ਪਾਕਿਸਤਾਨ- ਪਾਕਿਸਤਾਨ 'ਚ ਹਾਲ ਹੀ 'ਚ ਪੋਲਿਓ ਵਾਇਰਸ ਦੇ ਚੱਲਦੇ 6 ਮਹੀਨੇ ਦੇ ਬੱਚੇ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਸਿਹਤ ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਕਿ ਬੱਚਾ ਖੈਬਰ ਪਖਤੂਨਖਵਾ ਪ੍ਰਾਂਤ ਦੇ ਕਬਾਇਲੀ ਜ਼ਿਲ੍ਹੇ ਵਜ਼ੀਰੀਸਤਾਨ ਤੋਂ ਸੀ। ਅਗਸਤ 'ਚ ਉਸ ਨੂੰ ਅਧਰੰਗ (ਪੈਰਾਲਾਈਸਿਸ) ਹੋਇਆ ਸੀ। ਪਾਕਿਸਤਾਨ 'ਚ ਇਸ ਸਾਲ ਪੋਲਿਓ ਦੇ ਕੁੱਲ 19 ਮਾਮਲੇ ਸਾਹਮਣੇ ਆ ਚੁੱਕੇ ਹਨ। ਸਾਰੇ ਮਾਮਲੇ ਖੈਬਰ ਪਖਤੂਨਖਵਾ ਤੋਂ ਸਾਹਮਣੇ ਆਏ ਹਨ।
ਇਸ 'ਚੋਂ ਲੱਕੀ ਮਰਵਤ ਤੋਂ ਦੋ, ਉੱਤਰੀ ਵਜੀਰੀਸਤਾਨ ਤੋਂ 16 ਅਤੇ ਦੱਖਣੀ ਵਜ਼ੀਰੀਸਤਾਨ ਤੋਂ ਇਕ ਮਾਮਲਾ ਸਾਹਮਣੇ ਆਇਆ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਅਤੇ ਅਫਗਾਨਿਸਤਾਨ ਹੀ ਅਜਿਹੇ ਦੇਸ਼ ਹਨ, ਜਿਥੇ ਪੋਲਿਓ ਦੀ ਬਿਮਾਰੀ ਹੁਣ ਵੀ ਮੌਜੂਦ ਹੈ। ਹਾਲ ਦੇ ਸਾਲਾਂ 'ਚ ਚਰਮਪੰਥੀਆਂ ਨੇ ਟੀਕਾਕਰਣ ਟੀਮ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ ਹਨ ਜਿਸ ਦੇ ਚੱਲਦੇ ਪਾਕਿਸਤਾਨ 'ਚ ਪੋਲਿਓ ਦੇ ਖਾਤਮੇ ਦੀ ਕੋਸ਼ਿਸ਼ ਨੂੰ ਗੰਭੀਰ ਨੁਕਸਾਨ ਪਹੁੰਚਿਆ ਹੈ। ਮੁਹਿੰਮ ਦਾ ਵਿਰੋਧ ਕਰਨ ਵਾਲਿਆਂ ਦਾ ਦਾਅਵਾ ਹੈ ਕਿ ਪੋਲਿਓ ਦੀਆਂ ਬੂੰਦਾਂ ਦੇ ਕਾਰਨ ਬਾਂਝਪਨ ਹੁੰਦਾ ਹੈ।
ਫਿਜ਼ੀ ਦੇ PM ਫ੍ਰੈਂਕ ਬੈਨੀਮਾਰਾਮਾ ਦੇ ਪੁੱਤਰ 'ਤੇ ਲੱਗੇ ਆਸਟ੍ਰੇਲੀਆ 'ਚ ਘਰੇਲੂ ਹਿੰਸਾ ਦੇ ਦੋਸ਼
NEXT STORY