੇ।
ਯੂ.ਕੇ. ਚੋਣਾਂ 2019 : ਪੀ.ਐਮ. ਜਾਨਸਨ ਲਈ ਵੱਡੀ ਚੁਣੌਤੀ
NEXT STORY