ਇੰਟਰਨੈਸ਼ਨਲ ਡੈਸਕ : ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਪੁਲਸ ਵੱਲੋਂ ਉਡਾਈ ਜਾਣ ਵਾਲੀ ਆਬੂਧਾਬੀ ਏਅਰ ਐਂਬੂਲੈਂਸ ਸ਼ਨੀਵਾਰ ਨੂੰ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ ’ਚ ਚਾਰ ਲੋਕਾਂ ਦੀ ਮੌਤ ਹੋ ਗਈ। ਉਥੇ ਹੀ ਆਬੂਧਾਬੀ ਪੁਲਸ ਨੇ ਇਹ ਜਾਣਕਾਰੀ ਨਹੀਂ ਦਿੱਤੀ ਹੈ ਕਿ ਇਹ ਹਾਦਸਾ ਕਿੱਥੇ ਵਾਪਰਿਆ ਤੇ ਇਸ ਦੇ ਪਿੱਛੇ ਅਸਲ ਕਾਰਨ ਕੀ ਸੀ। ਹਾਲਾਂਕਿ ਪੁਲਸ ਨੇ ਯਕੀਨੀ ਤੌਰ ’ਤੇ ਸੂਚਿਤ ਕੀਤਾ ਹੈ ਕਿ ਇਸ ਹਾਦਸੇ ’ਚ ਦੋ ਪਾਇਲਟਾਂ, ਇਕ ਸਿਵਲੀਅਨ ਡਾਕਟਰ ਅਤੇ ਇਕ ਨਰਸ ਦੀ ਮੌਤ ਹੋ ਗਈ ਹੈ। ਦੱਸ ਦੇਈਏ ਕਿ ਆਬੂਧਾਬੀ ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਹੈ।
ਆਬੂਧਾਬੀ ਪੁਲਸ ਨੇ ਦੱਸਿਆ ਕਿ ਸ਼ਨੀਵਾਰ ਨੂੰ ਇਕ ਏਅਰ ਐਂਬੂਲੈਂਸ ਦੇ ਕ੍ਰੈਸ਼ ਹੋਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਅਰਬੀ ’ਚ ਕੀਤੇ ਗਏ ਇਕ ਟਵੀਟ ’ਚ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕਾਂ ’ਚ ਦੋ ਪਾਇਲਟ ਵੀ ਸ਼ਾਮਲ ਹਨ। ਮ੍ਰਿਤਕਾਂ ’ਚ ਖਾਮਿਸ ਸਈਦ ਅਲ-ਹੋਲੀ, ਮੁਹੰਮਦ ਅਲ-ਰਸ਼ੀਦੀ, ਸ਼ਾਹਿਦ ਫਾਰੂਕ ਘੋਲਮ ਅਤੇ ਜੋਏਲ ਕਿਉਈ ਸਕਾਰਾ ਮਿੰਟੋ ਸ਼ਾਮਲ ਹਨ। ਅਧਿਕਾਰੀਆਂ ਵੱਲੋਂ ਘਟਨਾ ਬਾਰੇ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਗਈ ਪਰ ਟਵੀਟ ’ਚ ਕਿਹਾ ਗਿਆ ਕਿ ਇਹ ਸਾਰੇ ਲੋਕ ਹਾਦਸੇ ਦੌਰਾਨ ਆਪਣੀ ਡਿਊਟੀ ’ਤੇ ਸਨ। ਘਟਨਾ ਤੋਂ ਤੁਰੰਤ ਬਾਅਦ ਆਬੂਧਾਬੀ ਪੁਲਸ ਨੇ ਸੰਘਣੀ ਧੁੰਦ ਕਾਰਨ ਸੰਯੁਕਤ ਅਰਬ ਅਮੀਰਾਤ ’ਚ ਸਪੀਡ ’ਤੇ ਪਾਬੰਦੀ ਲਾ ਦਿੱਤੀ।
ਅਜੀਬ ਮਾਮਲਾ: ਸਰਜਰੀ ਦੌਰਾਨ ਔਰਤ ਨੂੰ ਰੋਣਾ ਪਿਆ ਮਹਿੰਗਾ, ਹਸਪਤਾਲ ਨੇ ਵਸੂਲੇ ਵਾਧੂ ਪੈਸੇ
NEXT STORY