ਕੈਲੀਫੋਰਨੀਆ— ਪਾਰਸਲ ਡਿਲੀਵਰੀ ਬਾਏ ਦੀ ਲਾਪਰਵਾਹੀ ਨਾਲ ਇਕ ਆਦਮੀ ਆਪਣੇ ਘਰ ਵਿਚ ਹੀ ਕੈਦ ਹੋ ਕੇ ਰਹਿ ਗਿਆ। ਇਹ ਅਜੀਬੋ-ਗਰੀਬ ਘਟਨਾ ਅਮਰੀਕਾ ਦੀ ਹੈ। ਕੈਲੀਫੋਰਨੀਆ ਦੇ ਡਬਲਿਨ 'ਚ ਰਹਿਣ ਵਾਲੇ ਜੇਸੀ ਲਾਰੇਂਸ ਨੇ ਪੈਕੇਜ਼ ਡਿਲੀਵਰੀ ਕੰਪਨੀ UPS ਨੂੰ ਇਸ ਦੀ ਸ਼ਿਕਾਇਤ ਕਰਨ ਲਈ ਇਕ ਟਵੀਟ ਕੀਤਾ। ਇਸ ਟਵੀਟ 'ਚ ਉਨ੍ਹਾਂ ਨੇ ਘਰ ਦੇ ਬਾਹਰ ਰੱਖੇ ਪਾਰਸਲ ਦੀ ਫੋਟੋ ਵੀ ਸ਼ੇਅਰ ਕੀਤੀ। ਪਾਰਸਲ ਉਨ੍ਹਾਂ ਦੇ ਘਰ ਦੇ ਮੇਨ ਗੇਟ ਦੇ ਡੋਰ ਹੈਂਡਲ ਦੇ ਠੀਕ ਹੇਠਾਂ ਰੱਖਿਆ ਸੀ। ਇਸ ਕਾਰਨ ਡੋਰ ਨੋਬ ਮੂਵ ਹੀ ਨਹੀਂ ਕਰ ਪਾ ਰਿਹਾ ਸੀ। ਲਾਰੇਂਸ ਨੇ ਟਵੀਟ 'ਚ ਦੱਸਿਆ ਕਿ ਇਸ ਕਾਰਨ ਉਹ ਬਿਲਡਿੰਗ 'ਚ ਪੰਜਵੀਂ ਮੰਜ਼ਲ ਉੱਤੇ ਆਪਣੇ ਅਪਾਰਟਮੈਂਟ 'ਚ ਕੈਦ ਹੋ ਕੇ ਰਹਿ ਗਏ। ਬਾਹਰ ਨਿਕਲਣ ਲਈ ਉਨ੍ਹਾਂ ਨੂੰ ਮੈਨਟਨੈਂਸ ਨੂੰ ਕਾਲ ਕਰਕੇ ਬੁਲਾਉਣਾ ਪਿਆ। ਦੇਖਦੇ ਹੀ ਦੇਖਦੇ ਉਨ੍ਹਾਂ ਦਾ ਇਹ ਟਵੀਟ ਵਾਇਰਲ ਹੋ ਗਿਆ। ਲੋਕਾਂ ਨੇ ਕੰਪਨੀ ਦੀ ਸਰਵਿਸ ਅਤੇ ਡਿਲੀਵਰੀ ਬੁਏ ਦਾ ਕਾਫ਼ੀ ਮਜ਼ਾਕ ਉਡਾਇਆ। ਹਾਲਾਂਕਿ ਬਾਅਦ 'ਚ ਜੇਸੀ ਉਨ੍ਹਾਂ ਨੇ ਇਹ ਟਵੀਟ ਡਿਲੀਟ ਕਰ ਦਿੱਤਾ ਪਰ ਉਨ੍ਹਾਂ ਦੇ ਟਵੀਟ ਦੇ ਸਕਰੀਨਸ਼ਾਟਸ ਹੁਣ ਵੀ ਇੰਟਰਨੈੱਟ ਉੱਤੇ ਮੌਜ਼ੂਦ ਹਨ।
ਟਰੰਪ ਜੂਨੀਅਰ ਨਾਲ ਨਿੱਜੀ ਤੌਰ 'ਤੇ ਗੱਲਬਾਤ ਕਰਨਗੇ ਸੈਨੇਟ ਅਧਿਕਾਰੀ
NEXT STORY