ਵੋਦਾਬੱਬੇ (ਇੰਟ.)-ਦੁਨੀਆ ’ਚ ਅੱਜ ਵੀ ਅਜਿਹੀਆਂ ਨਵੀਆਂ ਜਨਜਾਤੀਆਂ ਮੌਜੂਦ ਹਨ, ਜਿਨ੍ਹਾਂ ਦੇ ਰੀਤੀ-ਰਿਵਾਜ ਦੁਨੀਆ ਦੇ ਬਾਕੀ ਹਿੱਸਿਆਂ ਨਾਲੋਂ ਬਹੁਤ ਵੱਖਰੇ ਹਨ। ਪੱਛਮੀ ਅਫ਼ਰੀਕਾ ਦੇ ਵੱਖ-ਵੱਖ ਦੇਸ਼ਾਂ ’ਚ ਵੀ ਇਸੇ ਤਰ੍ਹਾਂ ਦੀਆਂ ਪ੍ਰਥਾਵਾਂ ਹਨ। ਦਰਅਸਲ, ਵੋਦਾਬੱਬੇ ’ਚ ਇਕ ਰਸਮ ਹੈ, ਜਿਸ ’ਚ ਲੋਕ ਇਕ-ਦੂਸਰੇ ਦੀਆਂ ਘਰਵਾਲੀਆਂ ਚੋਰੀ ਕਰ ਕੇ ਉਨ੍ਹਾਂ ਨਾਲ ਵਿਆਹ ਕਰਵਾ ਲੈਂਦੇ ਹਨ।
ਇਹ ਖ਼ਬਰ ਵੀ ਪੜ੍ਹੋ : ਪੱਛਮੀ ਬੰਗਾਲ ’ਚ ਲਗਾਤਾਰ ਦੂਜੇ ਦਿਨ ‘ਵੰਦੇ ਭਾਰਤ ਐਕਸਪ੍ਰੈੱਸ’ ’ਤੇ ਹੋਇਆ ਪਥਰਾਅ, ਟੁੱਟੇ ਸ਼ੀਸ਼ੇ
ਇਸ ਦੇ ਲਈ ਉਥੇ ਇਕ ਮੇਲੇ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਮੇਲੇ ’ਚ ਵੋਦਾਬੱਬੇ ਦੀ ਜਨਜਾਤੀ ਦੇ ਲੋਕ ਸ਼ਾਮਲ ਹੁੰਦੇ ਹਨ। ਉਸ ਤੋਂ ਬਾਅਦ ਇਕ-ਦੂਸਰੇ ਦੀਆਂ ਘਰਵਾਲੀਆਂ ਨੂੰ ਚੋਰੀ ਕਰਦੇ ਹਨ। ਉਸ ਤੋਂ ਬਾਅਦ ਇਨ੍ਹਾਂ ਔਰਤਾਂ ਨਾਲ ਵਿਆਹ ਕਰਦੇ ਹਨ। ਦੱਸ ਦੇਈਏ ਕਿ ਇਸ ਤਰ੍ਹਾਂ ਦੇ ਵਿਆਹ ਇਸ ਜਨਜਾਤੀ ਦੇ ਲੋਕਾਂ ਦੀ ਪਛਾਣ ਹਨ। ਇਸ ਰਿਵਾਜ ਮੁਤਾਬਕ, ਇਥੇ ਪਹਿਲਾ ਵਿਆਹ ਘਰਦਿਆਂ ਦੀ ਮਰਜ਼ੀ ਨਾਲ ਹੁੰਦਾ ਹੈ ਪਰ ਦੂਸਰਾ ਵਿਆਹ ਕਰਨ ਲਈ ਮਰਦਾਂ ਨੂੰ ਕਿਸੇ ਦੀ ਪਤਨੀ ਨੂੰ ਚੋਰੀ ਕਰਨਾ ਹੁੰਦਾ ਹੈ। ਇਸ ਦੇ ਲਈ ਹਰ ਸਾਲ ਗੇਰੇਵੋਲ ਫੈਸਟੀਵਲ ਦਾ ਆਯੋਜਨ ਕੀਤਾ ਜਾਂਦਾ ਹੈ।
ਇਹ ਖ਼ਬਰ ਵੀ ਪੜ੍ਹੋ : ਪੱਛਮੀ ਬੰਗਾਲ ’ਚ ‘ਵੰਦੇ ਭਾਰਤ ਐਕਸਪ੍ਰੈੱਸ’ ’ਤੇ ਪਥਰਾਅ, PM ਮੋਦੀ ਨੇ ਮਾਂ ਦੇ ਸਸਕਾਰ ਮਗਰੋਂ ਦਿਖਾਈ ਸੀ ਹਰੀ ਝੰਡੀ
ਇਸ ਫੈਸਟੀਵਲ ਦੌਰਾਨ ਲੜਕੇ ਚਿਹਰੇ ’ਤੇ ਰੰਗ ਲਗਾ ਕੇ ਆਉਂਦੇ ਹਨ ਅਤੇ ਵਿਆਹੁਤਾ ਔਰਤਾਂ ਨੂੰ ਰਿਝਾਉਂਦੇ ਹਨ। ਹਾਲਾਂਕਿ ਅਜਿਹਾ ਕਰਦੇ ਸਮੇਂ ਇਸ ਗੱਲ ਦਾ ਧਿਆਨ ਰੱਖਿਆ ਜਾਂਦਾ ਹੈ ਕਿ ਉਸ ਸਮੇਂ ਔਰਤ ਦਾ ਪਤੀ ਇਹ ਸਭ ਦੇਖ ਨਾ ਰਿਹਾ ਹੋਵੇ। ਔਰਤ ਦੇ ਮੰਨ ਜਾਣ ਤੋਂ ਬਾਅਦ ਮਰਦ ਪਹਿਲਾਂ ਤੋਂ ਵਿਆਹੁਤਾ ਔਰਤ ਨੂੰ ਲੈ ਕੇ ਭੱਜ ਜਾਂਦੇ ਹਨ। ਬਾਅਦ ’ਚ ਦੋਹਾਂ ਦਾ ਵਿਆਹ ਭਾਈਚਾਰੇ ਦੇ ਲੋਕ ਕਰਵਾ ਦਿੰਦੇ ਹਨ।
ਅਮਰੀਕਾ 'ਚ ਪੁਲਸ ਮੁਖੀ ਦਾ ਹੋਇਆ ਕਤਲ, ਦੋ ਅਧਿਕਾਰੀ ਜ਼ਖ਼ਮੀ, ਜਵਾਬੀ ਕਾਰਵਾਈ 'ਚ ਸ਼ੱਕੀ ਵਿਅਕਤੀ ਢੇਰ
NEXT STORY