ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ਼ੁੱਕਰਵਾਰ ਨੂੰ ਦੋਸ਼ ਲਗਾਇਆ ਕਿ 4 ਲੋਕ ਉਨ੍ਹਾਂ 'ਤੇ ਈਸ਼ਨਿੰਦਾ ਦਾ ਦੋਸ਼ ਲਗਾ ਉਨ੍ਹਾਂ ਦੇ ਕਤਲ ਦੀ ਸਾਜ਼ਿਸ਼ ਰਚ ਰਹੇ ਹਨ ਅਤੇ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨਾਲ ਕੁੱਝ ਵੀ ਅਣਹੋਣੀ ਹੁੰਦੀ ਹੈ ਤਾਂ ਇਨ੍ਹਾਂ ਸਾਜ਼ਿਸ਼ਕਰਤਾਵਾਂ ਦੇ ਨਾਮ ਦੇਸ਼ ਦੇ ਸਾਹਮਣੇ ਰੱਖੇ ਜਾਣਗੇ। ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਪਾਰਟੀ ਦੇ ਪ੍ਰਧਾਨ ਖਾਨ ਨੇ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮਿਆਂਵਾਲੀ ਵਿਚ ਇਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਦੇ ਨੇਤਾ ਉਨ੍ਹਾਂ 'ਤੇ ਧਾਰਮਿਕ ਨਫ਼ਰਤ ਭੜਕਾਉਣ ਲਈ ਈਸ਼ਨਿੰਦਾ ਕਰਨ ਦਾ ਦੋਸ਼ ਲਗਾ ਰਹੇ ਹਨ।
ਖਾਨ ਨੇ ਦੋਸ਼ ਲਗਾਇਆ, 'ਇਸ ਦੇ (ਦੋਸ਼ ਦੇ) ਪਿੱਛੇ ਕੀ ਖੇਡ ਸੀ...ਬੰਦ ਦਰਵਾਜ਼ਿਆਂ ਦੇ ਪਿੱਛੇ ਬੈਠੇ 4 ਲੋਕਾਂ ਨੇ ਮੈਨੂੰ ਈਸ਼ਨਿੰਦਾ ਦੇ ਦੋਸ਼ਾਂ ਵਿਚ ਮਾਰਨ ਦਾ ਫ਼ੈਸਲਾ ਕੀਤਾ।' ਉਨ੍ਹਾਂ ਐਲਾਨ ਕੀਤਾ ਕਿ ਜੇਕਰ ਉਨ੍ਹਾਂ ਨੂੰ ਕੁੱਝ ਹੋਇਆ ਤਾਂ 'ਸਾਜ਼ਿਸ਼ਕਰਤਾਵਾਂ' ਦੇ ਨਾਮ ਵਾਲੀ ਇਕ ਵੀਡੀਓ ਜਾਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ, 'ਜੇਕਰ ਮੈਂ ਮਾਰਿਆ ਗਿਆ ਤਾਂ ਉਹ ਕਹਿਣਗੇ ਕਿ ਇਕ ਧਾਰਮਿਕ ਕੱਟੜਪੰਥੀ ਨੇ ਉਸ (ਇਮਰਾਨ ਨੂੰ) ਮਾਰ ਦਿੱਤਾ, ਕਿਉਂਕਿ ਉਸ ਨੇ ਈਸ਼ਨਿੰਦਾ ਕੀਤੀ ਸੀ।' ਉਨ੍ਹਾਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ, 'ਮੁਲਕ ਇਨ੍ਹਾਂ ਸਾਜ਼ਿਸ਼ਕਰਤਾਵਾਂ ਨੂੰ ਮਾਫ਼ ਨਹੀਂ ਕਰੇਗਾ।' ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਖਾਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਜਾਨ ਖ਼ਤਰੇ ਵਿਚ ਹੈ।
ਇਪਸਾ ਵੱਲੋਂ ਗਾਇਕ/ਗੀਤਕਾਰ ਗੁਰਵਿੰਦਰ ਬਰਾੜ ਅਤੇ ਸਟੇਜ ਸੰਚਾਲਕ ਹਰਜਿੰਦਰ ਜੌਹਲ ਦਾ ਸਨਮਾਨ
NEXT STORY