ਜਲਾਲਾਬਾਦ— ਅਫਗਾਨਿਸਤਾਨ ਦੇ ਪੂਰਬੀ ਨਾਨਗਰਹਾਰ ਸੂਬੇ 'ਚ ਇਕ ਘਰ ਦੀ ਛੱਤ ਡਿੱਗ ਜਾਣ ਕਾਰਨ ਇਕ ਔਰਤ ਤੇ ਉਸ ਦੇ ਚਾਰ ਬੱਚਿਆਂ ਸਣੇ 5 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ ਤਿੰਨ ਜ਼ਖਮੀ ਹੋ ਗਏ।
ਸਥਾਨਕ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਸ਼ਾਮ ਨੂੰ ਕੋਟ ਜ਼ਿਲੇ ਦੇ ਜੁਈ ਇਲਾਕੇ 'ਚ ਵਾਪਰੀ। ਉਨ੍ਹਾਂ ਦੱਸਿਆ ਕਿ ਗੰਭੀਰ ਰੂਪ ਨਾਲ ਜ਼ਖਮੀਆਂ ਨੂੰ ਸੂਬਾ ਹਸਪਤਾਲ 'ਚ ਭਰਤੀ ਕੀਤਾ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਹਾਲ 'ਚ ਹੋਏ ਭਾਰੀ ਮੀਂਹ ਕਾਰਨ ਘਰ ਦੀ ਛੱਤ ਬਹੁਤ ਗਿੱਲੀ ਹੋ ਗਈ ਸੀ ਅਤੇ ਇਹ ਦੁਖਦ ਘਟਨਾ ਵਾਪਰੀ। ਅਫਗਾਨਿਸਤਾਨ 'ਚ ਵੱਧ ਤੋਂ ਵਧ ਘਰਾਂ ਦੀ ਛੱਤ ਡਿੱਗਣ ਦੀਆਂ ਘਟਨਾਵਾਂ ਅਕਸਰ ਵਾਪਰਦੀਆਂ ਰਹਿੰਦੀਆਂ ਹਨ ਕਿਉਂਕਿ ਇੱਥੇ ਵਧੇਰੇ ਘਰ ਅਤੇ ਦੁਕਾਨਾਂ ਮਿੱਟੀ ਅਤੇ ਲੱਕੜਾਂ ਨਾਲ ਬਣਾਏ ਜਾਂਦੇ ਹਨ, ਜਿਸ ਕਾਰਨ ਭਾਰੀ ਮੀਂਹ ਹੋਣ ਨਾਲ ਛੱਤ ਡਿੱਗ ਜਾਂਦੀ ਹੈ।
ਕੋਵਿਡ-19 : ਜਰਮਨੀ ਨੇ 5 ਦੇਸ਼ਾਂ ਲਈ ਸੀਮਾ ਕੀਤੀ ਸੀਲ, ਸਿਰਫ ਇਹਨਾਂ ਲੋਕਾਂ ਲਈ ਛੋਟ
NEXT STORY