ਨਿਊਯਾਰਕ/ਟੋਰਾਟੋ (ਰਾਜ ਗੋਗਨਾ)-ਓਂਟਾਰੀਓ : ਯਾਰਕ ਰੀਜਨਲ ਪੁਲਸ ਵੱਲੋ ਯਾਰਕ ਰੀਜਨ ਦੇ ਵਪਾਰਕ ਅਦਾਰਿਆਂ ’ਚ ਚੋਰੀ ਦੀਆਂ ਘੱਟੋ-ਘੱਟ 21 ਵਾਰਦਾਤਾਂ ਨੂੰ ਅੰਜਾਮ ਦੇਣ ਦੇ ਦੋਸ਼ ਹੇਠ 6 ਜਣੇ ਗ੍ਰਿਫ਼ਤਾਰ ਕੀਤੇ ਗਏ ਹਨ। ਯਾਰਕ ਰੀਜਨਲ ਪੁਲਸ ਵੱਲੋਂ ਫੜੇ ਗਏ ਕਥਿਤ ਦੋਸ਼ੀਆਂ ਦੇ ਨਾਂ ਜਨਤਕ ਕੀਤੇ ਗਏ ਹਨ, ਜਿਨ੍ਹਾਂ ’ਚ ਟੋਰਾਂਟੋ ਨਾਲ ਸਬੰਧਤ ਸਲਿੰਦਰ ਸਿੰਘ (26), ਨਵਦੀਪ ਸਿੰਘ (23), ਲਵਪ੍ਰੀਤ ਸਿੰਘ (25), ਅਨੁਵੀਰ ਸਿੰਘ (25), ਮਨਪ੍ਰੀਤ ਸਿੰਘ (24) ਅਤੇ ਸੁਖਮਨਦੀਪ ਸੰਧੂ (34) ਸ਼ਾਮਲ ਹਨ ।
ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਇਤਰਾਜ਼ਯੋਗ ਵੀਡੀਓ ਵਾਇਰਲ ਮਾਮਲੇ ’ਚ ਇਕ ਨੌਜਵਾਨ ਸ਼ਿਮਲਾ ਤੋਂ ਗ੍ਰਿਫ਼ਤਾਰ
ਇਨ੍ਹਾਂ ਖ਼ਿਲਾਫ਼ ਨਵੰਬਰ 2021 ਤੋਂ ਜਾਂਚ ਚੱਲ ਰਹੀ ਸੀ ਤੇ ਲੰਘੀ 13 ਅਤੇ 14 ਸਤੰਬਰ ਨੂੰ ਇਨ੍ਹਾਂ ਦੀਆਂ ਗ੍ਰਿਫ਼ਤਾਰੀਆ ਹੋਈਆਂ ਹਨ । ਇਨ੍ਹਾਂ ਉੱਤੇ ਕੁਲ 47 ਚਾਰਜ ਲਗਾਏ ਗਏ ਹਨ। ਇਨ੍ਹਾਂ ਕਥਿਤ ਦੋਸ਼ੀਆਂ ਤੋਂ ਚੋਰੀ ਦੇ ਸਾਮਾਨ ਦੇ ਨਾਲ ਹੈਰੋਇਨ ਤੇ ਕੋਕੀਨ ਵੀ ਬਰਾਮਦ ਹੋਈ ਹੈ। ਪੁਲਸ ਮੁਤਾਬਕ ਯਾਰਕ ਰੀਜਨ ਤੋਂ ਇਲਾਵਾ ਇਨ੍ਹਾਂ ਵੱਲੋਂ ਪੀਲ, ਹਾਲਟਨ, ਡਰਹਮ ਅਤੇ ਟੋਰਾਂਟੋ ਖੇਤਰ ’ਚ ਵੀ ਚੋਰੀ ਦੀਆਂ ਵਾਰਦਾਆਂ ਨੂੰ ਅੰਜਾਮ ਦਿੱਤਾ ਗਿਆ ਹੋ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ : ਲੁੱਟ ਦੀ ਨੀਅਤ ਨਾਲ ਘਰ ’ਚ ਦਾਖ਼ਲ ਹੋ 90 ਸਾਲਾ ਵੈਦ ਦਾ ਬੇਰਹਿਮੀ ਨਾਲ ਕਤਲ
ਹੜ੍ਹ ਦੀ ਤਬਾਹੀ ਅਤੇ ਇਮਰਾਨ ਦੇ ਚੁੰਗਲ ’ਚ ਫਸਿਆ ਪਾਕਿਸਤਾਨ
NEXT STORY