ਸਿਡਨੀ (ਬਿਊਰੋ): ਆਸਟ੍ਰੇਲੀਆ ਵਿਚ ਕੋਵਿਡ-19 ਦਾ ਕਹਿਰ ਜਾਰੀ ਹੈ। ਪ੍ਰੀਮੀਅਰ ਗਲੇਡਿਸ ਬੇਰੇਜਿਕਲਿਅਨ ਵੱਲੋਂ ਜਾਰੀ ਅਪਡੇਟ ਵਿਚ ਦੱਸਿਆ ਗਿਆ ਕਿ ਰਾਜ ਵਿਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ 818 ਨਵੇਂ ਮਾਮਲੇ ਦਰਜ ਹੋਏ ਹਨ ਅਤੇ ਇਸ ਦੇ ਨਾਲ ਹੀ 3 ਮੌਤਾਂ ਦੀ ਵੀ ਪੁਸ਼ਟੀ ਕੀਤੀ ਗਈ ਹੈ। ਨਵੇਂ ਮਾਮਲਿਆਂ ਵਿਚ 350 ਮਾਮਲੇ ਪੱਛਮੀ ਸਿਡਨੀ ਤੋਂ, 237 ਦੱਖਣੀ-ਪੱਛਮੀ ਸਿਡਨੀ ਤੋਂ ਅਤੇ 24 ਮਾਮਲੇ ਰਾਜ ਦੇ ਪੱਛਮੀ ਖੇਤਰਾਂ ਤੋਂ ਦਰਜ ਹੋਏ ਹਨ।
ਉਪਰੋਕਤ ਨਵੇਂ ਮਾਮਲਿਆਂ ਵਿੱਚੋਂ 120 ਤਾਂ ਪਹਿਲਾਂ ਵਾਲੇ ਦਰਜ ਮਾਮਲਿਆਂ ਨਾਲ ਹੀ ਜੁੜੇ ਹਨ ਪਰ 698 ਦੀ ਪੜਤਾਲ ਹਾਲੇ ਜਾਰੀ ਹੈ। ਹਸਪਤਾਲ ਵਿਚਲੇ ਭਰਤੀ ਕੋਰੋਨਾ ਪੀੜਤਾਂ ਦੀ ਸੰਖਿਆ 568 ਹੈ ਜਦੋਂ ਕਿ 100 ਲੋਕ ਆਈ.ਸੀ.ਯੂ. ਅਤੇ 32 ਵੈਂਟੀਲੇਟਰ 'ਤੇ ਹਨ।ਮਰਨ ਵਾਲੇ 3 ਵਿਅਕਤੀਆਂ ਵਿੱਚ ਸਾਰੇ ਹੀ 80 ਸਾਲਾਂ ਦੇ ਸਨ ਅਤੇ ਹੋਰ ਵੀ ਸਰੀਰਕ ਸਿਹਤ ਮਾਮਲਿਆਂ ਕਾਰਨ ਜ਼ੇਰੇ ਇਲਾਜ ਸਨ।
ਪੜ੍ਹੋ ਇਹ ਅਹਿਮ ਖਬਰ - ਨਿਊਜ਼ੀਲੈਂਡ 'ਚ ਕੋਰੋਨਾ ਦੇ ਨਵੇਂ ਮਾਮਲੇ 100 ਦੇ ਪਾਰ, ਵਧਾਈ ਗਈ ਤਾਲਾਬੰਦੀ
ਕੋਰੋਨਾ ਦੇ ਇਸ ਹਮਲੇ (ਬੀਤੇ ਜੂਨ ਮਹੀਨੇ ਤੋਂ) ਦੌਰਾਨ ਰਾਜ ਵਿਚ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 13,022 ਤੱਕ ਪਹੁੰਚ ਗਈ ਹੈ।ਰਾਜ ਵਿੱਚ ਬੀਤੀ ਰਾਤ ਤੋਂ ਕੋਰੋਨਾ ਤੋਂ ਬਚਾਅ ਲਈ ਹੋਰ ਵੀ ਸਖ਼ਤ ਕਾਨੂੰਨ ਲਾਗੂ ਕਰ ਦਿੱਤੇ ਗਏ ਹਨ ਜਿਨ੍ਹਾਂ ਵਿੱਚ ਸਿਡਨੀ ਦੇ ਦਰਜਨ ਭਰ ਖੇਤਰਾਂ ਵਿੱਚ ਰਾਤ 9 ਵਜੇ ਤੋਂ ਅਗਲੇ ਦਿਨ ਸਵੇਰ ਦੇ 5 ਵਜੇ ਤੱਕ ਦਾ ਕਰਫਿਊ ਸ਼ਾਮਿਲ ਹੈ। ਰਾਜ ਭਰ ਵਿੱਚ ਮਾਸਕ ਪਾਉਣਾ ਲਾਜ਼ਮੀ (ਕਸਰਤ ਆਦਿ ਸਮੇਂ ਛੱਡ ਕੇ) ਕੀਤਾ ਗਿਆ ਹੈ।
ਪਾਕਿਸਤਾਨ ’ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਸੰਖਿਆ 25 ਹਜ਼ਾਰ ਦੇ ਪਾਰ
NEXT STORY