ਇਸਲਾਮਾਬਾਦ (ਬਿਊਰੋ) : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦਾ ਬੀਤੇ ਇਕ ਹਫਤੇ ਤੋਂ ਲਾਹੌਰ ਸਰਵਿਸਿਜ਼ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਦਿਲ ਦਾ ਦੌਰਾ ਪੈਣ ਮਗਰੋਂ ਹਾਲਤ ਗੰਭੀਰ ਹੋਣ ਕਰ ਕੇ ਹੁਣ ਡਾਕਟਰਾਂ ਨੇ ਨਵਾਜ਼ ਸ਼ਰੀਫ ਨੂੰ ਛੁੱਟੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਹ ਜਾਣਕਾਰੀ ਜੀਓ ਨਿਊਜ਼ ਏਜੰਸੀ ਨੇ ਦਿੱਤੀ। ਇੱਥੇ ਡਾਕਟਰਾਂ ਦੀ ਇਕ ਵਿਸ਼ੇਸ਼ ਟੀਮ ਸ਼ਰੀਫ ਦਾ ਇਲਾਜ ਕਰ ਰਹੀ ਹੈ।
ਪਾਕਿਸਤਾਨੀ ਮੀਡੀਆ ਮੁਤਾਬਕ 69 ਸਾਲਾ ਪਾਕਿਸਤਾਨੀ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਦੇ ਪ੍ਰਧਾਨ ਦਾ ਪਲੇਟਲੇਟ ਕਾਊਂਟ 45,000 ਤੋਂ ਘੱਟ ਕੇ 25,000 'ਤੇ ਪਹੁੰਚ ਗਿਆ ਹੈ। ਮੈਡੀਕਲ ਬੋਰਡ ਮੁਤਾਬਕ ਦਿਲ ਦਾ ਦੌਰਾ ਪੈਣ ਮਗਰੋਂ ਸ਼ਰੀਫ ਨੂੰ ਜਿਹੜੀਆਂ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਉਨ੍ਹਾਂ ਨਾਲ ਉਨ੍ਹਾਂ ਦਾ ਪਲੇਟਲੇਟ ਕਾਊਂਟ ਘੱਟ ਗਿਆ ਸੀ। ਭਾਵੇਂਕਿ ਹੁਣ ਪਲੇਟਲੇਟਸ ਵੱਧ ਗਿਆ ਹੈ।
ਡਾਕਟਰਾਂ ਨੇ ਸਲਾਹ ਦਿੱਤੀ ਹੈ ਕਿ ਸ਼ਰੀਫ ਨੂੰ ਨਿਗਰਾਨੀ ਵਿਚ ਰੱਖਣਾ ਜ਼ਰੂਰੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬੀਮਾਰ ਨੇਤਾ ਗੰਭੀਰ ਸਿਹਤ ਖਤਰਿਆਂ ਦਾ ਸਾਹਮਣਾ ਕਰ ਰਿਹਾ ਹੈ। ਇਸੇ ਕਾਰਨ ਉਨ੍ਹਾਂ ਨੂੰ ਫਿਲਹਾਲ ਛੁੱਟੀ ਨਹੀਂ ਦਿੱਤੀ ਜਾ ਸਕਦੀ। ਇਸ ਦੌਰਾਨ ਸ਼ਰੀਫ ਦੀ ਮਾਂ ਸ਼ਮੀਮ ਅਖਤਰ ਨੇ ਹਸਪਤਾਲ ਵਿਚ ਉਨ੍ਹਾਂ ਨਾਲ ਮੁਲਾਕਾਤ ਕੀਤੀ।
ਫਿਲਪੀਨਜ਼ 'ਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਕਈ ਲੋਕ ਜ਼ਖਮੀ
NEXT STORY