ਬੀਜਿੰਗ— ਚੀਨ ਦੇ ਦੱਖਣੀ ਗੁਇਝਾਊ ਸੂਬੇ 'ਚ ਸੋਮਵਾਰ ਨੂੰ ਇਕ ਨਿਰਮਾਣ ਅਧੀਨ ਕਾਰ ਪਾਰਕਿੰਗ ਢਹਿ ਜਾਣ ਕਾਰਨ 8 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਗੁਆਨਸ਼ਾਂਹੂ ਜ਼ਿਲੇ ਦੇ ਸੂਚਨਾ ਦਫਤਰ ਨੇ ਮੰਗਲਵਾਰ ਨੂੰ ਦੱਸਿਆ ਕਿ ਸੂਬੇ ਦੀ ਰਾਜਧਾਨੀ ਗੁਇਯਾਂਗ 'ਚ ਇਕ ਨਿਰਮਾਣ ਅਧੀਨ ਕਾਰ ਪਾਰਕਿੰਗ ਕੱਲ ਸ਼ਾਮ ਤਕਰੀਬਨ ਸਾਢੇ ਚਾਰ ਵਜੇ ਡਿੱਗ ਗਈ।
ਉਸ ਸਮੇਂ ਮੌਕੇ 'ਤੇ ਕੁੱਲ 14 ਮਜ਼ਦੂਰ ਕੰਮ ਕਰ ਰਹੇ ਸਨ। ਇਨ੍ਹਾਂ 'ਚੋਂ 3 ਬਚ ਕੇ ਨਿਕਲ ਗਏ ਅਤੇ ਰਾਹਤ ਤੇ ਬਚਾਅ ਦਲ ਦੀ ਟੀਮ ਨੇ ਜਲਦੀ ਨਾਲ ਇਕ ਮਜ਼ਦੂਰ ਨੂੰ ਬਚਾ ਲਿਆ। 10 ਮਜ਼ਦੂਰ ਮਲਬੇ 'ਚ ਫਸੇ ਰਹੇ, ਜਿਨ੍ਹਾਂ ਨੂੰ ਕੱਢਣ ਲਈ ਕੰਮ ਜਾਰੀ ਰਿਹਾ। ਰਿਪੋਰਟਾਂ ਮੁਤਾਬਕ ਅੱਜ ਤੜਕੇ 3 ਵਜੇ ਰਾਹਤ ਤੇ ਬਚਾਅ ਦਲ ਦੀ ਟੀਮ ਨੇ 10 ਕਰਮਚਾਰੀਆਂ ਨੂੰ ਬਾਹਰ ਕੱਢਿਆ ਪਰ ਉਨ੍ਹਾਂ 'ਚੋਂ 8 ਦੀ ਮੌਤ ਹੋ ਚੁੱਕੀ ਸੀ ਅਤੇ ਦੋ ਜ਼ਖਮੀ ਹਨ। ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਨਵਾਜ਼ ਸ਼ਰੀਫ ਦੀ ਹਾਲਤ ਗੰਭੀਰ, ਡਾਕਟਰਾਂ ਦਾ ਛੁੱਟੀ ਦੇਣ ਤੋਂ ਇਨਕਾਰ
NEXT STORY