ਰੋਮ (ਕੈਂਥ): ਇਟਲੀ ਦੇ ਸ਼੍ਰੀ ਗੁਰੂ ਰਵਿਦਾਸ ਟੈਂਪਲ ਬਰੇਸ਼ੀਆ ਵਿਖੇ ਜਲਿਆਂਵਾਲੇ ਬਾਗ ਵਿੱਚ ਸੈਂਕੜੇ ਬੇਕਸੂਰ ਗ਼ਰੀਬਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਜ਼ਾਲਮ ਫਿਰੰਗੀ ਨੂੰ ਲੰਡਨ ਜਾਕੇ ਮਾਰਨ ਦਾ ਹਿੰਮਤੀ ਕਾਰਨਾਮਾ ਕਰਨ ਵਾਲੇ ਸ਼ਹੀਦ ਊਧਮ ਸਿੰਘ ਜੀ ਦੇ 82ਵੇਂ ਸ਼ਹਾਦਤ ਦਿਵਸ ਨੂੰ ਸਮਰਪਿਤ ਵਿਸੇਸ ਸ਼ਹੀਦੀ ਸਮਾਗਮ ਕਰਵਾਇਆ ਗਿਆ। ਇਸ ਵਿੱਚ ਸ੍ਰੀ ਅੰਮ੍ਰਿਤਬਾਣੀ ਜੀ ਦੇ ਆਰੰਭੇ ਆਖੰਡ ਜਾਪਾਂ ਦੇ ਭੋਗ ਗੁਰੂ ਘਰ ਦੇ ਵਜੀਰ ਕੇਵਲ ਕ੍ਰਿਸ਼ਨ ਜੀ ਵਲੋਂ ਪੁਆਏ ਗਏ। ਉਪੰਰਤ ਸਟੇਜ ਦੀ ਕਾਰਵਾਈ ਨੂੰ ਦੇਸ ਰਾਜ ਹੀਰ ਨੇ ਇਨਕਲਾਬੀ ਕਵਿਤਾ ਰਾਹੀਂ ਪ੍ਰੋਗਰਾਮ ਨੂੰ ਅੱਗੇ ਤੋਰਿਆ।
ਗੁਰੂ ਘਰ ਦੇ ਮੁੱਖ ਸੇਵਾਦਾਰ ਅਮਰੀਕ ਦੋਲੀਕੇ ਨੇ ਸ਼ਹੀਦ ਊਧਮ ਸਿੰਘ ਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਹਰ ਇੱਕ ਮਹਾਂਪੁਰਖ ਦੇ ਸ਼ਹੀਦੀ ਦਿਹਾੜੇ ਅਤੇ ਜਨਮ ਦਿਹਾੜੇ ਬੜੀ ਸ਼ਰਧਾ ਨਾਲ ਮਨਾਉਂਦੇ ਚਾਹੀਦੇ ਹਨ, ਜਿਨ੍ਹਾਂ ਨੇ ਮਨੁੱਖਤਾ ਦੀ ਖਾਤਰ ਆਪਣਾ ਆਪ ਵਾਰ ਦਿੱਤਾ। ਦੀਪਕ ਕੁਮਾਰ, ਸ਼ਾਮ ਲਾਲ ਟੂਰਾਂ, ਬੀਬਾ ਕਮਲਜੀਤ ਕੌਰ ਗੋਜਰਾ, ਬੀਬਾ ਬਲਜਿੰਦਰ ਕੌਰ ਵਿਰਕ ਜੀ ਨੇ ਅਪਣੇ ਵਿਚਾਰਾਂ ਰਾਹੀਂ ਸ਼ਹੀਦ ਊਧਮ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।ਸ੍ਰੀ ਗੁਰੂ ਰਵਿਦਾਸ ਦਰਵਾਰ ਬੇਰਗਾਮੋ ਦੇ ਸਾਬਕਾ ਸਟੇਜ ਸਕੱਤਰ ਸ੍ਰੀ ਚਮਨ ਲਾਲ ਸੱਲਣ ਨੇ ਸ਼ਹੀਦ ਊਧਮ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਸ਼ਹੀਦ ਕੌਮਾਂ ਦਾ ਸਰਮਾਇਆ ਹੁੰਦੇ ਹਨ। ਸਾਨੂੰ ਉਨ੍ਹਾਂ ਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਤੋਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਾਣੂ ਕਰਵਾਉਣਾ ਚਾਹੀਦਾ ਹੈ।
ਪੜ੍ਹੋ ਇਹ ਅਹਿਮ ਖਬਰ- 8ਵੀਂ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗਿਆਨ ਮੁਕਾਬਲੇ 'ਚ 48 ਪੰਜਾਬੀ ਬੱਚੇ ਗੁਰਬਾਣੀ ਨਿਹਚਾ ‘ਚ ਮੋਹਰੀ
ਭਾਰਤ ਰਤਨ ਡਾ ਬੀ ਆਰ ਅੰਬੇਡਕਰ ਵੈਲਫੇਅਰ ਐਸੋਸੀਏਸ਼ਨ ਇਟਲੀ ਦੇ ਚੇਅਰਮੈਨ ਸਰਬਜੀਤ ਵਿਰਕ ਨੇ ਸ਼ਹੀਦ ਊਧਮ ਸਿੰਘ ਜੀ ਨੂੰ ਕੋਟਿ ਕੋਟਿ ਪ੍ਰਣਾਮ ਕੀਤਾ ਅਤੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਸ਼ਹੀਦ ਊਧਮ ਸਿੰਘ ਜੀ ਦੇ ਮਾਤਾ ਪਿਤਾ ਜਿਨ੍ਹਾਂ ਦਾ ਪਹਿਲਾ ਨਾਮ ਚੂਹੜ ਰਾਮ ਅਤੇ ਨਰਾਇਣਾ ਦੇਵੀ ਸੀ, ਉਹ ਉਤਰ ਪ੍ਰਦੇਸ਼ ਦੇ ਜ਼ਿਲ੍ਹਾ ਏਟਾ ਪਿੰਡ ਪਟਿਆਲੀ ਦੇ ਰਹਿਣ ਵਾਲੇ ਸਨ।ਜੋ ਬਾਅਦ ਵਿੱਚ ਕੰਮ ਕਰਨ ਲਈ ਪੰਜਾਬ ਦੇ ਇਕ ਪਿੰਡ ਸੁਨਾਮ ਦੇ ਸਰਦਾਰ ਧੰਨਾ ਸਿੰਘ ਜੀ ਦੇ ਘਰ ਆਏ। ਧੰਨਾ ਸਿੰਘ ਜੀ ਇੱਕ ਨੇਕ ਇਨਸਾਨ ਸੀ ਜਿਸ ਨੇ ਸ਼ਹੀਦ ਊਧਮ ਸਿੰਘ ਜੀ ਦੇ ਮਾਤਾ ਪਿਤਾ ਜੀ ਨੂੰ ਸਿੱਖ ਧਰਮ ਵਿੱਚ ਪ੍ਰੀਵਰਤਨ ਕਰਵਾਕੇ ਉਹਨਾਂ ਦੇ ਨਾਮ ਬਦਲ ਕੇ ਟਹਿਲ ਸਿੰਘ ਅਤੇ ਹਰਨਾਮ ਕੌਰ ਰੱਖ ਦਿੱਤਾ।
ਸ਼ਹੀਦ ਊਧਮ ਸਿੰਘ ਜੀ ਨੇ ਮਨੁੱਖਤਾ ਦੀ ਖਾਤਰ ਸ਼ਹੀਦੀ ਦਾ ਜਾਮ ਪੀਤਾ, ਜੋ ਪੰਜਾਬ ਦੇ ਅਖੌਤੀ ਲੀਡਰਾਂ ਵਲੋਂ ਅੰਗਰੇਜ਼ਾਂ ਦੀ ਮੁੱਖਵਰੀ ਕਰਦਿਆਂ ਭਾਰਤੀ ਬਹੁਜਨ ਸਮਾਜ ਦੇ ਲੋਕਾਂ ਦਾ ਜਲਿਆਂਵਾਲੇ ਬਾਗ਼ ਵਿੱਚ ਗਹਿਗੱਚ ਕਤਲੇਆਮ ਕਰਵਾਇਆ।ਉਸ ਅਣਖੀ ਸੂਰਮੇ ਨੇ 21 ਸਾਲ ਬਾਅਦ ਲੰਡਨ ਦੇ ਵਿੱਚ ਜਾ ਕੇ ਬਦਲਾ ਲਿਆ ਤੇ ਦੂਸਰੇ ਪਾਸੇ ਉਹ ਅਖੌਤੀ ਲੀਡਰਾਂ ਨੇ ਉਸ ਕਾਤਲ ਡਾਇਰ ਨੂੰ ਕਤਲੇਆਮ ਤੋਂ ਤਿੰਨ ਮਹੀਨੇ ਬਾਅਦ ਸਿਰੋਪਾ ਦੇ ਨਾਲ ਸਨਮਾਨਿਤ ਕੀਤਾ। ਸਾਨੂੰ ਅੱਜ ਲੋੜ ਹੈ ਆਪਣੇ ਸੂਰਵੀਰ ਯੋਧਿਆਂ ਦਾ ਇਤਿਹਾਸ ਪੜ੍ਹਨ ਦੀ ਜਿੰਨਾ ਨੇ ਦੇਸ਼ ਕੌਮ ਦੀ ਖਾਤਰ ਸ਼ਹੀਦੀਆਂ ਦੇ ਜਾਮ ਪੀਤੇ। ਉਹਨਾਂ ਵਿੱਚੋਂ ਸ਼ਹੀਦ ਊਧਮ ਸਿੰਘ ਜੀ ਇੱਕ ਮਹਾਨ ਸਨ। ਇਸ ਸਮਾਗਮ ਵਿੱਚ ਸੰਗਤਾਂ ਵੱਲੋਂ ਭਾਰੀ ਸ਼ਮੂਲੀਅਤ ਕੀਤੀ ਗਈ। ਗੁਰੂ ਘਰ ਦੇ ਹਾਜ਼ਰ ਮੈਂਬਰ ਬਲਵੀਰ ਮਾਹੀ, ਦੀਪਕ ਲਾਲ, ਜਸਵਿੰਦਰ ਜੱਸੀ, ਭੁਪਿੰਦਰ ਕੁਮਾਰ, ਕੇਵਲ ਕ੍ਰਿਸ਼ਨ, ਪਰਮਜੀਤ ਗੋਜਰਾ, ਅਨਿਲ ਕੁਮਾਰ,ਲੇਖ ਰਾਜ, ਬਲਜੀਤ ਸਿੰਘ, ਮਨੂੰ, ਜਗਜੀਤ ਆਦਿ।
ਪਾਕਿਸਤਾਨ 'ਚ ਮਾਰੇ ਗਏ ਪਾਬੰਦੀਸ਼ੁਦਾ ਵੱਖਵਾਦੀ ਸਮੂਹ ਦੇ 5 ਅੱਤਵਾਦੀ
NEXT STORY