ਯੇਰੂਸ਼ਲਮ (ਏਜੰਸੀ) : ਇਜ਼ਰਾਈਲ ਪੁਲਸ ਨੇ ਉੱਤਰੀ ਸ਼ਹਿਰ ਕਿਰਿਆਤ ਸ਼ਮੋਨਾ ਵਿੱਚ ਇੱਕ ਜਨਮ ਦਿਨ ਦੀ ਪਾਰਟੀ ਵਿੱਚ ਭਾਰਤੀ ਮੂਲ ਦੇ ਇੱਕ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰਨ ਦੇ ਦੋਸ਼ ਵਿੱਚ 8 ਨਿਵਾਸੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਉਮਰ 13 ਤੋਂ 15 ਸਾਲ ਦਰਮਿਆਨ ਹੈ। 18 ਸਾਲਾ ਯੋਏਲ ਲੇਹਿੰਗਹੇਲ ਭਾਰਤ ਤੋਂ ਇੱਕ ਸਾਲ ਤੋਂ ਵੀ ਘੱਟ ਸਮਾਂ ਪਹਿਲਾਂ ਆਪਣੇ ਪਰਿਵਾਰ ਨਾਲ ਇਜ਼ਰਾਈਲ ਆਇਆ ਸੀ। ਇਹ ਭਾਰਤੀ ਪਰਿਵਾਰ ਇਜ਼ਰਾਈਲ ਦੇ ਉੱਤਰੀ ਜ਼ਿਲ੍ਹੇ ਦੇ ਇੱਕ ਸ਼ਹਿਰ ਨੋਫ ਹਾਗਲਿਲ ਵਿੱਚ ਰਹਿੰਦਾ ਸੀ। ਉਹ ਉੱਤਰ-ਪੂਰਬੀ ਭਾਰਤੀ-ਯਹੂਦੀ ਭਾਈਚਾਰੇ bnei menashe ਨਾਲ ਸਬੰਧਤ ਸੀ।
ਇਹ ਵੀ ਪੜ੍ਹੋ: ਪੰਜਾਬੀ ਪਰਿਵਾਰ ਦੇ ਕਤਲ ਮਗਰੋਂ ਹੁਣ ਅਮਰੀਕਾ 'ਚ ਇਕ ਹੋਰ ਭਾਰਤੀ ਵਿਦਿਆਰਥੀ ਨੂੰ ਉਤਾਰਿਆ ਮੌਤ ਦੇ ਘਾਟ
ਟਾਈਮਜ਼ ਆਫ਼ ਇਜ਼ਰਾਈਲ ਦੀ ਰਿਪੋਰਟ ਅਨੁਸਾਰ ਪੁਲਸ ਨੇ ਨੇੜਲੇ ਚੈਟਜ਼ੋਰ ਹੈਗਲਿਲਿਟ ਸ਼ਹਿਰ ਦੇ ਰਹਿਣ ਵਾਲੇ 15 ਸਾਲਾ ਨਿਵਾਸੀ ਦੇ ਨਾਲ 7 ਹੋਰ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ, ਜਿਨ੍ਹਾਂ ਦੀ ਉਮਰ 13 ਤੋਂ 15 ਸਾਲ ਦੇ ਵਿਚਕਾਰ ਹੈ। ਨਿਊਜ਼ ਪੋਰਟਲ ਯਨੈਟ ਨੇ ਰਿਪੋਰਟ ਦਿੱਤੀ ਕਿ ਜਨਮਦਿਨ ਦੀ ਪਾਰਟੀ ਵਿੱਚ 20 ਤੋਂ ਵੱਧ ਕਿਸ਼ੋਰਾਂ ਦੀ ਲੜਾਈ ਹੋ ਗਈ ਸੀ। ਦਰਅਸਲ ਲੇਹਿੰਗਹੇਲ ਪਾਰਟੀ ਵਿਚ ਆਪਣੇ ਇਕ ਹੋਰ ਦੋਸਤ ਨੂੰ ਮਿਲਣ ਲਈ ਨੋਫ ਹਾਗਲਿਲ ਗਿਆ ਸੀ ਜੋ ਭਾਰਤ ਤੋਂ ਇਜ਼ਰਾਈਲ ਆਇਆ ਸੀ। ਮੀਡੀਆ ਰਿਪੋਰਟਾਂ ਹਨ ਕਿ ਲੇਹਿੰਗਹੇਲ ਨੇ ਸ਼ੁੱਕਰਵਾਰ ਤੱਕ ਘਰ ਪਰਤਣਾ ਸੀ ਪਰ ਉਸ ਦਾ ਕੋਈ ਸੁਰਾਗ ਨਾ ਮਿਲਣ ਕਾਰਨ ਪਰਿਵਾਰਕ ਮੈਂਬਰ ਬੇਚੈਨ ਹੋ ਗਏ। ਇਸ ਦੌਰਾਨ ਉਸ ਦੇ ਇਕ ਦੋਸਤ ਨੇ ਪਰਿਵਾਰਕ ਮੈਂਬਰਾਂ ਨੂੰ ਫੋਨ 'ਤੇ ਜਾਣਕਾਰੀ ਦਿੱਤੀ ਕਿ ਪਾਰਟੀ ਦੌਰਾਨ ਹੋਈ ਲੜਾਈ ਵਿਚ ਲੇਹਿੰਗਹੇਲ ਜ਼ਖ਼ਮੀ ਹੋ ਗਿਆ ਸੀ ਅਤੇ ਉਸ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਪਰਿਵਾਰ ਦੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਪੁੱਤਰ ਦੀ ਮੌਤ ਦੀ ਸੂਚਨਾ ਮਿਲ ਗਈ।
ਇਹ ਵੀ ਪੜ੍ਹੋ: US 'ਚ ਕਤਲ ਕੀਤੇ ਗਏ ਪੰਜਾਬੀ ਪਰਿਵਾਰ ਲਈ ਆਯੋਜਿਤ ਕੀਤੀ ਗਈ ਭਾਈਚਾਰਕ ਪ੍ਰਾਰਥਨਾ ਸਭਾ, ਹਰ ਅੱਖ ਹੋਈ ਨਮ
ਇਮਰਾਨ ਖਾਨ ਨੇ ਫਿਰ ਦੱਸਿਆ ਆਪਣੀ ਜਾਨ ਨੂੰ ਖ਼ਤਰਾ, ਕਿਹਾ- 4 ਲੋਕ ਰਚ ਰਹੇ ਹਨ ਕਤਲ ਦੀ ਸਾਜ਼ਿਸ਼
NEXT STORY