ਵਾਸ਼ਿੰਗਟਨ (ਰਾਜ ਗੋਗਨਾ): ਕੈਪੀਟਲ ਪੁਲਸ ਨੇ ਇੱਕ ਬਲਦੀ ਹੋਈ ਕਾਰ ਦੇ ਦ੍ਰਿਸ਼ ਦਾ ਮੌਕੇ 'ਤੇ ਮੁਆਇਨਾ ਕੀਤਾ, ਜੋ ਵਾਸ਼ਿੰਗਟਨ ਡੀ.ਸੀ ਵਿਚ ਬੀਤੇ ਦਿਨ 14, ਅਗਸਤ ਨੂੰ ਕੈਪੀਟਲ ਦੇ ਬੈਰੀਕੇਡ ਨਾਲ ਟਕਰਾ ਗਈ ਸੀ।ਪੁਲਸ ਨੇ ਦੱਸਿਆ ਕਿ ਸਵੇਰੇ ਕੈਪੀਟਲ ਵਿੱਚ ਇੱਕ ਸੁਰੱਖਿਆ ਬੈਰੀਕੇਡ ਵਿੱਚ ਆਪਣੀ ਕਾਰ ਨੂੰ ਟੱਕਰ ਮਾਰਨ ਤੋਂ ਬਾਅਦ ਕਾਰ ਚਾਲਕ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ, ਜਿਸ ਮਗਰੋਂ ਉਸ ਦੀ ਮੌਤ ਹੋ ਗਈ। ਕੈਪੀਟਲ ਪੁਲਸ ਨੇ ਇੱਕ ਸੰਖੇਪ ਬਿਆਨ ਵਿੱਚ ਕਿਹਾ ਕਿ ਇੱਕ ਅਣਪਛਾਤਾ ਵਿਅਕਤੀ ਸਵੇਰੇ 4:00 ਵਜੇ ਦੇ ਕਰੀਬ ਕਾਰ ਨੂੰ ਹਾਦਸਾਗ੍ਰਸਤ ਕਰਨ ਤੋਂ ਬਾਅਦ ਆਪਣੇ ਵਾਹਨ ਤੋਂ ਬਾਹਰ ਨਿਕਲਿਆ, ਜਿਸ ਤੋਂ ਬਾਅਦ ਉਸ ਦਾ ਵਾਹਨ "ਅੱਗ ਦੀ ਲਪੇਟ ਵਿੱਚ ਆ ਗਿਆ ਅਤੇ ਬੁਰੀ ਤਰ੍ਹਾਂ ਨਸ਼ਟ ਹੋ ਗਿਆ।
ਪੜ੍ਹੋ ਇਹ ਅਹਿਮ ਖ਼ਬਰ- ਨਿਊਜ਼ੀਲੈਂਡ 'ਚ ਭਾਰਤੀ ਭਾਈਚਾਰੇ ਨੇ ਮਨਾਈ ਸੁਤੰਤਰਤਾ ਦਿਵਸ ਦੀ 75ਵੀਂ ਵਰ੍ਹੇਗੰਢ
ਪੁਲਸ ਨੇ ਕਿਹਾ ਕਿ ਜਦੋਂ ਅਧਿਕਾਰੀ ਉਸ ਦੇ ਨੇੜੇ ਗਏ ਤਾਂ ਉਸ ਵਿਅਕਤੀ ਨੇ ਪਹਿਲਾਂ "ਹਵਾ ਵਿੱਚ ਕਈ ਗੋਲੀਆਂ ਚਲਾਈਆਂ" ਅਤੇ ਫਿਰ ਆਪਣੇ ਆਪ ਨੂੰ ਗੋਲੀ ਮਾਰ ਲਈ। ਯੂਐਸਸੀਪੀ ਦੇ ਚੀਫ ਟੌਮ ਮੈਂਗਰ ਨੇ ਕਿਹਾ ਕਿ ਉਨ੍ਹਾਂ ਨੇ ਗੋਲੀਆਂ ਦੀ ਆਵਾਜ਼ ਸੁਣੀ ਸੀ ਅਤੇ ਕੈਪੀਟਲ ਪੁਲਸ ਦੇ ਅਧਿਕਾਰੀ ਜਿਵੇਂ ਹੀ ਕੈਪੀਟਲ ਪ੍ਰਾਪਰਟੀ ਦੇ ਪੂਰਬੀ ਮੋਰਚੇ 'ਤੇ ਪਹੁੰਚੇ ਤਾਂ ਉਸ ਨੇ ਆਪਣੇ ਸਿਰ 'ਤੇ ਬੰਦੂਕ ਰੱਖ ਕੇ ਆਪਣੇ ਆਪ ਨੂੰ ਗੋਲੀ ਮਾਰ ਲਈ। ਫਿਰ ਸਾਡੇ ਅਫਸਰ ਉਸ ਕੋਲ ਪਹੁੰਚੇ ਅਤੇ ਦੇਖਿਆ ਕਿ ਅਸਲ ਵਿੱਚ ਉਹ ਮਰ ਗਿਆ ਸੀ। ਇਸ ਦੌਰਾਨ ਉੱਥੇ ਕੋਈ ਹੋਰ ਜ਼ਖਮੀ ਨਹੀਂ ਹੋਇਆ।
UK 'ਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਨੂੰ ਲੈ ਕੇ ਚੀਨ ਨੂੰ ਪਛਾੜ ਸਕਦਾ ਹੈ ਭਾਰਤ
NEXT STORY