ਇਸਲਾਮਾਬਾਦ (ਵਾਰਤਾ)- ਈਰਾਨ ਨਾਲ ਵਧਦੇ ਤਣਾਅ ਦਰਮਿਆਨ ਕਿਸੇ ਵੀ ਤਰ੍ਹਾਂ ਦੀ ਆਵਾਜਾਈ ‘ਤੇ ਕੋਈ ਪਾਬੰਦੀ ਨਾ ਹੋਣ ਦੇ ਬਾਵਜੂਦ ਪਾਕਿਸਤਾਨੀ ਹਵਾਈ ਖੇਤਰ ਤੋਂ ਉਡਾਣਾਂ ਦੀ ਗਿਣਤੀ ਵਿੱਚ ਕਰੀਬ 50 ਫ਼ੀਸਦੀ ਦੀ ਕਮੀ ਆਈ ਹੈ। ਪਾਕਿਸਤਾਨੀ ਮੀਡੀਆ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪਿਛਲੇ ਮੰਗਲਵਾਰ ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (IRGC) ਨੇ ਪਾਕਿਸਤਾਨ ਦੇ ਦੱਖਣ-ਪੱਛਮੀ ਬਲੋਚਿਸਤਾਨ ਸੂਬੇ 'ਤੇ ਬੈਲਿਸਟਿਕ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹਮਲੇ ਕੀਤੇ, ਜਿਸ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਕਾਫੀ ਵਧ ਗਿਆ। ਈਰਾਨ ਨੇ ਕਿਹਾ ਕਿ ਉਸ ਨੇ ਜੈਸ਼ ਅਲ-ਅਦਲ ਅੱਤਵਾਦੀ ਸਮੂਹ ਦੇ ਅੱਡੇ ਨੂੰ ਨਿਸ਼ਾਨਾ ਬਣਾਇਆ ਸੀ, ਜਿਸ ਨੇ ਦਸੰਬਰ ਵਿੱਚ ਈਰਾਨ ਵਿੱਚ ਇੱਕ ਪੁਲਸ ਸਟੇਸ਼ਨ 'ਤੇ ਹੋਏ ਘਾਤਕ ਹਮਲੇ ਦੀ ਜ਼ਿੰਮੇਵਾਰੀ ਲਈ ਸੀ।
ਇਹ ਵੀ ਪੜ੍ਹੋ: ਕੀ ਤੁਸੀਂ ਵੀ ਬਣਾ ਰਹੇ ਹੋ ਕੈਨੇਡਾ ਜਾਣ ਦੀ ਯੋਜਨਾ, ਇਸ ਸਾਲ ਦੇ ਆਖ਼ੀਰ 'ਚ ਸਰਕਾਰ ਚੁੱਕੇਗੀ ਵੱਡਾ ਕਦਮ
ਪਾਕਿਸਤਾਨ ਨੇ ਈਰਾਨ ਦੇ ਹਮਲਿਆਂ ਦੀ ਨਿੰਦਾ ਕੀਤੀ ਅਤੇ ਈਰਾਨ ਤੋਂ ਆਪਣੇ ਰਾਜਦੂਤ ਨੂੰ ਵਾਪਸ ਬੁਲਾ ਲਿਆ, ਨਾਲ ਹੀ ਕਿਹਾ ਕਿ ਈਰਾਨੀ ਰਾਜਦੂਤ ਹੁਣ ਪਾਕਿਸਤਾਨ ਵਿੱਚ ਕੰਮ ਨਹੀਂ ਕਰ ਸਕਦੇ। ਹਵਾਬਾਜ਼ੀ ਸੂਤਰਾਂ ਨੇ ਪਾਕਿਸਤਾਨੀ ਅਖ਼ਬਾਰ 'ਦਿ ਐਕਸਪ੍ਰੈਸ ਟ੍ਰਿਬਿਊਨ' ਨੂੰ ਦੱਸਿਆ ਕਿ ਵੀਰਵਾਰ ਨੂੰ ਪਾਕਿਸਤਾਨ ਦੇ ਹਵਾਈ ਖੇਤਰ 'ਚ ਸਿਰਫ਼ 450 ਉਡਾਣਾਂ ਰਜਿਸਟਰਡ ਹੋਈਆਂ, ਜਦਕਿ ਆਮ ਤੌਰ 'ਤੇ ਇਹ ਗਿਣਤੀ 750 ਤੱਕ ਪਹੁੰਚ ਜਾਂਦੀ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਏਅਰਲਾਈਨਾਂ ਦੇਸ਼ ਦੇ ਹਵਾਈ ਖੇਤਰ ਦੀ ਵਰਤੋਂ ਕਰਨ ਲਈ ਪਾਕਿਸਤਾਨ ਸਿਵਲ ਐਵੀਏਸ਼ਨ ਅਥਾਰਟੀ ਨੂੰ ਭੁਗਤਾਨ ਕਰਦੀਆਂ ਹਨ।
ਇਹ ਵੀ ਪੜ੍ਹੋ: ਲਹਿੰਦੇ ਪੰਜਾਬ 'ਚ ਹੱਡ ਜਮਾਂ ਦੇਣ ਵਾਲੀ ਠੰਡ ਨੇ ਲਈ 18 ਹੋਰ ਬੱਚਿਆ ਦੀ ਜਾਨ, ਨਿਮੋਨੀਆ ਕਾਰਨ ਹੋਈ ਮੌਤ
ਸ਼ੁੱਕਰਵਾਰ ਨੂੰ ਪਾਕਿਸਤਾਨੀ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਪਾਕਿਸਤਾਨੀ ਵਿਦੇਸ਼ ਮੰਤਰੀ ਜਲੀਲ ਅੱਬਾਸ ਜਿਲਾਨੀ ਨੇ ਆਪਣੇ ਈਰਾਨੀ ਹਮਰੁਤਬਾ ਹੁਸੈਨ ਅਮੀਰਬਦੁੱਲਾਯਾਨ ਨਾਲ ਮੁਲਾਕਾਤ ਕੀਤੀ। ਜਿਲਾਨੀ ਨੇ ਦੋਵਾਂ ਦੇਸ਼ਾਂ ਦਰਮਿਆਨ ਸੁਰੱਖਿਆ ਸਹਿਯੋਗ ਵਧਾਉਣ ਦੀ ਲੋੜ ’ਤੇ ਜ਼ੋਰ ਦਿੱਤਾ ਅਤੇ ਆਪਸੀ ਵਿਸ਼ਵਾਸ ਦੇ ਆਧਾਰ ’ਤੇ ਤਹਿਰਾਨ ਨਾਲ ਸਹਿਯੋਗ ਕਰਨ ਦੀ ਇੱਛਾ ਪ੍ਰਗਟਾਈ। ਈਰਾਨ ਦੇ ਵਿਦੇਸ਼ ਮੰਤਰਾਲਾ ਨੇ ਆਪਣੇ ਵੱਲੋਂ ਪਾਕਿਸਤਾਨ ਨਾਲ ਸੁਰੱਖਿਆ ਸਹਿਯੋਗ 'ਤੇ ਧਿਆਨ ਕੇਂਦ੍ਰਿਤ ਕਰਨ ਅਤੇ ਪਿਛਲੇ ਸਮਝੌਤਿਆਂ ਦਾ ਸਨਮਾਨ ਕਰਨ ਦਾ ਸੱਦਾ, ਜਦੋਂ ਕਿ ਅਮੀਰਬਦੁੱਲਾਯਾਨ ਨੇ ਪਾਕਿਸਤਾਨ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਲਈ ਈਰਾਨ ਦੇ ਸਨਮਾਨ ਨੂੰ ਦੁਹਰਾਇਆ। ਵੀਰਵਾਰ ਨੂੰ, ਪਾਕਿਸਤਾਨ ਨੇ ਈਰਾਨ ਦੇ ਸਿਸਤਾਨ ਅਤੇ ਬਲੋਚਿਸਤਾਨ ਵਿਚ 'ਅੱਤਵਾਦੀ ਠਿਕਾਣਿਆਂ' 'ਤੇ ਰਾਤ ਭਰ ਸਟੀਕ ਹਮਲੇ ਕੀਤੇ। ਆਈ.ਆਰ.ਜੀ.ਸੀ. ਹਮਲਿਆਂ ਤੋਂ ਬਾਅਦ ਈਰਾਨ ਦੇ ਵਿਦੇਸ਼ ਮੰਤਰਾਲਾ ਦੇ ਬਿਆਨ ਨੂੰ ਦੁਹਰਾਉਂਦੇ ਹੋਏ ਪਾਕਿਸਤਾਨੀ ਵਿਦੇਸ਼ ਮੰਤਰਾਲਾ ਨੇ ਇਕ ਬਿਆਨ ਵਿਚ ਕਿਹਾ ਕਿ ਪਾਕਿਸਤਾਨ ਈਰਾਨ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਸਨਮਾਨ ਕਰਦਾ ਹੈ ਅਤੇ ਆਪਣੀ ਸੁਰੱਖਿਆ ਅਤੇ ਰਾਸ਼ਟਰੀ ਹਿੱਤਾਂ ਦੀ ਰੱਖਿਆ ਦੇ ਇਕਮਾਤਰ ਉਦੇਸ਼ ਨਾਲ ਹਮਲੇ ਕੀਤੇ ਹਨ।
ਇਹ ਵੀ ਪੜ੍ਹੋ: ਰੇਡੀਏਟਰ ਤੋਂ ਲੀਕ ਹੋ ਰਹੀ ਭਾਫ਼ ਨਾਲ ਝੁਲਸਿਆ 11 ਮਹੀਨੇ ਦਾ ਬੱਚਾ, ਮਿਲੀ ਦਰਦਨਾਕ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਪਾਕਿਸਤਾਨ 'ਚ 17,816 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਪਾਏ ਗਏ ਯੋਗ
NEXT STORY