ਲੰਡਨ - ਜੇਕਰ ਤੁਹਾਨੂੰ ਪੁੱਛਿਆ ਜਾਵੇ ਕਿ ਤੁਹਾਨੂੰ ਕੀ ਖਾਣਾ ਪਸੰਦ ਹੈ ਤਾਂ ਸ਼ਾਇਦ ਤੁਸੀਂ ਕਹੋਗੇ ਕਿ ਪਿੱਜ਼ਾ, ਬਰਗਰ ਜਾਂ ਫ੍ਰੈਂਚ ਫ੍ਰਾਈਜ ਜਾਂ ਕੋਈ ਹੋਰ ਫਾਸਟ ਫੂਡ। ਜੇਕਰ, ਕੋਈ ਵੀ ਟੈਲਕਮ ਪਾਊਡਰ ਨੂੰ ਖਾਣ ਦੀ ਗੱਲ ਸੋਚੇਗਾ ਵੀ ਨਹੀਂ। ਹਾਲਾਂਕਿ ਇਕ ਮਹਿਲਾ ਨੂੰ ਟੈਲਕਮ ਪਾਊਡਰ ਖਾਣ ਦੀ ਅਜਿਹੀ ਆਦਤ ਲੱਗ ਗਈ ਹੈ ਕਿ ਉਹ ਦਿਨ 'ਚ 200 ਗ੍ਰਾਮ ਦਾ ਪੂਰਾ ਇਕ ਡੱਬਾ ਖਾ ਜਾਂਦੀ ਹੈ। 44 ਸਾਲ ਦੀ ਲੀਸਾ ਐਂਡਰਸਨ ਨੇ ਦੱਸਿਆ ਕਿ ਉਹ ਬੀਤੇ 15 ਸਾਲਾ ਤੋਂ ਟੈਲਕਮ ਪਾਊਡਰ ਖਾਣ ਦੀ ਆਦੀ ਹੈ। ਉਨ੍ਹਾਂ ਨੇ ਦੱਸਿਆ ਕਿ ਆਪਣੇ ਪੁੱਤਰਾਂ ਨੂੰ ਨਹਾਉਣ ਤੋਂ ਬਾਅਦ ਜਦ ਉਨ੍ਹਾਂ 'ਤੇ ਟੈਲਕਾਮ ਪਾਊਡਰ ਪਾਇਆ ਤਾਂ ਉਸ ਦੀ ਮਹਿਕ ਨਾਲ ਮੈਂ ਖੁਦ ਉਸ ਨੂੰ ਖਾਣ ਤੋਂ ਰੋਕ ਨਾ ਪਾਈ।
ਇਸ ਤੋਂ ਬਾਅਦ ਪਹਿਲੀ ਵਾਰ ਮੈਂ ਟੈਲਕਮ ਪਾਊਡਰ ਨੂੰ ਖਾਂਦਾ ਅਤੇ ਹੁਣ ਤੱਕ ਇਸ ਅਜੀਬ ਜਿਹੀ ਆਦਤ 'ਤੇ ਕਰੀਬ 8 ਹਜ਼ਾਰ ਪਾਊਂਡ ਦੇ ਮੁੱਲ ਦਾ ਟੈਲਕਮ ਪਾਊਡਰ ਖਾ ਚੁੱਕੀ ਹੈ। 5 ਬੱਚਿਆਂ ਦੀ ਮਾਂ ਲੀਸਾ ਦੱਸਦੀ ਹੈ ਕਿ ਹੁਣ ਹਾਲਤ ਇਹ ਹੋ ਗਈ ਹੈ ਕਿ ਹਰ ਅੱਧੇ ਘੰਟੇ 'ਚ ਮੈਂ ਆਪਣੇ ਹੱਥ ਦੇ ਪਿੱਛੇ ਟੈਲਕਮ ਪਾਊਡਰ ਨੂੰ ਪਾਉਂਦੀ ਹਾਂ ਅਤੇ ਉਸ ਨੂੰ ਖਾਂਦੀ ਹਾਂ। ਇੰਨਾ ਹੀ ਨਹੀਂ, ਕਈ ਵਾਰ ਤਾਂ ਰਾਤਾਂ ਨੂੰ ਉੱਠ ਕੇ ਟੈਲਕਮ ਪਾਊਡਰ ਖਾਂਦੀ ਹਾਂ। ਉਨ੍ਹਾਂ ਦੱਸਿਆ ਕਿ ਹਰ ਹਫਤੇ ਮੈਂ ਜਾਨਸਨ ਐਂਡ ਜਾਨਸਨ ਦਾ ਟੈਲਕਮ ਪਾਊਂਡਰ ਖਰੀਦਣ 'ਤੇ 10 ਪਾਊਡ ਖਰਚ ਕੀਤੇ।
ਉਨ੍ਹਾਂ ਦਾਅਵਾ ਕੀਤਾ ਕਿ ਸਭ ਤੋਂ ਜ਼ਿਆਦਾ ਸਮੇਂ ਤੱਕ ਜਦ ਉਨ੍ਹਾਂ ਨੇ ਆਪਣੀ ਇਸ ਆਦਤ ਨੂੰ ਛੱਡਿਆ ਸੀ, ਉਹ 2 ਦਿਨ ਸੀ। ਲੀਸਾ ਐਂਡਰਸਨ ਨੇ ਆਪਣੇ ਸਾਬਕਾ ਸਾਥੀ ਨੂੰ ਇਸ ਗੱਲ ਦੇ ਬਾਰੇ 'ਚ ਦੱਸਣ ਤੋਂ ਪਹਿਲਾਂ 10 ਸਾਲ ਲੁਕਾ ਕੇ ਰੱਖਿਆ। ਉਸ ਨੇ ਪੁੱਛਿਆ ਕਿ ਉਹ ਬਾਥਰੂਮ 'ਚ ਲੁਕ ਕੇ ਕਿਉਂ ਜਾ ਰਹੀ ਹੈ, ਉਦੋਂ ਲੀਸਾ ਨੇ ਉਸ ਨੂੰ ਆਪਣੀ ਆਦਤ ਦੇ ਬਾਰੇ 'ਚ ਦੱਸਿਆ। ਡਾਕਟਰਾਂ ਨੇ ਕਥਿਤ ਤੌਰ 'ਤੇ ਉਸ ਨੂੰ ਪਿਕਾ ਸਿੰਡ੍ਰੋਮ ਤੋਂ ਪੀੜਤ ਹੋਣ ਦੀ ਗੱਲ ਦੱਸੀ, ਜਿਸ ਤੋਂ ਬਾਅਦ ਉਸ ਨੇ ਪੇਸ਼ੇਵਰ ਮਦਦ ਹਾਸਲ ਕਰਨ ਲਈ ਹਿੰਮਤ ਦਿਖਾਈ।
ਇਸ ਤਰ੍ਹਾਂ ਦੀਆਂ ਚੀਜ਼ਾਂ ਖਾਣ ਦੀ ਆਦਤ ਅਜਿਹੀ ਗੜਬੜੀ ਹੈ, ਜਿਸ 'ਚ ਵਿਅਕਤੀ ਗੈਰ-ਖਾਦ ਪਦਾਰਥਾਂ ਜਿਵੇਂ ਪੇਂਟ ਅਤੇ ਗੰਦਗੀ ਨੂੰ ਖਾਣ ਲਈ ਮਜ਼ਬੂਰ ਹੋ ਜਾਂਦਾ ਹੈ। ਜ਼ਿਕਰਯੋਗ ਹੈ ਕਿ ਸਾਹ ਦੇ ਜ਼ਰੀਏ ਇਸ ਨੂੰ ਸੁੰਘਣ ਜਾਂ ਖਾਣ ਤੋਂ ਬਾਅਦ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ ਕਿਉਂਕਿ ਟੈਲਕਮ ਪਾਊਂਡਰ ਨੂੰ ਜ਼ਹਿਰੀਲਾ ਮੰਨਿਆ ਜਾਂਦਾ ਹੈ। ਕਈ ਔਰਤਾਂ ਨੇ ਦੋਸ਼ ਲਗਾਇਆ ਸੀ ਕਿ ਜਾਨਸਨ ਐਂਡ ਜਾਨਸਨ ਦੇ ਟੈਲਕਮ ਪਾਊਂਡਰ ਨੂੰ ਕਈ ਸਾਲਾਂ ਤੱਕ ਲਗਾਉਣ ਕਾਰਨ ਉਹ ਕੈਂਸਰ ਦੀਆਂ ਸ਼ਿਕਾਰ ਹੋ ਗਈਆਂ। ਪਰ ਇਸ ਦੇ ਬਾਵਜੂਦ ਲੀਸਾ ਇਸ ਨੂੰ ਖਾਣ ਤੋਂ ਖੁਦ ਨੂੰ ਰੋਕ ਨਾ ਪਾਈ।
ਅਮਰੀਕਾ-ਈਰਾਨ ਤਣਾਅ 'ਤੇ ਪਾਕਿ PM ਇਮਰਾਨ ਨੇ ਬੋਲੀ ਟਰੰਪ ਦੀ ਭਾਸ਼ਾ
NEXT STORY