ਨਿਊਯਾਰਕ-ਅਮਰੀਕਾ 'ਚ ਤੂਫ਼ਾਨ ਇਡਾ ਨੇ ਭਿਆਨਕ ਤਬਾਹੀ ਮਚਾਈ ਹੈ। ਨਿਊਯਾਰਕ 'ਚ ਹਾਲਾਤ ਹੋਰ ਵੀ ਮਾੜੇ ਹਨ। ਤੂਫ਼ਾਨ ਦੇ ਚੱਲਦੇ ਸ਼ਹਿਰ 'ਚ ਅਚਾਨਕ ਆਏ ਹੜ੍ਹ ਦੀ ਲਪੇਟ 'ਚ ਆ ਕੇ ਹੁਣ ਤੱਕ ਘਟੋ-ਘੱਟ 7 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਤਰ-ਪੂਰਬੀ ਅਮਰੀਕਾ ਤੂਫ਼ਾਨ ਇਡਾ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਤੂਫ਼ਾਨ ਦੇ ਚੱਲਦੇ ਉਡਾਣਾਂ ਵੀ ਰੱਦ ਕਰਨੀਆਂ ਪਈਆਂ ਹਨ। ਤੂਫ਼ਾਨ ਦੇ ਭਿਆਨਕ ਦ੍ਰਿਸ਼ ਨੇ ਪ੍ਰਸ਼ਾਸਨ ਨੂੰ ਐਮਰਜੈਂਸੀ ਐਲਾਨਣ ਲਈ ਮਜ਼ਬੂਰ ਕਰ ਦਿੱਤਾ ਹੈ। ਉਥੇ, ਪੁਲਸ ਨੇ ਇਹ ਨਹੀਂ ਦੱਸਿਆ ਕਿ ਸ਼ਹਿਰ 'ਚ ਸੱਤ ਮੌਤਾਂ ਕਿਵੇਂ ਹੋਈਆਂ ਹਨ।
ਇਹ ਵੀ ਪੜ੍ਹੋ : ਅਫਗਾਨ ਮਹਿਲਾਵਾਂ ਨੇ ਮਹਿਲਾ ਅਧਿਕਾਰਾਂ ਦੀ ਰੱਖਿਆ ਲਈ ਕੀਤਾ ਪ੍ਰਦਰਸ਼ਨ
ਹਫ਼ਤੇ ਦੇ ਆਖਿਰ 'ਚ ਤੂਫ਼ਾਨ ਇਡਾ ਨੇ ਦੱਖਣੀ ਰਾਜ ਲੁਈਸਿਆਨਾ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹੜ੍ਹ ਅਤੇ ਤੂਫ਼ਾਨ ਨੇ ਉੱਤਰੀ ਖੇਤਰ 'ਚ ਭਿਆਨਕ ਤਬਾਹੀ ਮਚਾਈ। ਨਿਊਯਾਰਕ ਸੂਬੇ ਦੇ ਗਵਰਨਰ ਕੈਥੀ ਹੋਚੁਲ ਨੇ ਐਮਰਜੈਂਸੀ ਦਾ ਐਲਾਨ ਕੀਤਾ ਹੈ। ਤੂਫ਼ਾਨ ਦੇ ਚੱਲਦੇ ਦੇਸ਼ ਦੀ ਵਿੱਤੀ ਅਤੇ ਸੱਭਿਆਚਾਰਕ ਰਾਜਧਾਨੀ 'ਚ ਭਾਰੀ ਹੜ੍ਹ ਦੇ ਹਾਲਾਤ ਬਣੇ ਹੋਏ ਹਨ।
ਇਹ ਵੀ ਪੜ੍ਹੋ : ਈਰਾਨ : ਖੱਡ 'ਚ ਬੱਸ ਡਿੱਗਣ ਕਾਰਨ 16 ਲੋਕਾਂ ਦੀ ਮੌਤ, 12 ਜ਼ਖਮੀ
ਸੂਬੇ ਦੇ ਗਵਰਨਰ ਫਿਲ ਮਰਫੀ ਨੇ ਨਿਊ ਜਰਸੀ 'ਚ ਵੀ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ ਜਿਥੇ ਸੀ.ਐੱਨ.ਐੱਨ. ਨੇ ਦੱਸਿਆ ਕਿ ਪਾਸੈਕ ਸ਼ਹਿਰ 'ਚ ਇਕ ਵਿਅਕਤੀ ਦੀ ਮੌਤ ਹੋ ਗਈ। ਤੂਫ਼ਾਨ ਇਡਾ ਦੇ ਚੱਲਦੇ ਹੁਣ ਤੱਕ 15 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੇਅਰ ਬਿਲ ਡੇ ਬਲਾਸੀਓ ਨੇ ਇਕ ਟਵੀਟ 'ਚ ਸ਼ਹਿਰ ਦੇ ਐਮਰਜੈਂਸੀ ਦੇ ਹਾਲਾਤ ਐਲਾਨ ਕਰਦੇ ਹੋਏ ਕਿਹਾ ਕਿ ਅਸੀਂ ਅੱਜ ਰਾਤ ਤੱਕ ਇਤਿਹਾਸਕ ਮੌਸਮ ਦੀ ਘਟਨਾ ਨੂੰ ਸ਼ਹਿਰ ਭਰ 'ਚ ਰਿਕਾਰਡ ਤੋੜ ਮੀਂਹ, ਭਿਆਨਕ ਹੜ੍ਹ ਅਤੇ ਸਾਡੀਆਂ ਸੜਕਾਂ 'ਤੇ ਖਤਰਨਾਕ ਸਥਿਤੀਆਂ ਦਾ ਸਾਹਮਣਾ ਕਰ ਰਹੇ ਹਾਂ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਈਰਾਨ : ਖੱਡ 'ਚ ਬੱਸ ਡਿੱਗਣ ਕਾਰਨ 16 ਲੋਕਾਂ ਦੀ ਮੌਤ, 12 ਜ਼ਖਮੀ
NEXT STORY